ਚੰਡੀਗੜ੍ਹ, 05 ਅਗਸਤ 2024: ਜਲੰਧਰ (Jalandhar) ‘ਚ ਬੀਤੀ ਦੇਰ ਰਾਤ ਦੋ ਵਾਹਨਾਂ ਦੀ ਆਪਸ ‘ਚ ਜ਼ਬਰਦਸਤ ਟੱਕਰ ਹੋ ਗਈ। ਇਹ ਹਾਦਸਾ ਰਾਤ 10 ਵਜੇ ਪਠਾਨਕੋਟ ਚੌਕ ਨੇੜੇ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਵਾਪਰਿਆ ਹੈ | ਜਾਣਕਾਰੀ ਅਨੁਸਾਰ ਦੋਵੇਂ ਵਾਹਨ ਪਠਾਨਕੋਟ ਚੌਕ ’ਤੇ ਬਣੇ ਫਲਾਈਓਵਰ ਤੋਂ ਅੰਮ੍ਰਿਤਸਰ ਵੱਲ ਜਾ ਰਹੇ ਸਨ। ਕਾਲੇ ਰੰਗ ਦੀ ਜੇਨ ਕਾਰ ਨੂੰ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਕਾਲੇ ਰੰਗ ਦੀ ਜੇਨ ਕਾਰ ਨੂੰ ਅਸ਼ਵਿੰਦਰ ਪਾਲ ਸਿੰਘ ਵਾਸੀ ਬੇਗੋਵਾਲ ਚਲਾ ਰਿਹਾ ਸੀ।
ਹਾਦਸੇ ਤੋਂ ਬਾਅਦ ਜੇਨ ਕਾਰ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਪਲਟ ਗਈ | ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ | ਕਾਲੀ ਜੇਨ ਕਾਰ ਵਾਲੇ ਅਸ਼ਵਿੰਦਰ ਪਾਲ ਨੇ ਦੋਸ਼ ਲਾਇਆ ਹੈ ਕਿ ਟੱਕਰ ਮਾਰਨ ਵਾਲੀ ਕਾਰ ‘ਚ ਸਵਾਰ ਚਾਰੇ ਜਨ ਵਿਅਕਤੀਆ ਨੇ ਸ਼ਰਾਬ ਪੀਤੀ ਹੋਈ ਸੀ । ਇਸ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਜਦਕਿ ਇਕ ਜ਼ਖਮੀ ਵਿਅਕਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਮੌਕੇ ‘ਤੇ ਪਹੁੰਚ ਕੇ ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਹੈ |