ISRO

ISRO: ਇਸਰੋ ਨੇ ਪੁਲਾੜ ਮਿਸ਼ਨ ਸਪੇਡੈਕਸ ਦੇ ਲਾਂਚ ਦਾ ਸਮਾਂ ਬਦਲਿਆ, ਜਾਣੋ ਮਿਸ਼ਨ ਕਿੰਨਾ ਚੁਣੌਤੀਪੂਰਨ ?

ਚੰਡੀਗੜ੍ਹ 30 ਦਸੰਬਰ 2024: ISRO Mission Spadex: ਭਾਰਤ ਦੀ ਪੁਲਾੜ ਏਜੰਸੀ ਇਸਰੋ ਨੇ ਆਪਣੇ ਮਹੱਤਵਪੂਰਨ ਪੁਲਾੜ ਮਿਸ਼ਨ ਸਪੇਡੈਕਸ ਦੇ ਲਾਂਚ ਦਾ ਸਮਾਂ ਦੋ ਮਿੰਟ ਅੱਗੇ ਵਧਾ ਦਿੱਤਾ ਹੈ। ਇਸਰੋ ਦਾ ਇਹ ਮਿਸ਼ਨ ਉਸਦੇ ਪੁਲਾੜ ਪ੍ਰੋਗਰਾਮ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗਾ। ਪਹਿਲਾਂ ਇਸਰੋ ਆਪਣਾ ਸਪੇਸ ਡੌਕਿੰਗ ਮਿਸ਼ਨ ਸਪੇਡੈਕਸ ਸੋਮਵਾਰ ਰਾਤ 9.58 ਵਜੇ ਲਾਂਚ ਕਰਨ ਜਾ ਰਿਹਾ ਸੀ, ਪਰ ਹੁਣ ਇਹ ਲਾਂਚ ਰਾਤ 10 ਵਜੇ ਦੋ ਮਿੰਟ ਦੀ ਦੇਰੀ ਨਾਲ ਹੋਵੇਗਾ।

ਹਾਲਾਂਕਿ ਇਸਰੋ ਨੇ ਲਾਂਚ ਦੇ ਸਮੇਂ ‘ਚ ਇਸ ਬਦਲਾਅ ਦਾ ਕਾਰਨ ਨਹੀਂ ਦੱਸਿਆ ਹੈ। ਇਸਰੋ ਨੇ ਸੋਮਵਾਰ ਨੂੰ ਇੱਕ ਅਪਡੇਟ ‘ਚ ਕਿਹਾ ਕਿ ‘ਲਾਂਚ ਦਾ ਦਿਨ ਅੱਜ ਰਾਤ 10 ਵਜੇ ਸਪੇਡੈਕਸ ਅਤੇ ਨਵੇਂ ਪੇਲੋਡ ਦੇ ਨਾਲ PSLV-C60 ਉਡਾਨ ਭਰਨ ਲਈ ਤਿਆਰ ਹੈ।

ਇਸ ਮਿਸ਼ਨ ਦੇ ਤਹਿਤ ਇਸਰੋ ਧਰਤੀ ਦੇ ਹੇਠਲੇ ਪੰਧ ‘ਚ ਦੋ ਪੁਲਾੜ ਯਾਨਾਂ ਨੂੰ ਜੋੜੇਗਾ। ਇਸ ਤੋਂ ਇਲਾਵਾ ਪੁਲਾੜ ਯਾਨ ਨੂੰ ਜੋੜਨ ਤੋਂ ਬਾਅਦ ਉਨ੍ਹਾਂ ਨੂੰ ਇਲੈਕਟ੍ਰਿਕ ਪਾਵਰ ਟਰਾਂਸਫਰ ਕਰਨ ਦੀ ਤਕਨੀਕ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਮਿਸ਼ਨ (Mission Spadex) ਕਿੰਨਾ ਚੁਣੌਤੀਪੂਰਨ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਧਰਤੀ ਦੇ ਪੰਧ ‘ਤੇ ਪਹੁੰਚਣ ਤੋਂ ਬਾਅਦ ਪੁਲਾੜ ਯਾਨ ਦੀ ਰਫਤਾਰ ਲਗਭਗ 28,800 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਇਹ ਰਫ਼ਤਾਰ ਵਪਾਰਕ ਜਹਾਜ਼ ਦੀ ਰਫ਼ਤਾਰ ਨਾਲੋਂ 36 ਗੁਣਾ ਅਤੇ ਗੋਲੀ ਦੀ ਰਫ਼ਤਾਰ ਨਾਲੋਂ 10 ਗੁਣਾ ਜ਼ਿਆਦਾ ਹੋਵੇਗੀ।

ਇਸ ਸਪੀਡ ‘ਚ ਦੋਵਾਂ ਪੁਲਾੜ ਯਾਨਾਂ ਦੀ ਰਫਤਾਰ ਨੂੰ ਪਹਿਲਾਂ ਜ਼ਮੀਨ ਤੋਂ ਕੰਟਰੋਲ ਕਰਕੇ 0.25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ‘ਤੇ ਲਿਆਂਦਾ ਜਾਵੇਗਾ ਅਤੇ ਫਿਰ ਦੋਵੇਂ ਪੁਲਾੜ ਯਾਨ ਨੂੰ ਆਪਸ ‘ਚ ਜੋੜਿਆ ਜਾਵੇਗਾ।

ਇਸਰੋ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਰਾਤ 9 ਵਜੇ ਸ਼ੁਰੂ ਹੋਈ 25 ਘੰਟਿਆਂ ਦੀ ਕਾਊਂਟਡਾਊਨ ਜਾਰੀ ਹੈ। ਭਾਰਤ ਤੋਂ ਪਹਿਲਾਂ ਸਿਰਫ ਚੀਨ, ਰੂਸ ਅਤੇ ਅਮਰੀਕਾ ਨੇ ਹੀ ਸਪੇਸ ਡੌਕਿੰਗ ਦਾ ਸਫਲ ਪ੍ਰੀਖਣ ਕੀਤਾ ਹੈ। ਭਾਰਤ ਦੇ ਚੰਦਰਯਾਨ-4 ਮਿਸ਼ਨ ਦੀ ਸਫਲਤਾ ਵੀ ਸਪੇਸੈਕਸ ਮਿਸ਼ਨ ‘ਤੇ ਨਿਰਭਰ ਕਰਦੀ ਹੈ। ਸਪੇਡੈਕਸ ਲਾਂਚਿੰਗ ਦਾ ਰਾਤ 9.30 ਵਜੇ ਤੋਂ ਇਸਰੋ ਦੇ ਯੂਟਿਊਬ ਚੈਨਲ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਪੁਲਾੜ ਏਜੰਸੀ ਨੇ ਕਿਹਾ, ‘ਸਪੇਸ ਡੌਕਿੰਗ ਪ੍ਰਯੋਗ ਧਰਤੀ ਦੇ ਆਰਬਿਟ ਵਿੱਚ ਡੌਕ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਸਥਾਪਤ ਕਰਨ ਲਈ ਇੱਕ ਮਹੱਤਵਪੂਰਨ ਮਿਸ਼ਨ ਹੈ, ਜੋ ਭਵਿੱਖ ‘ਚ ਮਨੁੱਖੀ ਪੁਲਾੜ ਉਡਾਣ ਅਤੇ ਉਪਗ੍ਰਹਿ ਸੇਵਾ ਮਿਸ਼ਨਾਂ ਲਈ ਇੱਕ ਮਹੱਤਵਪੂਰਨ ਤਕਨਾਲੋਜੀ ਹੈ।

Read More: Cyber Crime: ਕੇਂਦਰ ਸਰਕਾਰ ਨੇ 6.7 ਲੱਖ ਸ਼ੱਕੀ ਸਿਮ ਕਾਰਡ ਤੇ 1.3 ਲੱਖ IMEI ਨੰਬਰ ਕੀਤੇ ਬਲੌਕ

Scroll to Top