Aditya L-1

ਇਸਰੋ ਨੇ ਰਚਿਆ ਇਤਿਹਾਸ, ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 ‘ਤੇ ਪਹੁੰਚਿਆ ਆਦਿਤਿਆ ਐਲ-1

ਚੰਡੀਗੜ੍ਹ, 6 ਜਨਵਰੀ 2024: ਚੰਦਰਮਾ ‘ਤੇ ਉਤਰਨ ਤੋਂ ਬਾਅਦ ਭਾਰਤ ਨੇ ਇਕ ਹੋਰ ਇਤਿਹਾਸ ਰਚ ਦਿੱਤਾ ਹੈ। ਸੂਰਜ ਮਿਸ਼ਨ ‘ਤੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਆਦਿਤਿਆ ਐਲ-1 (Aditya L-1) ਨੇ ਆਪਣੀ ਮੰਜ਼ਿਲ ਲੈਗਰੇਂਜ ਪੁਆਇੰਟ-1 (L1) ‘ਤੇ ਪਹੁੰਚ ਕੇ ਇੱਕ ਰਿਕਾਰਡ ਹਾਸਲ ਕੀਤਾ ਹੈ। ਇਸ ਦੇ ਨਾਲ, ਆਦਿਤਿਆ-ਐਲ1 ਨੂੰ ਇਸ ਦੇ ਅੰਤਿਮ ਪੰਧ ਵਿੱਚ ਸਥਾਪਿਤ ਹੋ ਚੁੱਕਾ ਹੈ । ਇੱਥੇ ਆਦਿਤਿਆ ਦੋ ਸਾਲਾਂ ਤੱਕ ਸੂਰਜ ਦਾ ਅਧਿਐਨ ਕਰੇਗਾ ਅਤੇ ਮਹੱਤਵਪੂਰਨ ਡੇਟਾ ਇਕੱਠਾ ਕਰੇਗਾ।

ਭਾਰਤ ਦਾ ਇਹ ਪਹਿਲਾ ਸੂਰਜ ਅਧਿਐਨ ਮਿਸ਼ਨ ISRO ਦੁਆਰਾ 2 ਸਤੰਬਰ ਨੂੰ ਲਾਂਚ ਕੀਤਾ ਗਿਆ ਸੀ। ISRO ਦਾ ਆਦਿਤਿਆ-L1 (Aditya L-1) ਪੁਲਾੜ ਯਾਨ 126 ਦਿਨਾਂ ‘ਚ 15 ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰਨ ਤੋਂ ਬਾਅਦ ਅੱਜ ਯਾਨੀ 6 ਦਸੰਬਰ ਨੂੰ ਸੂਰਜ-ਧਰਤੀ ਲੈਗਰੇਂਜ ਪੁਆਇੰਟ 1 (L1) ‘ਤੇ ਪਹੁੰਚ ਗਿਆ ਹੈ।

L1 ਪੁਲਾੜ ਵਿੱਚ ਇੱਕ ਅਜਿਹੀ ਥਾਂ ਹੈ ਜਿੱਥੇ ਧਰਤੀ ਅਤੇ ਸੂਰਜ ਦੀਆਂ ਗੁਰੂਤਾਕ੍ਰਸ਼ਣ ਸ਼ਕਤੀਆਂ ਸੰਤੁਲਿਤ ਹੁੰਦੀਆਂ ਹਨ। ਹਾਲਾਂਕਿ, L1 ਤੱਕ ਪਹੁੰਚਣਾ ਅਤੇ ਇਸ ਆਰਬਿਟ ਵਿੱਚ ਪੁਲਾੜ ਯਾਨ ਨੂੰ ਕਾਇਮ ਰੱਖਣਾ ਇੱਕ ਮੁਸ਼ਕਲ ਕੰਮ ਹੈ। L1 ਦੀ ਔਰਬਿਟਲ ਮਿਆਦ ਲਗਭਗ 177.86 ਦਿਨ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਵੀ ਇਸਰੋ ਦੀ ਇਸ ਸਫਲਤਾ ‘ਤੇ ਖੁਸ਼ੀ ਜ਼ਾਹਰ ਕੀਤੀ ਹੈ। ਟਵੀਟ ਕਰਕੇ ਇਸਰੋ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਲਿਖਿਆ ਕਿ ‘ਭਾਰਤ ਨੇ ਇੱਕ ਹੋਰ ਮੀਲ ਪੱਥਰ ਹਾਸਲ ਕੀਤਾ ਹੈ। ਭਾਰਤ ਦੀ ਪਹਿਲੀ ਸੋਲਰ ਆਬਜ਼ਰਵੇਟਰੀ ਆਦਿਤਿਆ-ਐਲ1 ਆਪਣੀ ਮੰਜ਼ਿਲ ‘ਤੇ ਪਹੁੰਚ ਗਈ ਹੈ। ਸਭ ਤੋਂ ਗੁੰਝਲਦਾਰ ਪੁਲਾੜ ਮਿਸ਼ਨਾਂ ਵਿੱਚੋਂ ਇੱਕ ਨੂੰ ਸਾਕਾਰ ਕਰਨ ਵਿੱਚ ਸਾਡੇ ਵਿਗਿਆਨੀਆਂ ਦੇ ਅਣਥੱਕ ਸਮਰਪਣ ਦਾ ਪ੍ਰਮਾਣ ਹੈ । ਇਹ ਅਸਾਧਾਰਨ ਪ੍ਰਾਪਤੀ ਸ਼ਲਾਘਾ ਦੀ ਹੱਕਦਾਰ ਹੈ। ਅਸੀਂ ਮਨੁੱਖਤਾ ਦੇ ਭਲੇ ਲਈ ਵਿਗਿਆਨ ਦੀਆਂ ਨਵੀਆਂ ਸੀਮਾਵਾਂ ਨੂੰ ਅੱਗੇ ਵਧਾਉਣਾ ਜਾਰੀ ਰੱਖਾਂਗੇ।

Scroll to Top