patiala

ਜਿੰਦਗੀ ‘ਚ ਉਚਾਈਆਂ ‘ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਤੇ ਇੱਕ ਚੰਗਾ ਇਨਸਾਨ ਬਣਨਾ ਬੇਹੱਦ ਜਰੂਰੀ: ਏ.ਐਸ. ਰਾਏ

ਪਟਿਆਲਾ, 25 ਮਈ 2025: ਪੰਜਾਬ ਦੇ ਐਡੀਸ਼ਨ ਡਾਇਰੈਕਟਰ ਜਨਰਲ ਆਫ ਪੁਲਿਸ ਅਤੇ ਸੀਨੀਅਰ ਆਈ.ਪੀ.ਐਸ. ਅਧਿਕਾਰੀ ਅਮਰਦੀਪ ਸਿੰਘ ਰਾਏ ਨੇ ਆਖਿਆ ਹੈ ਕਿ ਜਿੰਦਗੀ ਨੂੰ ਸਫਲ ਕਰਨ ਲਈ ਉਚਾਈਆਂ ‘ਤੇ ਪਹੁੰਚਣ ਦਾ ਨਿਸ਼ਾਨਾ ਰੱਖਣਾ ਅਤੇ ਇੱਕ ਚੰਗਾ ਇਨਸਾਨ ਬਣਨਾ ਬੇਹੱਦ ਜਰੂਰੀ ਹੈ।

ਏ.ਐਸ. ਰਾਏ ਅੱਜ ਇੱਥੇ ਸ਼ੀਲਾ ਅਲੀਪੁਰੀਆ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਅਜੇ ਅਲੀਪੁਰੀਆ ਦੀ ਅਗਵਾਈ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਬਚਿਆਂ ਨੂੰ ਉਤਸਾਹਿਤ ਕਰਨ ਲਈ ਰੱਖੇ ਸਮਾਗਮ ਮੋਕੇ ਬੋਲ ਰਹੇ ਸਨ। ਇਹ ਸੁਸਾਇਟੀ ਲੋੜਵੰਦ ਬਚਿਆਂ ਨੂੰ ਪੂਰੀ ਤਰ੍ਹਾਂ ਮੁਫ਼ਤ ਹਾਇਰ ਐਜੂਕੇਸ਼ਨ ਦਿੰਦੀ ਹੈ ਅਤੇ ਇਸ ਸਮੇ ਸੁਸਾਇਟੀ ‘ਚ ਲਗਭੱਗ 18 ਬੱਚੇ ਸੀਏ ਦੀ ਪੜ੍ਹਾਈ ਕਰ ਰਹੇ ਹਨ।

ਏ.ਐਸ. ਰਾਏ ਨੇ ਇਸ ਮੌਕੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਿਸੇ ਵੀ ਬੱਚੇ ਦਾ, ਵਿਦਿਆਰਥੀ ਦਾ ਜੀਵਨ ‘ਚ ਵਿਚਰਨ ਦਾ ਢੰਗ ਇਹ ਸਾਬਤ ਕਰਦਾ ਹੈ ਕਿ ਉਸਨੇ ਸਹੀ ਐਜੂਕੇਸ਼ਨ ਲਈ ਹੋਈ ਹੈ। ਉਨ੍ਹਾਂ ਆਖਿਆ ਕਿ ਜਿੰਦਗੀ ‘ਚ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਸਖਤ ਮਿਹਨਤ ਅਤੇ ਹਾਇਰ ਐਜੂਕੇਸ਼ਨ ਰਾਹੀ ਕੀਤਾ ਜਾ ਸਕਦਾ ਹੈ। ਐਜੂਕੇਸ਼ਨ ਹਰ ਛੋਟੀ ਤੇ ਵੱਡੀ ਸਮੱਸਿਆ ਦਾ ਹੱਲ ਕਰਕੇ ਜਿੰਦਗੀ ਨੂੰ ਸਫਲ ਕਰ ਦਿੰਦੀ ਹੈ। ਏ.ਐਸ. ਰਾਏ ਨੇ ਬੱਚਿਆਂ ਨੂੰ ਆਖਿਆ ਕਿ ਜੇਕਰ ਉਹ ਪੜ ਲਿਖ ਕੇ ਡਿਗਰੀਆਂ ਪ੍ਰਾਪਤ ਕਰਕੇ ਸਫਲ ਹੋ ਜਾਣਗੇ, ਉਸ ਸਮੇ ਉਨਾ ਨੂੰ ਇਹ ਪਤਾ ਚੱਲੇਗਾ ਕਿ ਐਜੂਕੇਸ਼ਨ ਹਰ ਵਿਅਕਤੀ ਨੂੰ ਇੱਕ ਚੰਗਾ ਇਨਸਾਨ ਬਣਾ ਦਿੰਦੀ ਹੈ।

ਪੜ੍ਹੀ ਹੋਈ ਚੀਜ ਨੂੰ ਹਰ ਰੋਜ ਲਿਖਣਾ ਸਫਲ ਹੋਣ ਦਾ ਸਭ ਤੋਂ ਸਕਾਰਾਤਮਕ ਰਸਤਾ

ਏ.ਡੀ.ਜੀ.ਪੀ. ਏ.ਐਸ ਰਾਏ ਨੇ ਇਸ ਮੌਕੇ ਬੱਚਿਆਂ ਨੂੰ ਆਪਣੀ ਜਿੰਦਗੀ ਦੇ ਗੁਰ ਸਿਖਾਉਂਦਿਆਂ ਆਖਿਆ ਕਿ ਸੀਏ ਦੀ ਪੜਾਈ ਇੱਕ ਬੇਹੱਦ ਔਖੀ ਪੜਾਈ ਹੈ। ਜੇਕਰ ਉਹ ਅਨੁਸ਼ਾਸਨ ਰੱਖਣਗੇ, ਸਮਾਂ ਕੱਢਣਗੇ ਅਤੇ ਆਪਣੀਆਂ ਪੜੀ ਹੋਈ ਗੱਲ ਹਰ ਰੋਜ ਲਿਖਣਗੇ ਫਿਰ ਉਹ ਜਿੰਦਗੀ ‘ਚ ਸਫਲ ਹੋਣਗੇ। ਪੜੀ ਹੋਈ ਗੱਲ ਨੂੰ ਹਰ ਰੋਜ ਲਿਖਣਾ ਜਿੰਦਗੀ ਦਾ ਸਕਾਰਾਤਮਕ ਰਸਤਾ ਹੈ। ਉਨ੍ਹਾਂ ਆਖਿਆ ਕਿ ਜਿਹੜੇ ਬੱਚੇ ਹਰ ਚੰਗੀਆਂ ਗੱਲਾਂ ਨੂੰ ਡੇਅਰੀ ਵਿਚ ਲਿਖਦੇ ਹਨ, ਉਹ ਹਮੇਸ਼ਾ ਸਫਲ ਰਹਿੰਦੇ ਹਨ। ਉਨਾ ਆਖਿਆ ਕਿ ਉਨ੍ਹਾਂ ਨੇ ਵੀ ਜਿਸ ਸਮੇਂ ਸਿਵਲ ਸਰਵਿਸ ਦਾ ਪੇਪਰ ਪਾਸ ਕੀਤਾ ਤਾਂ ਉਸ ਸਮੇ ਉਹ ਪੜਨ ਦੇ ਨਾਲ ਨਾਲ ਲਿਖਣ ਵੱਲ ਵੀ ਬਹੁਤ ਜਿਆਦਾ ਧਿਆਨ ਦਿੰਦੇ ਸਨ।

ਮਾੜੀ ਸੰਗਤ ਤੋਂ ਬਚਣਾ ਜਰੂਰੀ

ਏ.ਐਸ ਰਾਏ ਨੇ ਇਸ ਮੌਕੇ ਬੱਚਿਆਂ ਨੂੰ ਆਖਿਆ ਕਿ ਉਨ੍ਹਾਂ ਨੂੰ ਸਹੀ ਮੰਜਿਲ ਸਹੀ ਰਸਤੇ ‘ਤੇ ਪਹੁੰਚਾ ਦੇਵੇਗੀ ਪਰ ਮਾੜੇ ਰਸਤੇ ਤੋਂ ਬਚਣਾ ਪਵੇਗਾ। ਉਨਾ ਆਖਿਆ ਕਿ ਇਹ ਅਜਿਹੀ ਕੱਚੀ ਉਮਰ ਹੁੰਦੀ ਹੈ ਕਿ ਇਸ ਵਿਚ ਹਰ ਬੱਚਾ ਮਾੜੀਆਂ ਹਰਕਤਾਂ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਹੈ, ਫਿਰ ਇਹ ਮਾੜੀ ਸੰਗਤ ਜਿੰਦਗੀ ਨੂੰ ਬਰਬਾਦ ਕਰ ਦਿੰਦੀ ਹੈ। ਇਸ ਲਈ ਮਾੜੀ ਸੰਗਤ ਤੋਂ ਬਚਕੇ ਚੰਗੇ ਰਸਤੇ ‘ਤੇ ਪੁੱਜਣਾ ਬੇਹੱਦ ਜਰੂਰੀ ਹੈ।

ਅਸਾਨ ਨਹੀ ਜਿੰਦਗੀ ਜਿਊਣ ਲਈ ਔਖਾ ਰਸਤਾ ਚੁਣੋ

ਏ.ਐਸ. ਰਾਏ ਨੇ ਆਖਿਆ ਕਿ ਬਹੁਤੇ ਬੱਚੇ ਜਿੰਦਗੀ ‘ਚ ਅਸਾਨ ਰਸਤਾ ਚੁਣ ਲੈਂਦੇ ਹਨ। ਅਸਲ ਵਿਚ ਇਹ ਠੀਕ ਨਹੀ ਹੈ। ਜਦੋ ਤੁਸੀ ਜਿੰਦਗੀ ਦੀ ਇਕ ਔਖੀ ਮੰਜਿਲ ਚੁਣ ਲਵੋਗੇ ਤਾਂ ਫਿਰ ਲੰਬੀ ਦੌੜ ਨਾਲ ਉਸ ਵੱਲ ਵਧੋਗੇ ਤਾਂ ਉਹ ਦੌੜ ਸਾਰੀ ਜਿੰਦਗੀ ਤੁਹਾਨੂੰ ਸੁੱਖ ਪ੍ਰਾਪਤ ਦੇਵੇਗੀ। ਉਨਾ ਆਖਿਆ ਕਿ ਲਗਨ ਤੇ ਮਿਹਨਤ ਹਰ ਬਚੇ ਦਾ ਸੁਪਨਾ ਪੂਰਾ ਕਰ ਸਕਦੀ ਹੈ। ਇਸ ਲਈ ਵਿੱਦਿਆ ਬੇਚਾਰੀ ਤਾਂ ਪਰੋਪਕਾਰੀ ਦੇ ਟੀਚੇ ‘ਤੇ ਚਲਦਿਆਂ ਹਰ ਬੱਚੇ ਨੂੰ ਕਾਮਯਾਬ ਹੋਣਾ ਚਾਹੀਦਾ ਹੈ

ਮੈਂ ਹਰ ਰੋਜ ਅੱਜ ਵੀ ਨਵਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ : ਏ.ਐਸ. ਰਾਏ

ਏ.ਐਸ. ਰਾਏ ਨੇ ਇਸ ਮੌਕੇ ਆਖਿਆ ਕਿ ਐਜੂਕੇਸ਼ਨ ਦੇ ਨਾਲ ਨਾਲ ਜੀਵਨ ਦੀ ਸਚਾਈ ਨੂੰ ਜਾਨਣਾ ਵੀ ਬੇਹੱਦ ਜਰੂਰੀ ਹੈ। ਐਜੂਕੇਸ਼ਨ ਗੁਣਾ ‘ਚ ਸਹਾਈ ਹੁੰਦੀ ਹੈ। ਏਐਸ ਰਾਏ ਨੇ ਆਖਿਆ ਕਿ ਮੈਂ ਅੱਜ ਵੀ ਹਰ ਰੋਜ ਨਵਾਂ ਸਿਖਣ ਦੀ ਕੋਸ਼ਿਸ਼ ਕਰਦਾ ਹਾਂ। ਸਾਰੀ ਜਿੰਦਗੀ ਸਿਖਣ ਲਈ ਹੈ। ਜੇਕਰ ਸਮੱਸਿਆ ਦੀ ਜੜ ਫੜ ਲਵੋਗੇ ਤਾਂ ਜਿੰਦਗੀ ਸਫਲ ਹੋ ਜਾਵੇਗੀ।

ਉਨ੍ਹਾਂ ਆਖਿਆ ਕਿ ਸਿਖਣ ਲੲਂ ਜਿੰਦਗੀ ‘ਚ ਝਿਜਕ ਤੇ ਦੁਵਿਧਾ ਖਤਮ ਕਰਨੀਆਂ ਬੇਹੱਦ ਜਰੂਰੀ ਹੈ। ਜਿੰਦਗੀ ‘ਚ ਸਫਲ ਹੋਣ ਲਈ ਹਰ ਬੱਚੇ ਨੂੰ ਦੁਵਿਧਾ ਖਤਮ ਕਰਕੇ ਫਾਈਨਲ ਫੈਸਲੇ ‘ਤੇ ਪੁੱਜਣਾ ਪਵੇਗਾ। ਉਨਾ ਆਪਣੀ ਜਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਆਖਿਆ ਕਿ 10ਵੀ ‘ਚ ਉਨ੍ਹਾਂ ਸਭ ਤੋਂ ਜਿਆਦਾ ਨੰਬਰ ਪ੍ਰਾਪਤ ਕੀਤੇ। ਫਿਰ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਆਈ.ਆਈ.ਟੀ. ਲਈ ਤਿਆਰ ਕਰਨ ਲੱਗੇ, ਪਰ ਉਨ੍ਹਾਂ ਨੇ ਆਪਣਾ ਰਸਤਾ ਖੁਦ ਸਿਵਲ ਸਰਵਿਸਿਜ ਚੁਣਿਆ ਅਤੇ ਉਸਨੂੰ ਕਲੀਅਰ ਕੀਤਾ।

ਉਨ੍ਹਾਂ ਆਖਿਆ ਕਿ ਸਿਵਲ ਸਰਵਿਸ ਦੀ ਤਿਆਰੀ ਵੀ ਉਨ੍ਹਾਂ ਚੰਡੀਗੜ ਵਿਚ ਰਹਿ ਕੇ ਕੀਤੀ, ਦਿੱਲੀ ਨਹੀ। ਇਸ ਲਈ ਜੇਕਰ ਬੱਚੇ ਆਪਣਾ ਟੀਚਾ ਚੁਣ ਲੈਣਗੇ ਤਾਂ ਉਨਾਂ ਨੂੰ ਆਈ.ਏ.ਐਸ ਜਾਂ ਆਈ.ਪੀ.ਐਸ ਬਣਨ ਤੋਂ ਕੋਈ ਨਹੀ ਰੋਕ ਸਕਦਾ। ਉਨ੍ਹਾਂ ਬੱਚਿਆਂ ਨੂੰ ਆਖਿਆ ਕਿ ਹਰ ਕੰਮ ਵਿਚ ਪੂਰੀ ਮੁਹਾਰਤ ਹਾਸਲ ਕਰੋ। ਖੁਦ ਵਿਦਿਆ ਪ੍ਰਾਪਤ ਕਰਕੇ ਦੂਸਰਿਆਂ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਸਰਬਤ ਦਾ ਭਲਾ ਕਰਨ ਵਾਲੇ ਗੁਣ ਜਿੰਦਗੀ ਵਿਚ ਲਿਆਉਣੇ ਬੇਹੱਦ ਜਰੂਰੀ ਹਨ। ਇਸ ਮੌਕੇ ਉਨ੍ਹਾਂ ਬੱਚਿਆਂ ਦੇ ਸਵਾਲਾਂ ਦੇ ਵੀ ਜਵਾਬ ਦਿੱਤੇ। ਉਨ੍ਹਾਂ ਆਖਿਆ ਕਿ ਕਿਤਾਬਾਂ ਵੀ ਅਜਿਹੀਆਂ ਪੜੋ ਜਿਹੜੀ ਜਿੰਦਗੀ ਵਿਚ ਤੁਹਾਨੂੰ ਸਫਲ ਹੋਣ ਦੇ ਹੁਨਰ ਸਿਖਾਉਂਦੀਆਂ ਹੋਣ। ਆਪਣੇ ਆਪ ਵਿਚ ਵਿਸ਼ਵਾਸ਼ ਪੈਦਾ ਕਰਨਾ, ਤੁਹਾਡੀ ਸਭ ਤੋਂ ਵੱਡੀ ਜਿੱਤ ਹੋਵੇਗੀ।

ਫੋਨ, ਇੰਟਰਨੈਟ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੂੰ ਛੱਡੋ : ਅਤੁਲ ਜੈਨ

ਇਸ ਮੋਕੇ ਵਿਸ਼ੇਸ਼ ਤੋਰ ‘ਤੇ ਪੁੱਜੇ ਬਜਾਜ ਹਾਊਸਿੰਗ ਫਾਈਨਾਂਸ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਅਤੁਲ ਜੈਨ ਨੇ ਬਚਿਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜੇਕਰ ਉਨ੍ਹਾਂ ਜਿੰਦਗੀ ‘ਚ ਸਫਲ ਹੋਣਾ ਹੈ ਤਾਂ ਫੋਨ ਇੰਟਰਨੈਟ ਵਰਗੀਆਂ ਨਾ ਮੁਰਾਦ ਬਿਮਾਰੀਆਂ ਨੂੰ ਛੱਡਕੇ ਆਪਣੀ ਜਿੰਦਗੀ ਦੇ 12ਵੀਂ ਤੋਂ ਬਾਅਦ 5-6 ਸਾਲ ਮਿਹਨਤ ਕਰੋ।

ਇਹ ਮਿਹਨਤ ਉਨਾ ਦੀ ਜਿੰਦਗੀ ਨੂੰ ਚਮਕਾ ਦੇਵੇਗੀ। ਉਨਾ ਆਖਿਆ ਕਿ ਜਿਹੜੇ ਬੱਚੇ ਆਪਣੇ ਗਾਇਡ ਆਪਣੇ ਮਾਪਿਆਂ ਦੀਆਂ ਗੱਲਾਂ ਨੂੰ ਪਾਜੀਟਿਵ ਮੰਨਦੇ ਹਨ, ਉਹ ਪੁਰੀ ਤਰ੍ਹਾਂ ਸਫਲ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਹਰ ਬੱਚੇ ਦੀ ਕਿਤਾਬਾਂ ਪੜਨਾ ਬੇਹੱਦ ਜਰੂਰੀ ਹੈ, ਜਿਹੜੇ ਬੱਚੇ ਜਿੰਦਗੀ ਦੀਆਂ ਅਛਾਈਆਂ ਨੂੰ ਜਾਣ ਜਾਂਦੇ ਹਨ, ਉਹ ਬੁਰਾਈਆਂ ਨੂੰ ਤਿਆਗ ਕੇ ਸਭ ਤੋਂ ਅੱਗੇ ਹੁੰਦੇ ਹਨ। ਉਨ੍ਹਾਂ ਆਖਿਆ ਕਿ ਆਉਣ ਵਾਲਾ ਸਮਾਂ ਬਹੁਤ ਜਿਆਦਾ ਕੰਪੀਟਿਸ਼ਨ ਵਾਲਾ ਹੈ, ਇਸ ਲਈ ਕੈਪੇਬਿਲਟੀ ਹੀ ਤੁਹਾਡਾ ਹੁਨਰ ਹੋਵੇਗੀ। ਅਤੁਲ ਜੈਨ ਨੇ ਆਖਿਆ ਕਿ ਦੁਨੀਆ ‘ਚ ਜਾ ਕੇ ਤੁਹਾਨੂੰ ਆਪਣਾ ਗਿਆਨ ਦਾ ਚਾਨਣ ਵੀ ਵੰਡਣਾ ਪਵੇਗਾ।

ਉਨ੍ਹਾ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਪੰਜਾਬ ਦੇ ਏਡੀਜੀਪੀ ਏਐਸ ਰਾਏ ਅਤੇ ਐਮਡੀ ਅਤੁਲ ਜੈਨ ਦਾ ਵਿਸ਼ੇਸ਼ ਤੋਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਹਰ ਇਨਸਾਨ ਜਿੰਦਗੀ ‘ਚ ਇੱਕ ਬੰਚੇ ਨੂੰ ਕੰਪਲੀਟ ਐਜੂਕੇਸ਼ਨ ਦੇਣ ਦਾ ਪ੍ਰਬੰਧ ਕਰੇ ਤੇ ਸ਼ੀਲਾ ਅਲੀਪੁਰਿਆ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ ਦਾ ਕੰਪਲੀਟ ਡੋਨੇਟ ਐਜੂਕੇਸ਼ਨ ਦੇਣਾ ਹੀ ਅਸਲ ਟੀਚਾ ਹੈ। ਉਨ੍ਹਾਂ ਆਖਿਆ ਕਿ ਜਿਹੜੇ ਬੱਚਿਆਂ ਨੇ ਅੱਜ ਸੀਏ ਦੇ ਇਮਤਿਹਾਨਾਂ ‘ਚ ਸ਼ਾਨਦਾਰ ਪੁਜੀਸ਼ਨਾਂ ਹਾਸਲ ਕੀਤੀਆਂ ਹਨ, ਉਹ ਬਹੁਤ ਹੀ ਲੋੜਵੰਦ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ ਤੇ ਇਨ੍ਹਾਂ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਦੇ ਕੇ ਉਚਾਈਆਂ ਤੱਕ ਲਿਜਾਇਆ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਮੈਡਮ ਅਨੁਰਾਧਾ ਅਲੀਪੁਰੀਆ, ਸੰਜੇ ਅਲੀਪੁਰੀਆ, ਪੂਨਮ ਅਲੀਪੁਰੀਆ, ਅਭਿਸ਼ੇਕ ਗੁਪਤਾ ਅਲੀਪੁਰੀਆ, ਡਾ. ਰਵੀ ਭੂਸ਼ਣ, ਸੀਏ ਗਿਤੇਸ਼, ਡਾ: ਗੁਰਪ੍ਰੀਤ ਸਿੱਧੂ (ਕਾਰਡੀਓਲੋਜਿਸਟ) ਨਰੇਸ਼ ਗੁਪਤਾ (ਉਦਯੋਗਪਤੀ) ਦਿਵਾਂਸ਼ੂ ਸਿੰਗਲਾ (ਉਦਯੋਗਪਤੀ ) ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਪੁੱਜੇ ਹੋਏ ਸਨ।

Scroll to Top