27 ਮਾਰਚ 2025: ਪੰਜਾਬ ਵਿਧਾਨ ਸਭਾ(punjab vidhan sabha) ਵਿੱਚ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ (harmeet singh pathanmajra) ਨੇ ਵਿਧਾਨ ਸਭ ਦੇ ਵਿਚ ਅੱਜ ਜੇ.ਈ. ਨੂੰ ਪੱਕਾ ਕਰਨ ਦਾ ਮੁੱਦਾ ਚੁੱਕਿਆ ਗਿਆ ਹੈ, ਉਨ੍ਹਾਂ ਨੇ ਸਵਾਲ ਕੀਤਾ ਕਿ 2011 ਵਿੱਚ ਭਰਤੀ ਹੋਏ ਜੇਈਜ਼ ਨੂੰ ਰੈਗੂਲਰ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜੋ ਭਰਤੀ ਹੋਈ ਸੀ, ਉਹ ਜੇ.ਈ ਰੈਗੂਲਰ ਹੋ ਗਏ ਹਨ ।
ਪਠਾਨਮਾਜਰਾ ਨੇ ਪੁੱਛਿਆ ਕੀ ਇਨ੍ਹਾਂ ਨੂੰ ਠੋਸ ਬਣਾਉਣ ਦੀ ਕੋਈ ਤਜਵੀਜ਼ ਹੈ? ਇਸ ਦੇ ਜਵਾਬ ਵਿੱਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸਰਕਾਰ ਨੇ 2023 ਵਿੱਚ ਐਡਹਾਕ ਠੇਕੇ ‘ਤੇ ਦਿਹਾੜੀਦਾਰਾਂ ਦੀ ਭਲਾਈ ਲਈ ਨੀਤੀ ਨੋਟੀਫਾਈ ਕੀਤੀ ਸੀ, ਜੋ ਕਿ ਗਰੁੱਪ ਸੀ ਅਤੇ ਗਰੁੱਪ ਡੀ ਦੇ ਕਰਮਚਾਰੀਆਂ ਨਾਲ ਸਬੰਧਤ ਹੈ, ਜਦੋਂ ਕਿ ਵਿਭਾਗੀ ਜੂਨੀਅਰ ਇੰਜੀਨੀਅਰ (ਜੇ.ਈ.) ਦੀ ਪੋਸਟ ਗਰੁੱਪ ਬੀ ਦੇ ਅਧੀਨ ਆਉਂਦੀ ਹੈ, ਇਸ ਲਈ ਜੇ.ਈ. ਪਰ ਇਹ ਨੀਤੀ ਲਾਗੂ ਨਹੀਂ ਹੁੰਦੀ ਹੈ।
Read More: ਪੰਜਾਬ ਸਰਕਾਰ ਜਲਦ ਹੀ ਇਸ ਅਹੁਦੇ ‘ਤੇ ਕਰ ਰਹੀ ਹੈ ਭਰਤੀ, ਜਾਣੋ