August 20, 2024 10:48 pm
Mohinder Bhagat

Jalandhar Election: ਭਲਕੇ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ 181 ਪੋਲਿੰਗ ਸਟੇਸ਼ਨ ਬਣਾਏ

ਬਰਨਾਲਾ, 09 ਜੁਲਾਈ 2024: ਭਲਕੇ ਯਾਨੀ 10 ਜੁਲਾਈ ਨੂੰ ਜਲੰਧਰ ਪੱਛਮੀ (Jalandhar West) ਸੀਟ ‘ਤੇ ਹੋਣ ਵਾਲੀ ਵਿਧਾਨ ਸਭਾ ਚੋਣ ਵੋਟਿੰਗ ਹੋਵੇਗੀ | ਵੋਟਿੰਗ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਾ ਐਲਾਨਿਆ ਜਾਵੇਗਾ |

ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਭਾਜਪਾ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਲ, ਸ਼੍ਰੋਮਣੀ ਅਕਾਲੀ ਦਲ ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿੰਦਰ ਕੁਮਾਰ ਚੋਣ ਮੈਦਾਨ ‘ਚ ਹਨ |

ਚੋਣ ਕਮਿਸ਼ਨ ਮੁਤਾਬਕ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 72 ਹਜ਼ਾਰ 20 ਹੈ, ਇਨ੍ਹਾਂ ਵੋਟਰਾਂ ‘ਚ ਬੀਬੀ ਵੋਟਰਾਂ ਦੀ ਗਿਣਤੀ 82 ਹਜ਼ਾਰ ਹੈ, ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 89 ਹਜ਼ਾਰ 685 ਹੈ | ਇਸਦੇ ਨਾਲ ਹੀ 873 ਦਿਵਿਆਂਗ ਵੋਟਰ ਹਨ |

ਪੰਜਾਬ ਚੋਣ ਕਮਿਸ਼ਨ ਮੁਤਾਬਕ ਜਲੰਧਰ ਹਲਕੇ (Jalandhar West) ‘ਚ 18 ਤੋਂ 19 ਦੇ 5005 ਨੌਜਵਾਨ ਵੋਟਰ ਹਨ | ਇਨ੍ਹਾਂ ਨੌਜਵਾਨ ਵੋਟਰਾਂ ‘ਚ 2282 ਲੜਕੀਆਂ ਅਤੇ 2723 ਲੜਕੇ ਹਨ | ਇਸ ਤੋਂ ਇਲਾਵਾ 746 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ | ਇਸਦੇ ਨਾਲ ਹੀ ਜਲੰਧਰ ਹਲਕੇ ‘ਚ ਕੁੱਲ 181 ਪੋਲਿੰਗ ਸਟੇਸ਼ਨ ਬਣਾਏ ਗਏ ਹਨ |