Jalandhar MC Election Result

Jalandhar MC Election Result: ਜਲੰਧਰ ‘ਚ ਨਗਰ ਨਿਗਮ ਚੋਣਾਂ ‘ਚ ਆਪ ਦੀ ਲਹਿਰ

ਚੰਡੀਗੜ੍ਹ, 21 ਦਸੰਬਰ 2024: Jalandhar MC Election Result: ਜਲੰਧਰ ਦੇ 85 ਵਾਰਡਾਂ ‘ਚ ਨਗਰ ਨਿਗਮ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਹਨ। ਇੱਥੇ ਆਮ ਆਦਮੀ ਪਾਰਟੀ ਦੀ ਲਹਿਰ ਦੇਖਣ ਨੂੰ ਮਿਲੀ ਹੈ। ਆਮ ਆਦਮੀ ਪਾਰਟੀ ਨੇ 85 ‘ਚੋਂ 39 ਵਾਰਡਾਂ ‘ਤੇ ਜਿੱਤ ਹਾਸਲ ਕੀਤੀ ਹੈ।

ਇਸਦੇ ਨਾਲ ਹੀ ਕਾਂਗਰਸ ਪਾਰਟੀ ਦੂਜੇ ਸਥਾਨ ‘ਤੇ ਰਹੀ। ਕਾਂਗਰਸ ਨੇ 85 ‘ਚੋਂ 24 ਸੀਟਾਂ ਜਿੱਤੀਆਂ ਹਨ। ਜਦੋਂਕਿ ਭਾਜਪਾ ਨੇ 19 ਸੀਟਾਂ ‘ਤੇ ਜਿੱਤੀਆਂ ਹਨ। 3 ਆਜ਼ਾਦ ਉਮੀਦਵਾਰ ਵੀ ਜਿੱਤ ਚੁੱਕੇ ਹਨ।

ਜਿਕਰਯੋਗ ਹੈ ਕਿ ਜਲੰਧਰ ‘ਚ ਸਵੇਰੇ 7 ਵਜੇ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ। ਠੰਢ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਭਾਵੇਂ ਸ਼ੁਰੂਆਤ ‘ਚ ਵੋਟਿੰਗ ਪ੍ਰਤੀਸ਼ਤ ਘੱਟ ਰਹੀ ਪਰ ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਵੋਟਰਾਂ ‘ਚ ਵੋਟ ਪਾਉਣ ਲਈ ਕਾਫੀ ਭੀੜ ਦੇਖਣ ਨੂੰ ਮਿਲੀ ਅਤੇ ਵੋਟ ਪ੍ਰਤੀਸ਼ਤਤਾ ‘ਚ ਉਛਾਲ ਦੇਖਣ ਨੂੰ ਮਿਲਿਆ।

ਜਲੰਧਰ ‘ਚ ਜੇਤੂ ਕੁਝ ਉਮੀਦਵਾਰਾਂ ਦੀ ਸੂਚੀ:-

ਵਾਰਡ 10 ਤੋਂ ਬਲਬੀਰ ਸਿੰਘ ਬਿੱਟੂ ਜੇਤੂ
ਵਾਰਡ 25 ਤੋਂ ਕਾਂਗਰਸ ਦੀ ਉਮਾ ਬੇਰੀ ਜੇਤੂ
ਵਾਰਡ 31 ਤੋਂ ‘ਆਪ’ ਦੀ ਅਨੂਪ ਕੌਰ ਜੇਤੂ
ਵਾਰਡ 42 ਤੋਂ ‘ਆਪ’ ਦੀ ਸਿਮ ਰੌਣੀ ਜੇਤੂ
ਵਾਰਡ 65 ਤੋਂ ਕਾਂਗਰਸ ਦੀ ਪਰਵੀਨ ਕੰਗ ਜੇਤੂ
ਵਾਰਡ 5 ਤੋਂ ‘ਆਪ’ ਦੀ ਨਵਦੀਪ ਕੌਰ ਜੇਤੂ
ਵਾਰਡ 21 ਤੋਂ ‘ਆਪ’ ਦੀ ਪਿੰਦਰਜੀਤ ਕੌਰ ਜੇਤੂ
ਵਾਰਡ 55 ਤੋਂ ਭਾਜਪਾ ਦੀ ਤਰਵਿੰਦਰ ਕੌਰ ਸੋਈ ਜੇਤੂ
ਵਾਰਡ 68 ਤੋਂ ‘ਆਪ’ ਦੇ ਅਵਿਨਾਸ਼ ਕੁਮਾਰ ਜੇਤੂ
ਵਾਰਡ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਜੇਤੂ
ਵਾਰਡ 24 ਤੋਂ ‘ਆਪ’ ਦੇ ਅਮਿਤ ਢੱਲ ਜੇਤੂ
ਵਾਰਡ 57 ਤੋਂ ‘ਆਪ’ ਦੀ ਕਵਿਤਾ ਸੇਠ ਜੇਤੂ
ਵਾਰਡ 78 ਤੋਂ ‘ਆਪ’ ਦੇ ਦੀਪਕ ਸ਼ਾਰਦਾ ਜੇਤੂ
ਵਾਰਡ 4 ਤੋਂ ‘ਆਪ’ ਦੇ ਜਗੀਰ ਸਿੰਘ ਜੇਤੂ
ਵਾਰਡ 80 ਤੋਂ ‘ਆਪ’ ਦੇ ਅਸ਼ਵਨੀ ਅਗਰਵਾਲ ਜੇਤੂ
ਵਾਰਡ 28 ਤੋਂ ਕਾਂਗਰਸ ਦੇ ਸ਼ੈਰੀ ਚੱਢਾ ਜੇਤੂ

Read More: Amritsar MC Election Result: ਜਾਣੋ, ਅੰਮ੍ਰਿਤਸਰ ‘ਚ ਨਗਰ ਨਿਗਮ ਚੋਣਾਂ ਦੇ ਨਤੀਜੇ

Scroll to Top