Jagdish Bhola

ਆਪਣੀ ਮਾਤਾ ਦੇ ਅੰਤਿਮ ਸਸਕਾਰ ‘ਚ ਪਹੁੰਚਿਆ ਜਗਦੀਸ਼ ਭੋਲਾ, ਅਦਾਲਤ ਨੇ ਚਾਰ ਘੰਟਿਆਂ ਦੀ ਦਿੱਤੀ ਪੈਰੋਲ

ਚੰਡੀਗੜ੍ਹ, 09 ਜੂਨ 2023: ਡਰੱਗ ਰੈਕੇਟ ਮਾਮਲੇ ‘ਚ ਸਜ਼ਾ ਕੱਟ ਰਹੇ ਜਗਦੀਸ਼ ਭੋਲਾ (Jagdish Bhola)  ਨੂੰ ਉਨ੍ਹਾਂ ਦੀ ਮਾਤਾ ਬਲਤੇਜ ਕੌਰ ਦੇ ਅੰਤਿਮ ਸਸਕਾਰ ਲਈ ਕਪੂਰਥਲਾ ਜੇਲ੍ਹ ਤੋਂ ਬਠਿੰਡਾ ਜ਼ਿਲੇ ਦੇ ਪਿੰਡ ਰਾਏਕੇ ਕਲਾਂ ਲਿਆਂਦਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜਗਦੀਸ਼ ਭੋਲਾ ਦੀ ਮਾਤਾ ਬਲਤੇਜ ਕੌਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਜਿਸ ਲਈ ਜਗਦੀਸ਼ ਭੋਲਾ ਨੂੰ ਅਦਾਲਤ ਨੇ ਸਸਕਾਰ ਮੌਕੇ ਸ਼ਾਮਲ ਹੋਣ ਲਈ ਚਾਰ ਘੰਟਿਆਂ ਦੀ ਛੁੱਟੀ ਦਿੱਤੀ ਹੈ।

ਪਿੰਡ ਰਾਏਕੇ ਕਲਾਂ ਦੇ ਨਿਵਾਸੀਆਂ ਨੇ ਇਸ ਪੈਰੋਲ ਲਈ ਮਾਣਯੋਗ ਅਦਾਲਤ ਦਾ ਧੰਨਵਾਦ ਕੀਤਾ ਹੈ ਤੇ ਨਾਲ ਇਹ ਵੀ ਮੰਗ ਕੀਤੀ ਹੈ ਕਿ ਅਦਾਲਤ ਹੋਰ ਦਰਿਆਦਿਲੀ ਦਿਖਾਉਦੇ ਹੋਏ ਜਗਦੀਸ਼ ਭੋਲਾ ਨੂੰ ਮਾਤਾ ਦੇ ਭੋਗ ਤੱਕ ਛੁੱਟੀ ਦਿੱਤੀ ਜਾਵੇ ਜਾਂ ਤਾਂ ਜੋ ਜਗਦੀਸ਼ ਭੋਲਾ ਆਪਣੇ ਮਾਤਾ ਦੀਆਂ ਸਾਰੀਆਂ ਰਸਮਾਂ ਆਪਣੇ ਹੱਥੀਂ ਪੂਰੀਆਂ ਕਰ ਸਕਣ ਅਤੇ ਉਨ੍ਹਾਂ ਨੂੰ ਪਛਤਾਉਣਾ ਨਾ ਹੋਵੇ, ਸਗੋਂ ਸਕੂਨ ਰਹੇ ਕਿ ਉਸ ਨੇ ਆਪਣੀ ਆਪਣੇ ਹੱਥੀਂ ਸਾਰੀਆਂ ਰਸਮਾਂ ਨਿਭਾਈਆਂ ਹਨ।

Scroll to Top