July 5, 2024 1:07 am
S Somnath

ਇਸਰੋ ਨੇ ਇਸ ਸਾਲ 12-14 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ: ਐਸ ਸੋਮਨਾਥ

ਚੰਡੀਗੜ੍ਹ, 01 ਜਨਵਰੀ 2023: ਭਾਰਤੀ ਪੁਲਾੜ ਏਜੰਸੀ (ISRO) ਦੇ ਚੇਅਰਮੈਨ ਐਸ ਸੋਮਨਾਥ (S Somnath) ਨੇ ਕਿਹਾ ਕਿ ਸਾਲ 2024 ਗਗਨਯਾਨ ਮਿਸ਼ਨ ਦੀਆਂ ਤਿਆਰੀਆਂ ਦਾ ਸਾਲ ਹੋਵੇਗਾ। ਇਸ ਤੋਂ ਇਲਾਵਾ ਇਸਰੋ ਨੇ ਇਸ ਸਾਲ 12-14 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ ਹੈ। ਐੱਸ ਸੋਮਨਾਥ ਨੇ ਪੀਐੱਸਐੱਲਵੀ-ਸੀ58 ਐਕਸਪੋਜ਼ੀਟਰੀ ਮਿਸ਼ਨ ਦੇ ਸਫਲ ਲਾਂਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਗੱਲਾਂ ਕਹੀਆਂ।

ਐਸ ਸੋਮਨਾਥ (S Somnath) ਨੇ ਕਿਹਾ ਕਿ ਇਸ ਸਾਲ ਹੈਲੀਕਾਪਟਰ ਤੋਂ ਡਰਾਪ ਟੈਸਟ ਵੀ ਕਰਵਾਇਆ ਜਾਵੇਗਾ, ਜਿਸ ‘ਚ ਪੈਰਾਸ਼ੂਟ ਸਿਸਟਮ ਦੀ ਜਾਂਚ ਕੀਤੀ ਜਾਵੇਗੀ। ਕਈ ਸਮਾਨ ਡਰਾਪ ਟੈਸਟ ਕਰਵਾਏ ਜਾਣਗੇ। ਇਨ੍ਹਾਂ ਤੋਂ ਇਲਾਵਾ ਕਈ ਮੁਲਾਂਕਣ ਟੈਸਟ ਵੀ ਕਰਵਾਏ ਜਾਣਗੇ। ਅਸੀਂ ਇਸ ਸਾਲ GSLV ਵੀ ਲਾਂਚ ਕਰਾਂਗੇ। ਇਸਰੋ ਮੁਖੀ ਨੇ ਕਿਹਾ ਕਿ ਇਸ ਸਾਲ (2024) ਅਸੀਂ ਘੱਟੋ-ਘੱਟ 12 ਮਿਸ਼ਨ ਲਾਂਚ ਕਰਨ ਦਾ ਟੀਚਾ ਰੱਖਿਆ ਹੈ। ਹਾਰਡਵੇਅਰ ਦੀ ਉਪਲਬਧਤਾ ਦੇ ਆਧਾਰ ‘ਤੇ ਇਹ ਸੰਖਿਆ ਵਧ ਸਕਦੀ ਹੈ।

ਐਕਸੋਸੈਟ ਸੈਟੇਲਾਈਟ ਮਿਸ਼ਨ ਬਾਰੇ ਗੱਲ ਕਰਦੇ ਹੋਏ, ਐਸ ਸੋਮਨਾਥ ਨੇ ਕਿਹਾ ਕਿ ‘ਇਹ ਇਕ ਵਿਸ਼ੇਸ਼ ਮਿਸ਼ਨ ਹੈ ਕਿਉਂਕਿ ਐਕਸ-ਰੇ ਪੋਲੈਰੀਮੈਟਰੀ ਇਕ ਵਿਸ਼ੇਸ਼ ਵਿਗਿਆਨਕ ਸਮਰੱਥਾ ਹੈ, ਜਿਸ ਨੂੰ ਅਸੀਂ ਖੁਦ ਵਿਕਸਿਤ ਕੀਤਾ ਹੈ। ਅਸੀਂ 100 ਅਜਿਹੇ ਵਿਗਿਆਨੀ ਬਣਾਉਣਾ ਚਾਹੁੰਦੇ ਹਾਂ ਜੋ ਇਸ ਨੂੰ ਸਮਝ ਸਕਣ ਅਤੇ ਫਿਰ ਬਲੈਕ ਹੋਲ ਬਾਰੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਣ। ਸੋਮਨਾਥ ਨੇ ਦੱਸਿਆ ਕਿ ਆਦਿਤਿਆ L1 6 ਜਨਵਰੀ ਨੂੰ L1 ਪੁਆਇੰਟ ‘ਤੇ ਪਹੁੰਚ ਜਾਵੇਗਾ ਅਤੇ ਉਸ ਤੋਂ ਬਾਅਦ ਅਸੀਂ ਅੰਤਿਮ ਅਭਿਆਸ ਕਰਾਂਗੇ।