ਚੰਡੀਗ੍ਹੜ 22 ਅਕਤੂਬਰ 2022: ਰਾਈਟ ਵਿੰਗ ਦੀ ਆਗੂ ਜੌਰਜੀਆ ਮੇਲੋਨੀ (Giorgia Meloni) ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣ ਗਈ ਹੈ। ਇਸ ਨਾਲ ਇਟਲੀ ਵਿਚ ਬ੍ਰਦਰਜ਼ ਆਫ ਇਟਲੀ ਪਾਰਟੀ ਦੀ ਨਵੀਂ ਸਰਕਾਰ ਬਣੀ ਹੈ। 45 ਸਾਲਾ ਜੌਰਜੀਆ ਅਤੇ ਉਸ ਦੇ ਕੈਬਨਿਟ ਮੰਤਰੀਆਂ ਨੇ ਸ਼ਨੀਵਾਰ ਨੂੰ ਸਹੁੰ ਚੁੱਕੀ। ਚਾਰ ਸਾਲ ਪਹਿਲਾਂ ਸਿਰਫ਼ 4.13% ਵੋਟਾਂ ਹਾਸਲ ਕਰਨ ਵਾਲੀ ਮੇਲੋਨੀ ਦੀ ਪਾਰਟੀ ਨੂੰ ਇਸ ਵਾਰ 26% ਵੋਟਾਂ ਮਿਲੀਆਂ ਹਨ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਕੋਈ ਰਾਈਟ ਵਿੰਗ ਦਾ ਨੇਤਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲੇਗਾ। ਜਾਰਜੀਆ ਪਾਰਟੀ ਇਟਲੀ ਦੇ ਤਾਨਾਸ਼ਾਹ ਮੁਸੋਲਿਨੀ ਦੀ ਸਮਰਥਕ ਹੈ। ਪ੍ਰਵਾਸੀਆਂ ਨੂੰ ਸ਼ਰਣ ਨਾ ਦੇਣਾ ਅਤੇ ਸਮਲਿੰਗੀਆਂ ਦਾ ਵਿਰੋਧ ਕਰਨਾ ਅਤੇ ਇਨਕਾਰ ਕਰਨਾ ਜਾਰਜੀਆ ਦਾ ਚੋਣ ਏਜੰਡਾ ਸੀ।