ਜਲੰਧਰ, 28 ਜ਼ੁਲਾਈ 2023: ਨਗਰ ਸੁਧਾਰ ਟਰੱਸਟ ਜਲੰਧਰ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ (Jagtar Singh Sanghera) ਵੱਲੋਂ ਅੱਜ ਪ੍ਰੈਸ ਵਾਰਤਾ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਆਪਣੇ 9 ਮਹੀਨਿਆਂ ਦੇ ਕਾਰਜਕਾਲ ਬਾਰੇ ਜਾਣੂ ਕਰਵਾਇਆ । ਉਨ੍ਹਾਂ ਨੇ ਦੱਸਿਆ ਕਿ ਉਹਨਾਂ ਵੱਲੋਂ 14 ਨਵੰਬਰ 2022 ਨੂੰ ਬਤੌਰ ਚੇਅਰਮੈਨ ਅਹੁਦਾ ਸੰਭਾਲਣ ਉਪਰੰਤ ਟਰੱਸਟ ਦੀਆਂ ਵੱਡੀਆਂ ਜਾਇਦਾਦਾਂ (ਸਮੇਤ ਗੁਰੂ ਗੋਬਿੰਦ ਸਿੰਘ ਸਟੇਡੀਅਮ) ਛੁਡਾਈਆਂ ਗਈਆਂ ਜੋ ਕਿ 162 ਕਰੋੜ ਰੁਪਏ ਦੀ ਦੇਣਦਾਰੀ ਕਰਕੇ ਪੰਜਾਬ ਨੈਸ਼ਨਲ ਬੈਂਕ ਕੋਲ ਗਹਿਣੇ ਪਈਆਂ ਸਨ ਅਤੇ ਕੁਰਕੀ ਦਾ ਪ੍ਰੋਸੀਜ਼ਰ ਚੱਲ ਰਿਹਾ ਸੀ।
ਟਰੱਸਟ ਨੇ ਬੈਂਕ ਨਾਲ ਗੱਲ ਕਰਕੇ 50 ਕਰੋੜ ਰੁਪਏ ਦੀ ਰਿਬੇਟ (OTS) ਲੈਣ ਉਪਰੰਤ ਬਾਕੀ 112 ਕਰੋੜ ਰੁਪਏ ਸੌਫਟ ਲੋਨ ਲੈ ਕੇ ਅਦਾਇਗੀ ਕੀਤੀ ਅਤੇ ਨਿਪਟਾਰਾ ਕੀਤਾ ਗਿਆ। ਪਹਿਲੇ 7 ਮਹੀਨਿਆਂ ਦੀ ਟਰਸਟ ਦੀ ਆਮਦਨ 8.07 ਕਰੋੜ ਰੁਪਏ ਦੀ ਇਹ ਆਮਦਨ 16,37 ਕਰੋੜ ਹੋ ਚੁੱਕੀ ਹੈ | ਪਰ ਰਿਫੰਡ ਅਤੇ ਇਨਹਾਂਸਮੈਂਟ ਦੀ ਅਦਾਇਗੀ ਵਰਗੀਆਂ ਵਿੱਤੀ ਮੁਸ਼ਕਲਾਂ ਅਜੇ ਕਾਇਮ ਹਨ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਜ਼ੀਰੋ ਟੋਲਰੇਂਸ ਦੇ ਚੱਲਦਿਆਂ ਟਰੱਸਟ ਵਿੱਚ ਬੀਤੇ ਸਮੇਂ ਵਿੱਚ ਹੋਏ ਘਪਲੇ, ਬੇਨਿਯਮੀਆਂ ਅਤੇ ਬੇਕਾਇਦਗੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੇਸ ਵੱਖ-ਵੱਖ ਪੜਾਵਾਂ ਤੇ ਪੜਤਾਲ ਅਧੀਨ ਹਨ। ਪਿਛਲੇ ਸਮੇਂ ਦੌਰਾਨ ਦਫਤਰ ਵਿੱਚੋਂ ਕੁਰਪਸ਼ਨ ਦਾ ਖਾਤਮਾ ਕੀਤਾ ਗਿਆ ਅਤੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਬਿਨ੍ਹਾਂ ਕਿਸੇ ਦੇਰੀ ਤੋਂ ਪਹਿਲ ਦੇ ਆਧਾਰ ‘ਤੇ ਕੀਤਾ ਜਾ ਰਿਹਾ ਹੈ।
ਸੰਘੇੜਾ (Jagtar Singh Sanghera) ਵੱਲੋਂ ਦੱਸਿਆ ਕਿ 30% ਸਟਾਫ ਦੇ ਨਾਲ ਕੁੱਲ ਲਗਭਗ 350 ਰਜਿਸਟਰੀਆਂ ਅਤੇ ਲਗਭਗ 1ਐਨ.ਡੀ.ਸੀ./ਐਨ.ਓ.ਸੀ. ਜਾਰੀ ਕੀਤੇ ਜਾ ਚੁੱਕੇ ਹਨ ਜੋ ਕਿ ਲੰਬੇ ਸਮੇਂ ਤੋਂ ਲੰਬਿਤ ਪਏ ਸਨ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੰਬਿਤ ਪਏ 151 ਪ੍ਰਸਤਾਵਿਤ ਅਤੇ 50 ਕੰਪਲੀਸ਼ਨ ਇਮਾਰਤੀ ਨਕਸ਼ੇ ਇਸ ਸਮੇਂ ਦੌਰਾਨ ਪ੍ਰਵਾਨ ਕੀਤੇ ਗਏ ਹਨ ਅਤੇ ਹੁਣ ਇਹ ਸਾਰੇ ਕੰਮ ਅਪ-ਟੂ-ਡੇਟ ਹਨ। ਸੂਰਿਆ ਇਨਕਲੇਵ ਵਿੱਚ ਪੀਣ ਵਾਲੇ ਨਹਿਰੀ ਪਾਣੀ ਦੀ ਸਕੀਮ ਤਹਿਤ 465 ਕਰੋੜ ਰੁਪਏ ਦੀ ਲਾਗਤ ਨਾਲ 10 ਲੱਖ ਲਿਟਰ ਦੀ ਕਪੈਸਟੀ ਵਾਲੇ ਉਸਾਰੇ ਜਾ ਰਹੇ ਅੰਡਰ ਗਰਾਉਂਡ ਵਾਟਰ ਟੈਂਕ ਅਤੇ ਹੋਰ ਕੰਮਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਮੁਹੱਈਆ ਹੋ ਜਾਵੇਗੀ।
ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ 16 ਸਾਲ ਦੇ ਸਮੇਂ ਤੋਂ ਪਰੇਸ਼ਾਨ ਅਲਾਟੀ ਜਿਨ੍ਹਾਂ ਦੇ ਪਲਾਟ ਦੀ ਸੂਰਿਆ ਇਨਕਲੇਵ ਦੀ ਰਜਿਸਟਰੀ ਨਹੀਂ ਕੀਤੀ ਸੀ ਉਹਨਾਂ ਦੀ ਰਜਿਸਟਰੀ ਪਹਿਲੀ ਫੀਸ 12 ਹਜ਼ਾਰ ਰੁਪਏ ਵਿੱਚ ਹੀ ਕੀਤੀ ਗਈ ਅਤੇ ਦੋਸ਼ੀ ਅਧਿਕਾਰੀ/ਕਰਮਚਾਰੀਆਂ ਵਿਰੁੱਧ ਕਾਰਵਾਈ ਆਰੰਭੀ ਗਈ। ਮਹਾਰਾਜਾ ਰਣਜੀਤ ਸਿੰਘ ਅਵੀਨਿਊ ਪਲਾਟ ਮਾਲਕ ਮਕਾਨ ਨੰ: 292 ਜਿਸਨੂੰ ਪਲਾਟ ਦਾ ਕਬਜਾ 11 ਸਾਲ ਤੋਂ ਨਹੀਂ ਮਿਲਿਆ ਸੀ, ਦਵਾਇਆ ਗਿਆ। ਹੋਰ ਵੀ ਕਈ ਅਜਿਹੀਆਂ ਪ੍ਰਾਪਰਟੀਆਂ ਹਨ, ਜਿਨ੍ਹਾਂ ਦੇ ਨਿਪਟਾਰ ਸਾਲਾਂ ਤੋਂ ਲੰਬਿਤ ਸਨ | ਉਹਨਾਂ ਦਾ ਨਿਪਟਾਰਾ ਕੀਤਾ ਗਿਆ ਹੈ।
ਸੰਘੇੜਾ ਵੱਲੋਂ ਇਹ ਵੀ ਦੱਸਿਆ 2 ਗਿਆ ਕਿ ਸੂਚਿਆ ਇਨਕਲੇਵ ਐਕਸਟੈਨਸ਼ਨ ਵਿਚ ਪੈਂਦੀ ਕਾਜ਼ੀ ਮੰਡੀ ਦੇ ਰਿਹਾਇਸ਼ੀ ਲੋਕਾਂ ਨੂੰ ਸਿਫਟ ਕਰਨ ਲਈ 2 ਮਰਲੇ ਦੇ 55 ਪਲਾਂਟ ਅਤੇ ਡੇਢ ਮਰਲੇ ਦੇ 131 ਪਲਾਟਾਂ ਦੀ ਅਲਾਟਮੈਂਟ ਸਬੰਧੀ ਕਾਰਵਾਈ ਅੰਤਿਮ ਪੜਾਅ ਵਿੱਚ ਹੈ। ਲਤੀਫਪੁਰਾ ਮਾਮਲੇ ਵਿੱਚ ਬੇਘਰ ਹੋਏ ਲੋਕਾਂ ਦੇ ਮੁੜ ਵਸੇਬ ਲਈ 2 ਆਪਸ਼ਨਾਂ ਸਰਕਾਰ ਵੱਲੋਂ ਪ੍ਰਵਾਨ ਕੀਤੀਆਂ ਗਈਆਂ ਹਨ ਕਿ ਜਾਂ ਤਾਂ ਉਹ ਬੀਬੀ ਭਾਨੀ ਕੰਪਲੈਕਸ ਵਿੱਚ ਫਲੈਟ ਲੈ ਸਕਦੇ ਹਨ ਜਾਂ ਸੂਰਿਆ ਇਨਕਲੇਵ ਐਕਸਟੈਨਸ਼ਨ ਵਿੱਚ 2 ਮਰਲੇ ਦਾ ਪਲਾਟ ਲੈ ਸਕਦੇ ਹਨ।
ਜਲਦ ਹੀ ਇਹਨਾਂ ਦੀ ਅਲਾਟਮੈਂਟ ਕਰਕੇ ਸੂਰਿਆ ਇਨਕਲੇਵ ਐਕਸਟੈਨਸ਼ਨ ਨੂੰ 60 ਫੁੱਟ ਸੜਕ ਨਾਲ ਦਮੋਰੀਆ ਪੁੱਲ ਰਾਹੀ ਸ਼ਹਿਰ ਨਾਲ ਜੋੜਿਆ ਜਾਵੇਗਾ। ਇਸ ਨਾਲ 2011 ਤੋਂ ਅਲਾਟ ਕੀਤੇ ਪਲਾਟਾਂ ਦੇ ਮਾਲਕਾਂ ਅਤੇ ਇਸ ਪਾਸੇ ਵੱਲ ਵਸੀਆਂ ਸਾਰੀਆਂ ਕਲੋਨੀਆਂ ਦੇ ਵਸਨੀਕਾਂ ਨੂੰ ਲਾਭ ਮਿਲੇਗਾ ਅਤੇ ਸ਼ਹਿਰ ਦੀ ਟ੍ਰੈਫਿਕ ਦੀ ਸਮਸਿਆ ਦਾ ਵੀ ਹੱਲ ਹੋਵੇਗਾ। ਮਾਸਟਰ ਗੁਰਬੰਤਾ ਸਿੰਘ ਇਨਕਲੇਵ ਦੀ ਬਿਲਡਿੰਗ ਲਈ 11 ਫੁੱਟ ਦੇ ਤੰਗ ਰਸਤੇ ਨਾਲ ਹੀ ਬਿਨ੍ਹਾਂ ਤਕਨੀਕੀ ਪ੍ਰਵਾਨਗੀ ਤੋਂ ਬਿਲਡਿੰਗ ਖੜੀ ਕਰਨ ਵਾਲੇ ਉੱਚ ਅਧਿਕਾਰੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਰਸਤਾ 45 ਫੁੱਟ ਦਾ ਚੌੜਾ ਕੀਤਾ ਗਿਆ। ਪ੍ਰੋ: ਸੰਘੇੜਾ ਵੱਲੋਂ ਦੱਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਐਵੀਨਿਊ ਅਤੇ ਸੂਰਿਆ ਇਨਕਲੇਵ ਵਿੱਚ ਪਬਲਿਕ ਨੂੰ ਪੇਸ਼ ਆ ਰਹੀ ਸੀਵਰ ਦੀ ਸਮੱਸਿਆ ਹੱਲ ਕਰਨ ਲਈ 1.32 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਮੀਂਹ ਕਾਰਨ ਲਟਕ ਗਿਆ ਸੀ, ਉਸਦਾ ਨਿਪਟਾਰਾ ਵੀ ਇੱਕ ਮਹੀਨੇ ਦੇ ਅੰਦਰ-ਅੰਦਰ ਕੀਤਾ ਜਾਵੇਗਾ।