ਫਾਜ਼ਿਲਕਾ, 02 ਮਾਰਚ 2023: ਜਿਲ੍ਹਾ ਫਾਜ਼ਿਲਕਾ ਦੇ ਅਧੀਨ ਪੈਂਦੇ ਹਲਕਾ ਜਲਾਲਾਬਾਦ ਵਿੱਚ ਪੰਜਾਬ ਸਰਕਾਰ ਵੱਲੋਂ ਰੇਤੇ ਦੀ ਸਰਕਾਰੀ ਖੱਡਾਂ ਚਾਲੂ ਕੀਤੀ ਗਈ ਸੀ ਜੋ ਕਿ ਹਲਕਾ ਜਲਾਲਾਬਾਦ ਦੇ ਗਰੀਬਾਂ ਸਾਂਦੜ ਵਿਖੇ ਚੱਲ ਰਹੀ ਹੈ | ਖੱਡ ‘ਤੇ ਕੰਮ ਕਰਦੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਿਹਨਤ ਦੀ ਪੂਰੀ ਮਜ਼ਦੂਰੀ ਨਾ ਮਿਲਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਕਾਰਨ ਹਲਕਾ ਵਿਧਾਇਕ ਜਗਦੀਪ ਸਿੰਘ ਗੋਲਡੀ ਕੰਬੋਜ (MLA Jagdeep Kamboj) ਨੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਰੇਡ ਕੀਤੀ |
ਇਸ ਦੌਰਾਨ ਵਿਧਾਇਕ ਜਗਦੀਪ ਕੰਬੋਜ ਗੋਲਡੀ ਮੌਕੇ ‘ਤੇ ਮੌਜੂਦ ਮਜ਼ਦੂਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਸਰਕਾਰੀ ਖੱਡ ‘ਤੇ ਐਸਡੀਓ ਨੂੰ ਟੈਲੀਫੋਨ ਕਰਕੇ ਇਸ ਸੰਬੰਧੀ ਝਾੜ ਪਾਈ | ਦੱਸਿਆ ਜਾ ਰਿਹਾ ਹੈ ਕਿ ਮੌਕੇ ਦਾ ਠੇਕੇਦਾਰ ਉਥੋਂ ਫ਼ਰਾਰ ਹੋ ਗਿਆ |