July 7, 2024 9:40 pm
Jalandhar by-election

ਜਲੰਧਰ ਜ਼ਿਮਨੀ ਚੋਣ: ਵੋਟਰਾਂ ਦਾ ਸਵੇਰੇ-ਸਵੇਰੇ ਮੱਠਾ ਹੁੰਗਾਰਾ, 11 ਵਜੇ ਤੱਕ 17.46% ਵੋਟਿੰਗ ਦਰਜ

ਚੰਡੀਗੜ੍ਹ, 10 ਮਈ 2023: ਜਲੰਧਰ ਲੋਕ ਸਭਾ ਜ਼ਿਮਨੀ ਚੋਣ (Jalandhar by-election) ਲਈ ਵੋਟਿੰਗ ਜਾਰੀ ਹੈ। ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਹੈ। ਸਵੇਰੇ 11 ਵਜੇ ਤੱਕ ਸਿਰਫ 17.46% ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। 9 ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ‘ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ‘ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ |

ਇਸ ਦੌਰਾਨ ਸ਼ਾਹਕੋਟ ਦੇ ਰੂਪੇਵਾਲ ਵਿੱਚ ਕਾਂਗਰਸੀ ਆਗੂ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ (Hardev Singh Laddi Sherowalia) ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਲਬੀਰ ਸਿੰਘ ਟੌਂਗ ’ਤੇ ਆਪਣੇ ਹੋਰ ਵਰਕਰਾਂ ਅਤੇ ਪੁਲਿਸ ਨਾਲ ਇੱਥੇ ਪੋਲਿੰਗ ਬੂਥ ’ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ। ਲਾਡੀ ਸ਼ੇਰੋਵਾਲੀਆ ਨੇ ਆਪਣੇ ਵਰਕਰਾਂ ਨਾਲ ਵਿਧਾਇਕ ਟੌਂਗ ਦੀ ਗੱਡੀ ਨੂੰ ਰੋਕਿਆ ਅਤੇ ਕੁਝ ਝਗੜਾ ਵੀ ਹੋਇਆ।