Jaguar Fighter Jet Crashes: ਭਾਰਤੀ ਹਵਾਈ ਸੈਨਾ ਦਾ ਜਹਾਜ਼ ਹਾ.ਦ.ਸਾਗ੍ਰ.ਸ.ਤ, ਫਲਾਈਟ ਲੈਫਟੀਨੈਂਟ ਦੀ ਮੌ.ਤ

4 ਅਪ੍ਰੈਲ 2205: ਗੁਜਰਾਤ (gujrat) ਦੇ ਜਾਮਨਗਰ ਵਿੱਚ ਬੁੱਧਵਾਰ ਰਾਤ ਨੂੰ ਇੱਕ ਸਿਖਲਾਈ ਉਡਾਣ ਦੌਰਾਨ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਲੜਾਕੂ ਜਹਾਜ਼ (Indian Air Force plane crashes) ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹਰਿਆਣਾ ਦੇ ਰੇਵਾੜੀ ਦੇ ਰਹਿਣ ਵਾਲੇ 28 ਸਾਲਾ ਫਲਾਈਟ ਲੈਫਟੀਨੈਂਟ (flight lieutenant dies) ਸਿਧਾਰਥ ਯਾਦਵ ਸ਼ਹੀਦ ਹੋ ਗਏ। ਦੱਸ ਦੇਈਏ ਕਿ ਸਿਧਾਰਥ ਦੀ ਮੰਗਣੀ ਸਿਰਫ਼ 10 ਦਿਨ ਪਹਿਲਾਂ ਹੀ ਹੋਈ ਸੀ। ਉਨ੍ਹਾਂ ਦਾ ਵਿਆਹ ਨਵੰਬਰ ਵਿੱਚ ਹੋਣਾ ਸੀ। ਕੁਝ ਦਿਨ ਪਹਿਲਾਂ ਹੀ, ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਰੇਵਾੜੀ ਆਇਆ ਸੀ ਅਤੇ 31 ਮਾਰਚ ਨੂੰ ਡਿਊਟੀ ‘ਤੇ ਵਾਪਸ ਪਰਤ ਗਿਆ ਸੀ।

ਸਿਧਾਰਥ ਦੀ ਮ੍ਰਿਤਕ (deadbody) ਦੇਹ ਅੱਜ ਸ਼ੁੱਕਰਵਾਰ ਸਵੇਰੇ ਰੇਵਾੜੀ ਪਹੁੰਚੇਗੀ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਦਰਅਸਲ, ਆਖਰੀ ਸਮੇਂ ‘ਤੇ, ਸਿਧਾਰਥ ਯਾਦਵ ਅਤੇ ਉਨ੍ਹਾਂ ਦੇ ਸਹਿ-ਪਾਇਲਟ ਨੇ ਜਹਾਜ਼ ਦੀ ਦਿਸ਼ਾ ਬਦਲ ਕੇ ਲੋਕਾਂ ਦੀ ਜਾਨ ਬਚਾਈ। ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਸਹਿ-ਪਾਇਲਟ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਪਰ ਸਿਧਾਰਥ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ।

ਇਹ ਹਾਦਸਾ ਗੁਜਰਾਤ ਦੇ ਜਾਮਨਗਰ ਵਿੱਚ ਰਾਤ 9 ਵਜੇ ਵਾਪਰਿਆ

ਇਹ ਹਾਦਸਾ 2 ਅਪ੍ਰੈਲ ਨੂੰ ਰਾਤ ਲਗਭਗ 9:30 ਵਜੇ ਜਾਮਨਗਰ ਸ਼ਹਿਰ ਤੋਂ 12 ਕਿਲੋਮੀਟਰ ਦੂਰ ਸੁਵਾਰਦਾ ਪਿੰਡ ਦੇ ਨੇੜੇ ਵਾਪਰਿਆ। ਚਸ਼ਮਦੀਦਾਂ ਦੇ ਅਨੁਸਾਰ, ਜਹਾਜ਼ ਜ਼ਮੀਨ ਨਾਲ ਟਕਰਾ ਗਿਆ ਅਤੇ ਅੱਗ ਲੱਗ ਗਈ। ਮਲਬਾ ਦੂਰ-ਦੂਰ ਤੱਕ ਖਿੰਡਿਆ ਹੋਇਆ ਸੀ। ਸਥਾਨਕ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

Read More: ਫੌਜੀ ਜਹਾਜ਼ ਹਾ.ਦ.ਸਾ.ਗ੍ਰ.ਸ.ਤ, 19 ਜਣਿਆਂ ਦੀ ਮੌ.ਤ

 

Scroll to Top