26 ਫਰਵਰੀ 2025: ਪੰਜਾਬ ਦੇ ਜਲੰਧਰ (Jalandhar) ਦੇ ਗੁਰਾਇਆ ਨੇੜੇ ਹਾਈਵੇਅ ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ, ਦੱਸ ਦੇਈਏ ਕਿ ਇਕ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਦੀ ਟੱਕਰ ਲੱਗਣ ਨਾਲ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੇ ਇੱਕ 54 ਸਾਲਾ ਏਐਸਆਈ ਦੀ ਮੌਤ ਹੋ ਗਈ। ਜਿਥੇ ਮ੍ਰਿਤਕ ਦੀ ਪਛਾਣ 54 ਸਾਲਾ ਬਲਵੀਰ ਚੰਦ ਵਜੋਂ ਹੋਈ ਹੈ, ਜੋ ਕਿ ਲੁਧਿਆਣਾ ਦੇ ਰਹਿਣ ਵਾਲੇ ਮਦਨ ਲਾਲ ਦਾ ਪੁੱਤਰ ਸੀ।
ਪੁਲਿਸ ਨੂੰ ਇਸ ਦੇ ਬਾਰੇ ਸੂਚਨਾ ਦਿੱਤੀ ਗਈ ਤਾਂ ਮੌਕੇ ਤੇ ਪੁਲਿਸ (police) ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੌਰਾਨ, ਜਲੰਧਰ ਦਿਹਾਤੀ ਪੁਲਿਸ ਦੇ ਗੁਰਾਇਆ ਥਾਣੇ ਦੀ ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ। ਤਾਂ ਜੋ ਤੇਜ਼ ਰਫ਼ਤਾਰ ਕਾਰ ਨਾਲ ਟੱਕਰ ਮਾਰਨ ਵਾਲੇ ਮੁਲਜ਼ਮ ਦੀ ਜਲਦ ਹੀ ਪਹਿਚਾਣ ਕੀਤੀ ਜਾ ਸਕੇ।
ਜਦੋਂ ਏਐਸਆਈ ਬਲਵੀਰ ਸਿੰਘ ਆਪਣੇ ਮੋਟਰਸਾਈਕਲ (motorcycle) ‘ਤੇ ਗੁਰਾਇਆ ਨੇੜੇ ਰਾਸ਼ਟਰੀ ਰਾਜਮਾਰਗ ‘ਤੇ ਪਹੁੰਚਿਆ ਤਾਂ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਪਲਾਜ਼ਾ ਹੋਟਲ ਦੇ ਅੱਗੇ ਪੁਲ ਦੇ ਨੇੜੇ ਉਸਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਆਪਣੀ ਮੋਟਰਸਾਈਕਲ ਸਮੇਤ ਕਾਬੂ ਤੋਂ ਬਾਹਰ ਹੋ ਗਿਆ ਅਤੇ ਸੜਕ ‘ਤੇ ਡਿੱਗ ਗਿਆ। ਇਸ ਘਟਨਾ ਵਿੱਚ ਉਸਨੂੰ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਡੀਐਮਸੀ ਹਸਪਤਾਲ, ਲੁਧਿਆਣਾ ਲਿਜਾਇਆ ਗਿਆ। ਜਿੱਥੇ ਬਲਵੀਰ ਸਿੰਘ ਦੀ ਮੌਤ ਹੋ ਗਈ।
ਉਥੇ ਹੀ ਥਾਣਾ ਗੁਰਾਇਆ ਵਿਖੇ ਤਾਇਨਾਤ ਏਐਸਆਈ ਸੁਰਿੰਦਰ ਪਾਲ (surinder pal) ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਸਚਿਨ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਇਸ ਮਾਮਲੇ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਜਾਂਚ ਲਈ ਸੀਸੀਟੀਵੀ ਸਕੈਨ ਕਰ ਰਹੀ ਹੈ।
Read More: Jalandhar News: ਜਲੰਧਰ ਵਿਖੇ ਪੁਲਿਸ ਸਟੇਸ਼ਨ ਦਾ ਕਾਂਸਟੇਬਲ ਗ੍ਰਿਫਤਾਰ, ਜਾਣੋ ਕੀ ਹੈ ਪੂਰਾ ਮਾਮਲਾ ?