6 ਅਕਤੂਬਰ 2024: ਮੱਧ ਗਾਜ਼ਾ ਵਿੱਚ ਐਤਵਾਰ ਸਵੇਰੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 18 ਲੋਕ ਮਾਰੇ ਗਏ। ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਲ-ਅਕਸਾ ਸ਼ਹੀਦ ਹਸਪਤਾਲ ਨੇ ਇਕ ਬਿਆਨ ਵਿਚ ਕਿਹਾ ਕਿ ਦੀਰ ਅਲ-ਬਲਾਹ ਸ਼ਹਿਰ ਵਿਚ ਹਸਪਤਾਲ ਦੇ ਨੇੜੇ ਇਕ ਮਸਜਿਦ ਵਿਚ ਪਨਾਹ ਲੈਣ ਵਾਲੇ ਵਿਸਥਾਪਿਤ ਲੋਕਾਂ ‘ਤੇ ਹਮਲਾ ਕੀਤਾ ਗਿਆ।
ਇੱਕ ਐਸੋਸੀਏਟਡ ਪ੍ਰੈਸ ਪੱਤਰਕਾਰ ਨੇ ਹਸਪਤਾਲ ਦੇ ਮੁਰਦਾਘਰ ਵਿੱਚ ਲਾਸ਼ਾਂ ਦੀ ਗਿਣਤੀ ਕੀਤੀ। ਹਸਪਤਾਲ ਦੇ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ ਸਾਰੇ ਮ੍ਰਿਤਕ ਪੁਰਸ਼ ਸਨ। ਦੋ ਹੋਰ ਵਿਅਕਤੀ ਗੰਭੀਰ ਜ਼ਖਮੀ ਹਨ। ਇਜ਼ਰਾਇਲੀ ਫੌਜ ਨੇ ਮਸਜਿਦ ‘ਤੇ ਹੋਏ ਹਮਲੇ ‘ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਫਲਸਤੀਨੀ ਸਿਹਤ ਮੰਤਰਾਲੇ ਦੇ ਅਨੁਸਾਰ, ਇਨ੍ਹਾਂ ਤਾਜ਼ਾ ਹਮਲਿਆਂ ਕਾਰਨ ਗਾਜ਼ਾ ਵਿੱਚ ਫਲਸਤੀਨੀਆਂ ਦੀ ਮੌਤ ਦੀ ਗਿਣਤੀ ਹੁਣ 42,000 ਦੇ ਨੇੜੇ ਪਹੁੰਚ ਗਈ ਹੈ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਇਨ੍ਹਾਂ ‘ਚੋਂ ਕਿੰਨੇ ਨਾਗਰਿਕ ਜਾਂ ਅੱਤਵਾਦੀ ਸਨ ਪਰ ਮਰਨ ਵਾਲਿਆਂ ‘ਚ ਕਈ ਔਰਤਾਂ ਅਤੇ ਬੱਚੇ ਸ਼ਾਮਲ ਹਨ।