ਪੰਜਾਬ, 11 ਅਕਤੂਬਰ 2025: ਪੰਜਾਬ ਸਰਕਾਰ ਮੁਤਾਬਕ ਦੇਸ਼ ਦੀ ਮੋਹਰੀ ਆਈਟੀ ਕੰਪਨੀ ਸਿਫੀ ਇਨਫਿਨਿੱਟ (Sify Infinit) 611ਕਰੋੜ ਰੁਪਏ ਦਾ ਨਿਵੇਸ਼ ਕਰ ਰਹੀ ਹੈ। ਇਹ ਨਿਵੇਸ਼ ਇੱਕ ਡੇਟਾ ਸੈਂਟਰ ਲਈ ਹੈ। ਜਿਸ ਰਾਹੀਂ ਸਾਰਾ ਡਿਜੀਟਲ ਡੇਟਾ – ਸੁਰੱਖਿਅਤ ਰੱਖਿਆ ਜਾਵੇਗਾ। ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਦਾ ‘ਡੇਟਾ ਬੈਂਕ’ ਹੈ।
ਸਰਕਾਰੀ ਬੁਲਾਰੇ ਮੁਤਾਬਕ ਇਹ ਡੇਟਾ ਸੈਂਟਰ ਪੰਜਾਬ ਨੂੰ ਡਿਜੀਟਲ ਦੁਨੀਆ ਦਾ ਇੱਕ ਮਜ਼ਬੂਤ ਥੰਮ੍ਹ ਬਣਾਏਗਾ। ਜਿਸ ਰਾਹੀਂ ਮੋਬਾਈਲ ‘ਤੇ ਹਰ ਸੁਨੇਹਾ, ਹਰ ਔਨਲਾਈਨ ਕਲਾਸ, ਹਰ ਡਿਜੀਟਲ ਲੈਣ-ਦੇਣ ਪੰਜਾਬ ਦੀ ਆਪਣੀ ਧਰਤੀ ‘ਤੇ ਸੁਰੱਖਿਅਤ ਹੋਵੇਗਾ।
ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਲਈ ਤਕਨੀਕੀ ਨੌਕਰੀਆਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਸਰਕਾਰ ਮੁਤਾਬਕ 611 ਕਰੋੜ ਰੁਪਏ ਦਾ ਇਹ ਨਿਵੇਸ਼ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ। ਇਹ ਡੇਟਾ ਸੈਂਟਰ ਇੰਜੀਨੀਅਰਾਂ, ਆਈਟੀ ਮਾਹਰਾਂ ਅਤੇ ਹੁਨਰਮੰਦ ਕਾਮੇ ਤਿਆਰ ਕਰੇਗਾ |
ਡੇਟਾ ਸੈਂਟਰ ਅੱਜ ਦੇ ਡਿਜੀਟਲ ਯੁੱਗ ਦੇ ਦਿਲ ਦੀ ਧੜਕਣ ਹਨ, ਜਿੱਥੇ ਸਾਰੇ ਸੁਪਨੇ, ਤੁਹਾਡੀ ਸਾਰੀ ਜਾਣਕਾਰੀ ਅਤੇ ਦੇਸ਼ ਦੀ ਸਾਰੀ ਡਿਜੀਟਲ ਗਤੀ ਸਟੋਰ ਕੀਤੀ ਜਾਂਦੀ ਹੈ। ਜਦੋਂ ਪੰਜਾਬ ‘ਚ ਆਧੁਨਿਕ ਡੇਟਾ ਸੈਂਟਰ ਬਣਾਇਆ ਜਾਵੇਗਾ, ਤਾਂ ਇਹ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾ ਸਕੇ | ਇੰਜੀਨੀਅਰ, ਆਈਟੀ ਮਾਹਰ, ਸੁਰੱਖਿਆ ਕਰਮਚਾਰੀ – ਹਜ਼ਾਰਾਂ ਨੌਜਵਾਨਾਂ ਨੂੰ ਆਪਣੇ ਘਰਾਂ ‘ਚ ਆਪਣੇ ਪੰਜਾਬ ‘ਚ ਕੰਮ ਮਿਲੇਗਾ।
ਬੁਲਾਰੇ ਨੇ ਦੱਸਿਆ ਕਿ ਸਰਕਾਰੀ ਸੇਵਾਵਾਂ ਤੋਂ ਲੈ ਕੇ ਸਟਾਰਟ-ਅੱਪ ਤੱਕ, ਸਭ ਕੁਝ ਤੇਜ਼ੀ ਅਤੇ ਵਧੇਰੇ ਸੁਰੱਖਿਅਤ ਢੰਗ ਨਾਲ ਕੰਮ ਕਰੇਗਾ। ਤਕਨਾਲੋਜੀ ‘ਚ ਇੱਕ ਨਵਾਂ ਅਧਿਆਇ ਸ਼ੁਰੂ ਹੋ ਗਿਆ ਅਤੇ ਇਹ ਨਿਵੇਸ਼ ਪੰਜਾਬ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਆਧੁਨਿਕ ਤਕਨਾਲੋਜੀ ਦੀ ਦੌੜ ‘ਚ ਸਭ ਤੋਂ ਅੱਗੇ ਰੱਖੇਗਾ।
Read More: ਕਿਸਾਨਾਂ ਦੀ ਆਮਦਨ ਵਧਾਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਕੀਤੇ ਉਪਰਾਲੇ: ਪੰਜਾਬ ਸਰਕਾਰ