ਮੋਹਾਲੀ 22 ਅਗਸਤ 2023: ਪੰਜਾਬੀ ਵਿਰਾਸਤ ਨੂੰ ਸੰਭਾਲਣ ਦੇ ਲਈ “ਤੀਆਂ ਦਾ ਤਿਉਹਾਰ”-ਮਨਾਏ ਜਾਣਾ ਬੇਹੱਦ ਜ਼ਰੂਰੀ ਹੈ | ਅੱਜ ਤੀਆਂ ਦੇ ਇਸ ਪ੍ਰਭਾਵਸ਼ਾਲੀ ਸਮਾਗਮ ਦੇ ਵਿੱਚ ਪਹੁੰਚ ਕੇ ਲੜਕੀਆਂ ਵੱਲੋਂ ਪੰਜਾਬੀ ਵਿਰਾਸਤ ਨਾਲ ਸੰਬੰਧਿਤ ਜੋ ਵੰਨਗੀਆਂ ਅਤੇ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਹਨ, ਉਹ ਸ਼ਲਾਘਾਯੋਗ ਹਨ। ਇਸ ਗੱਲ ਦਾ ਪ੍ਰਗਟਾਵਾ ਸ਼੍ਰੀਮਤੀ ਖੁਸ਼ਬੂ ਪਤਨੀ ਮਨਪ੍ਰੀਤ ਸਿੰਘ ਸਮਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ।
ਜਿਕਰਯੋਗ ਹੈ ਕਿ ਰਤਨ ਪ੍ਰੋਫੈਸ਼ਨਲ ਕਾਲਜ ਦੇ ਵਿਹੜੇ ਵਿਚ ਜੇ.ਐੱਲ ਪ੍ਰੋਡਕਸ਼ਨ ਵੱਲੋਂ ਤੀਆਂ ਦਾ ਤਿਉਹਾਰ ਵੱਡੇ ਪੱਧਰ ਤੇ ਮਨਾਇਆ ਗਿਆ ਹੈ। ਜਿਸ ਵਿੱਚ ਸ਼ਹਿਰ ਦੀਆਂ ਮੌਜੂਦਾ ਕੌਂਸਲਰਾਂ ਸਮੇਤ ਫੇਜ਼ -1,ਫੇਜ਼-2, ਫੇਜ-3, ਫੇਜ਼-4, ਫੇਜ਼-5, ਫੇਜ਼-6, ਫੇਜ਼-10, ਫੇਜ਼-11, ਪਿੰਡ ਮਟੋਰ, ਪਿੰਡ ਸੁਹਾਣਾ ਅਤੇ ਵੱਖ-ਵੱਖ ਸੈਕਟਰਾਂ ਦੀਆਂ ਬੀਬੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਉਚੇਚੇ ਤੌਰ ‘ਤੇ ਡਾਕਟਰ ਤਰੁਣਦੀਪ ਕੌਰ ਇਨਕਮ ਟੈਕਸ ਕਮੀਸ਼ਨਰ ਚੰਡੀਗੜ੍ਹ, ਉੱਘੇ ਸਮਾਜ ਸੇਵੀ ਸ੍ਰੀਮਤੀ ਰਜਿੰਦਰ ਕੌਰ, ਸੰਦੀਪ ਕੌਰ ਅਤੇ ਜੇ.ਐੱਲ ਪ੍ਰੋਡਕਸ਼ਨ ਦੇ ਡਾਇਰੈਕਟਰ ਜਰਨੈਲ ਘੁਮਾਣ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰੋਗਰਾਮ ਦੀ ਰੋਣਕ ਨੂੰ ਦੁੱਗਣਾ-ਤਿਗਣਾ ਕਰ ਦਿੱਤਾ ਗਿਆ । ਸਮੁੱਚੇ ਪ੍ਰੋਗਰਾਮ ਦਾ ਪ੍ਰਬੰਧ ਫੂਲਰਾਜ ਸਿੰਘ- ਸਟੇਟ ਐਵਾਰਡੀ ਵੱਲੋਂ ਕੀਤਾ ਗਿਆ ਸੀ।
ਪ੍ਰੋਗਰਾਮ ਦੌਰਾਨ ਉੱਘੇ ਸਟੇਜ ਸੰਚਾਲਕਾ ਹਰਦੀਪ ਕੌਰ ਨੇ ਪੰਜਾਬੀ ਸੱਭਿਆਚਾਰ ਦੇ ਨਾਲ ਸੰਬੰਧਿਤ ਸਤਰਾਂ ਦੀ ਪੇਸ਼ਕਾਰੀ ਕਰਦੇ ਹੋਏ ਮੇਲਾ ਲੁੱਟਿਆ। ਰਤਨ ਪੋਫੈਸ਼ਨ ਕਾਲਜ ਦੀਆਂ ਵਿਦਿਆਰਥਣਾ ਲਈ ਵੱਲੋਂ ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪੰਜਾਬ ਦਾ ਲੋਕ ਨਾਚ ਗਿੱਧਾ ਪੇਸ਼ ਕੀਤਾ ਗਿਆ ।
ਇਸ ਦੌਰਾਨ ਸ਼੍ਰੀਮਤੀ ਤੀਜ ਅਤੇ ਚੀਜ਼ ਬੇਬੇ ਦੇ ਹੋਏ ਸਖ਼ਤ ਮੁਕਾਬਲੇ ਵਿੱਚ ਕੌਂਸਲਰ ਅਰੁਨਾ ਵਿਸ਼ਿਸਟ ਨੇ ਸ੍ਰੀਮਤੀ ਤੀਜ ਅਤੇ ਅਵਤਾਰ ਕੌਰ ਤੀਜ ਬੇਬੇ ਦਾ ਖ਼ਿਤਾਬ ਜਿੱਤਿਆ। ਤ੍ਰਿਝਨਾਂ ਦੇ ਇਸ ਵਿਹੜੇ ਵਿੱਚ ਉੱਘੀ ਲੋਕ ਗਾਇਕਾ ਗੁਰਮੀਤ ਕੁਲਾਰ ਅਤੇ ਮੈਡਮ ਆਫੀਆ ਵੱਲੋਂ ਖੂਬਸੂਰਤ ਪੰਜਾਬੀ ਗੀਤਾਂ ਦੀ ਪੇਸ਼ਕਾਰੀ ਕਰਦੇ ਹੋਏ ਹਾਜ਼ਰੀਨ ਦਾ ਮਨੋਰੰਜਨ ਕੀਤਾ । ਇਸ ਦੌਰਾਨ ਮੌਜੂਦਾ ਕੌਸਲਰ ਗੁਰਮੀਤ ਕੌਰ, ਰਮਨਪ੍ਰੀਤ ਕੌਰ ਕੁੰਭੜਾ, ਕਰਮਜੀਤ ਕੌਰ, ਅਰੁਣਾ ਵਸ਼ਿਸ਼ਟ, ਗੁਰਪ੍ਰੀਤ ਕੌਰ,ਸਾਬਕਾ ਕੌਸਲਰ- ਕਮਲਜੀਤ ਕੌਰ ਸੋਹਾਣਾ. ਰਜਨੀ ਗੋਇਲ ,ਜਸਵੀਰ ਕੌਰ ਅਤਲੀ,ਅੰਜਲੀ ਸਿੰਘ, ਮੈਡਮ ਚਰਨਜੀਤ ਕੋਰ ਮੈਡਮ ਹਰਵਿੰਦਰ ਕੌਰ, ਤਰਨਜੀਤ ਕੌਰ ਸੋਹਾਣਾ, ਕੋਮਲ , ਇੰਦਰਜੀਤ ਕੌਰ, ਭੁਪਿੰਦਰ ਪਾਲ ਕੌਰ, ਸ਼੍ਰੀਮਤੀ ਸੋਢੀ, ਨਵਜੋਤ ਕੌਰ , ਤਰਨਦੀਪ ਕੌਰ ਤੋਂ ਇਲਾਵਾ ਹਰਮੇਸ਼ ਸਿੰਘ ਕੁੰਬੜਾ, ਸਾਬਕਾ ਕੌਂਸਲਰ -ਆਰ.ਪੀ, ਸ਼ਰਮਾ, ਕੌਸਲਰ ਜਸਪਾਲ ਸਿੰਘ -ਮਟੌਰ, ਗੁਰਦੇਵ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ ।