Dr. V Narayanan

ISRO Chairman 2025: ਕੌਣ ਨੇ ਇਸਰੋ ਦੇ ਨਵੇਂ ਮੁਖੀ ਡਾ. ਵੀ ਨਰਾਇਣਨ, ਚੰਦਰਯਾਨ-3 ਦੀ ਸਫਲਤਾ ‘ਚ ਅਹਿਮ ਯੋਗਦਾਨ

ਚੰਡੀਗੜ੍ਹ, 08 ਜਨਵਰੀ 2025: Who Is The New Chairman of ISRO: ਡਾ. ਵੀ. ਨਰਾਇਣਨ (Dr. V. Narayanan) ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਨਵੇਂ ਮੁਖੀ ਹੋਣਗੇ। ਨਰਾਇਣਨ 14 ਜਨਵਰੀ ਨੂੰ ਐਸ.ਸੋਮਨਾਥ ਦੀ ਥਾਂ ਲੈਣਗੇ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਅਧਿਕਾਰਤ ਨੋਟੀਫਿਕੇਸ਼ਨ ‘ਚ ਦਿੱਤੀ ਗਈ। ਡਾ: ਨਰਾਇਣਨ ਵਰਤਮਾਨ ‘ਚ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਦੇ ਡਾਇਰੈਕਟਰ ਹਨ।

ਰਾਕੇਟ ਤੇ ਪੁਲਾੜ ਯਾਨ ਪ੍ਰੋਪਲਸ਼ਨ ‘ਚ ਮਾਹਰ ਡਾ. ਵੀ. ਨਰਾਇਣਨ

ਡਾ. ਵੀ. ਨਰਾਇਣਨ ਇਸਰੋ ‘ਚ ਇੱਕ ਉੱਘੇ ਵਿਗਿਆਨੀ ਹਨ। ਉਨ੍ਹਾਂ ਨੇ ਲਗਭਗ ਚਾਰ ਦਹਾਕਿਆਂ ਤੱਕ ਪੁਲਾੜ ਸੰਗਠਨ ‘ਚ ਕਈ ਅਹਿਮ ਅਹੁਦਿਆਂ ‘ਤੇ ਸੇਵਾ ਨਿਭਾਈ ਹੈ। ਰਾਕੇਟ ਅਤੇ ਪੁਲਾੜ ਯਾਨ ਪ੍ਰੋਪਲਸ਼ਨ ਉਨ੍ਹਾਂ ਦੀ ਮੁਹਾਰਤ ਦਾ ਖੇਤਰ ਹੈ। ਵੀ ਨਰਾਇਣਨ ਕੋਲ ਪੁਲਾੜ ਵਿਭਾਗ ‘ਚ ਕੰਮ ਕਰਨ ਦਾ ਚਾਰ ਦਹਾਕਿਆਂ ਦਾ ਤਜਰਬਾ ਹੈ।

ਡਾ. ਵੀ ਨਰਾਇਣਨ 1984 ‘ਚ ਇਸਰੋ ‘ਚ ਸ਼ਾਮਲ ਹੋਏ ਸਨ। ਸ਼ੁਰੂ ‘ਚ ਲਗਭਗ ਸਾਢੇ ਚਾਰ ਸਾਲਾਂ ਤੱਕ ਉਨ੍ਹਾਂ ਨੇ ਵਿਕਰਮ ਸਾਰਾਭਾਈ ਸਪੇਸ ਸੈਂਟਰ (VSSC) ‘ਚ ਸਾਊਂਡਿੰਗ ਰਾਕੇਟਸ, ASLV ਅਤੇ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV) ਦੇ ਠੋਸ ਪ੍ਰੋਪਲਸ਼ਨ ਦੇ ਖੇਤਰ ‘ਚ ਕੰਮ ਕੀਤਾ।

ਉਨ੍ਹਾਂ (Dr. V. Narayanan) ਨੇ 1989 ‘ਚ ਆਈਆਈਟੀ ਖੜਗਪੁਰ ਤੋਂ ਕ੍ਰਾਇਓਜੇਨਿਕ ਇੰਜੀਨੀਅਰਿੰਗ ‘ਚ ਐਮਟੈਕ ਅਤੇ ਏਰੋਸਪੇਸ ਇੰਜੀਨੀਅਰਿੰਗ ‘ਚ ਪੀਐਚਡੀ ਕੀਤੀ ਹੈ। ਐਮ.ਟੈਕ ‘ਚ ਪਹਿਲਾ ਰੈਂਕ ਹਾਸਲ ਕਰਨ ਲਈ ਉਸ ਨੂੰ ਚਾਂਦੀ ਦਾ ਤਮਗਾ ਦਿੱਤਾ ਗਿਆ ਸੀ। ਫਿਰ ਉਹ ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ (LPSC) ਵਿਖੇ ਕ੍ਰਾਇਓਜੇਨਿਕ ਪ੍ਰੋਪਲਸ਼ਨ ਖੇਤਰ ‘ਚ ਸ਼ਾਮਲ ਹੋ ਗਏ। ਲਿਕਵਿਡ ਪ੍ਰੋਪਲਸ਼ਨ ਸਿਸਟਮ ਸੈਂਟਰ ਵਾਲਿਆਮਾਲਾ ਦੇ ਡਾਇਰੈਕਟਰ ਵਜੋਂ, ਜੀਐਸਐਲਵੀ ਐਮਕੇ III ਲਈ CE20 ਕ੍ਰਾਇਓਜੇਨਿਕ ਇੰਜਣ ਨੂੰ ਵਿਕਸਤ ਕਰਨ ‘ਚ ਉਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੈ।

ਡਾ. ਵੀ ਨਰਾਇਣਨ ਦਾ ਚੰਦਰਯਾਨ-3 ਦੀ ਸਫਲਤਾ ‘ਚ ਯੋਗਦਾਨ

ਇਸ ਦੇ ਨਾਲ ਡਾ. ਵੀ ਨਰਾਇਣਨ ਦੇ ਕਾਰਜਕਾਲ ਦੌਰਾਨ LPSC ਨੇ ਇਸਰੋ ਦੇ ਵੱਖ-ਵੱਖ ਮਿਸ਼ਨਾਂ ਲਈ 183 ਲਿਕਵਿਡ ਪ੍ਰੋਪਲਸ਼ਨ ਸਿਸਟਮ ਅਤੇ ਕੰਟਰੋਲ ਪਾਵਰ ਪਲਾਂਟ ਬਣਾਏ ਹਨ। ਉਹ GSLV Mk Ill Vehicle ਦੇ C25 Cryogenic ਪ੍ਰੋਜੈਕਟ ਦੇ ਪ੍ਰੋਜੈਕਟ ਡਾਇਰੈਕਟਰ ਵੀ ਰਹੇ ਹਨ।

ਜਦੋਂ ਚੰਦਰਯਾਨ 2 ਦਾ ਵਿਕਰਮ ਲੈਂਡਰ ਕਰੈਸ਼ ਹੋ ਗਿਆ ਸੀ, ਮਿਸ਼ਨ ਦੀ ਅਸਫਲਤਾ ਦੀ ਜਾਂਚ ਵੀ ਨਾਰਾਇਣਨ ਦੀ ਅਗਵਾਈ ‘ਚ ਕੀਤੀ ਗਈ ਸੀ। ਉਨ੍ਹਾਂ ਨੇ ਚੰਦਰਯਾਨ 3 ਨੂੰ ਸਫਲ ਬਣਾਉਣ ਲਈ ਹੱਲ ਸੁਝਾਏ ਅਤੇ ਭਾਰਤ ਨੂੰ ਵੱਡੀ ਸਫਲਤਾ ਮਿਲੀ।

ਡਾ. ਵੀ ਨਾਰਾਇਣਨ ਇਸਰੋ ਦੇ ਸੀਨੀਅਰ ਨਿਰਦੇਸ਼ਕਾਂ ‘ਚੋਂ ਇੱਕ ਹਨ। ਉਹ ਪ੍ਰੋਜੈਕਟ ਮੈਨੇਜਮੈਂਟ ਕੌਂਸਲ-ਸਪੇਸ ਟ੍ਰਾਂਸਪੋਰਟੇਸ਼ਨ ਸਿਸਟਮ (PMC-STS) ਦੇ ਚੇਅਰਮੈਨ ਵੀ ਹਨ। ਇਹ ਸਾਰੇ ਲਾਂਚ ਵਾਹਨ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਫੈਸਲਾ ਕਰਦਾ ਹੈ। ਉਹ ਗਗਨਯਾਨ ਲਈ ਰਾਸ਼ਟਰੀ ਪੱਧਰ ਦੇ ਮਨੁੱਖੀ ਦਰਜਾਬੰਦੀ ਪ੍ਰਮਾਣੀਕਰਣ ਬੋਰਡ (HRCB) ਦੇ ਚੇਅਰਮੈਨ ਹਨ। ਇਸਰੋ ਦੇ ਮੁਖੀ ਹੋਣ ਦੇ ਨਾਲ-ਨਾਲ ਉਹ ਪੁਲਾੜ ਕਮਿਸ਼ਨ ਦੇ ਚੇਅਰਮੈਨ ਦਾ ਅਹੁਦਾ ਵੀ ਸੰਭਾਲਣਗੇ।

Read More: ISRO: ਇਸਰੋ ਨੇ ਪੁਲਾੜ ਮਿਸ਼ਨ ਸਪੇਡੈਕਸ ਦੇ ਲਾਂਚ ਦਾ ਸਮਾਂ ਬਦਲਿਆ, ਜਾਣੋ ਮਿਸ਼ਨ ਕਿੰਨਾ ਚੁਣੌਤੀਪੂਰਨ ?

Scroll to Top