ਵਿਦੇਸ਼, 08 ਜੁਲਾਈ 2025: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ (Donald Trump) ਨੂੰ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਲਈ ਨਾਮਜ਼ਦ ਕੀਤਾ ਹੈ। ਨੇਤਨਯਾਹੂ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ‘ਚ ਡੋਨਾਲਡ ਟਰੰਪ ਨਾਲ ਮੁਲਾਕਾਤ ਦੌਰਾਨ ਇਹ ਜਾਣਕਾਰੀ ਦਿੱਤੀ ਹੈ।
ਮੁਲਾਕਾਤ ਦੌਰਾਨ ਨੇਤਨਯਾਹੂ ਨੇ ਕਿਹਾ, ’ਮੈਂ’ਤੁਸੀਂ ਤੁਹਾਨੂੰ ਉਹ ਪੱਤਰ ਦਿਖਾਉਣਾ ਚਾਹੁੰਦਾ ਹਾਂ ਜੋ ਮੈਂ ਨੋਬਲ ਪੁਰਸਕਾਰ ਕਮੇਟੀ ਨੂੰ ਭੇਜਿਆ ਹੈ। ਇਸ ‘ਚ ਟਰੰਪ ਨੂੰ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈਨ ਜਿਸਦੇ ਉਹ ਹੱਕਦਾਰ ਹਨ। ਉਨ੍ਹਾਂ ਕਿਹਾ ਟਰੰਪ ਨੂੰ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ।’
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮੱਧ ਪੂਰਬ ‘ਚ ਸ਼ਾਂਤੀ ਲਈ ਟਰੰਪ ਦੇ ਯਤਨਾਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਇਜ਼ਰਾਈਲ ਤੋਂ ਪਹਿਲਾਂ ਪਾਕਿਸਤਾਨ ਨੋਬਲ ਸ਼ਾਂਤੀ ਪੁਰਸਕਾਰ (Nobel Peace Prize) ਲਈ ਟਰੰਪ ਦੇ ਨਾਮ ਦੀ ਸਿਫਾਰਸ਼ ਕਰ ਚੁੱਕਾ ਹੈ |
ਇਸ ਤੋਂ ਪਹਿਲਾਂ ਟਰੰਪ ਨੇ ਕਈ ਵਾਰ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਕਈ ਦੇਸ਼ਾਂ ਵਿਚਕਾਰ ਜੰਗ ਰੋਕ ਦਿੱਤੀ ਹੈ ਅਤੇ ਉਨ੍ਹਾਂ ਨੂੰ ਨੋਬਲ ਮਿਲਣਾ ਚਾਹੀਦਾ ਹੈ। ਉਨ੍ਹਾਂ ਨੇ 22 ਜੂਨ ਨੂੰ ਕਿਹਾ ਸੀ, ‘ਮੈਨੂੰ 4-5 ਵਾਰ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਸੀ, ਪਰ ਉਹ ਮੈਨੂੰ ਇਹ ਪੁਰਸਕਾਰ ਨਹੀਂ ਦੇਣਗੇ ਕਿਉਂਕਿ ਉਹ ਇਹ ਸਿਰਫ਼ ਉਦਾਰਵਾਦੀਆਂ ਨੂੰ ਦਿੰਦੇ ਹਨ।’
ਇਸਦੇ ਨਾਲ ਹੀ ਡੋਨਾਲਡ ਟਰੰਪ (Donald Trump) ਨੇ ਮੰਗਲਵਾਰ ਨੂੰ ਫਿਰ ਦਾਅਵਾ ਕੀਤਾ ਕਿ ਅਮਰੀਕੀ ਪ੍ਰਸ਼ਾਸਨ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਵੱਡੀ ਜੰਗ ਨੂੰ ਰੋਕਿਆ ਹੈ। ਉਨ੍ਹਾਂ ਨੇ ਕੋਸੋਵੋ-ਸਰਬੀਆ ਅਤੇ ਰਵਾਂਡਾ-ਕਾਂਗੋ ਵਿਚਕਾਰ ਟਕਰਾਅ ਨੂੰ ਰੋਕਣ ਦਾ ਵੀ ਦਾਅਵਾ ਕੀਤਾ ਗਿਆ ਹੈ।
ਨੋਬਲ ਪੁਰਸਕਾਰ 2026 ਲਈ ਅਧਿਕਾਰਤ ਰਜਿਸਟ੍ਰੇਸ਼ਨ ਸਤੰਬਰ ‘ਚ ਸ਼ੁਰੂ ਹੋਵੇਗੀ। ਹਾਲਾਂਕਿ, ਅਜੇ ਤੱਕ ਆਖਰੀ ਤਾਰੀਖ ਦਾ ਐਲਾਨ ਨਹੀਂ ਕੀਤਾ ਗਿਆ ਹੈ। 2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦਗੀ ਦੀ ਆਖਰੀ ਤਾਰੀਖ਼ 31 ਜਨਵਰੀ ਸੀ।
2025 ਦੇ ਨੋਬਲ ਸ਼ਾਂਤੀ ਪੁਰਸਕਾਰ ਲਈ 338 ਨਾਮਜ਼ਦਗੀਆਂ ਕੀਤੀਆਂ ਸਨ। ਇਨ੍ਹਾਂ ‘ਚੋਂ 244 ਵਿਅਕਤੀ ਅਤੇ 94 ਸੰਗਠਨ ਸਨ। 2023 ‘ਚ ਇਸ ਪੁਰਸਕਾਰ ਲਈ 286 ਉਮੀਦਵਾਰਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 2016 ‘ਚ ਨਾਮਜ਼ਦਗੀਆਂ ਦੀ ਸਭ ਤੋਂ ਵੱਧ ਗਿਣਤੀ 376 ਸੀ।
Read More: ਨੋਬਲ ਸ਼ਾਂਤੀ ਪੁਰਸਕਾਰ ਸਨਮਾਨ ਪਾਉਣ ਵਾਲੇ ਅਮਰੀਕਾ ਦੇ ਚਾਰ ਰਾਸ਼ਟਰਪਤੀ