ਇਜ਼ਰਾਈਲ, 17 ਜੂਨ 2025: Israel-Iran War: ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਤੇਜ਼ ਹੋ ਗਈ ਹੈ। ਕੁਝ ਘੰਟੇ ਪਹਿਲਾਂ ਇਜ਼ਰਾਈਲੀ ਫੌਜ ਵੱਲੋਂ ਈਰਾਨ ਦੇ ਫੌਜ ਮੁਖੀ ਨੂੰ ਮਾਰਨ ਦਾ ਦਾਅਵਾ ਕਰਨ ਤੋਂ ਬਾਅਦ, ਹੁਣ ਈਰਾਨ ਵੱਲੋਂ ਵੀ ਇੱਕ ਬਹੁਤ ਹੀ ਸਨਸਨੀਖੇਜ਼ ਦਾਅਵਾ ਕੀਤਾ ਗਿਆ ਹੈ।
ਇਰਾਨ ਆਬਜ਼ਰਵਰ ਦੇ ਮੁਤਾਬਕ ਈਰਾਨੀ ਫੌਜ ਨੇ ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਦੇ ਮੁੱਖ ਦਫਤਰ ‘ਤੇ ਹਮਲਾ ਕੀਤਾ ਹੈ। ਇਸ ਹਮਲੇ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ। ਇਰਾਨ ਆਬਜ਼ਰਵਰ ਨੇ ਇਸਨੂੰ ਆਪਣੇ ਐਕਸ ਅਕਾਊਂਟ ‘ਤੇ ਪੋਸਟ ਕੀਤਾ ਹੈ। ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਇਜ਼ਰਾਈਲ ਦੀ ਖੁਫੀਆ ਏਜੰਸੀ ‘ਤੇ ਸਪੱਸ਼ਟ ਹਮਲੇ ਦੀ ਵੀਡੀਓ ਹੈ। ਇਸ ‘ਚ ਹਮਲੇ ਤੋਂ ਬਾਅਦ ਦੋ, ਤਿੰਨ ਇਮਾਰਤਾਂ ਤੋਂ ਕਾਲਾ ਧੂੰਆਂ ਉੱਠਦਾ ਦਿਖਾਈ ਦੇ ਰਿਹਾ ਹੈ, ਜਿਸਨੂੰ ਮੋਸਾਦ ਦਾ ਮੁੱਖ ਦਫਤਰ ਦੱਸਿਆ ਜਾ ਰਿਹਾ ਹੈ।
ਇਰਾਨ ਦੇ ਸੀਨੀਅਰ ਫੌਜੀ ਅਧਿਕਾਰੀ ਮੇਜਰ ਜਨਰਲ ਅਲੀ ਸ਼ਾਦਮਾਨੀ ਦੀ ਇਜ਼ਰਾਈਲੀ ਹਵਾਈ ਹਮਲੇ ‘ਚ ਮੌਤ ਹੋ ਗਈ ਹੈ। ਸ਼ਾਦਮਾਨੀ ਈਰਾਨ ਦੇ ਖਾਤਮ-ਅਲ-ਅੰਬੀਆ ਹੈੱਡਕੁਆਰਟਰ ਯਾਨੀ ਫੌਜੀ ਐਮਰਜੈਂਸੀ ਕਮਾਂਡ ਦੇ ਮੁਖੀ ਸਨ। ਉਨ੍ਹਾਂ ਨੇ ਇਹ ਅਹੁਦਾ ਸਿਰਫ਼ 4 ਦਿਨ ਪਹਿਲਾਂ ਹੀ ਸੰਭਾਲਿਆ ਸੀ।
ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਇਜ਼ਰਾਈਲੀ ਹਮਲੇ ‘ਚ ਮਾਰੇ ਮੇਜਰ ਜਨਰਲ ਗੁਲਾਮ ਅਲੀ ਰਾਸ਼ਿਦ ਦੀ ਥਾਂ ‘ਤੇ ਸੌਂਪੀ ਸੀ। ਰਾਸ਼ਿਦ ਪਿਛਲੇ ਸ਼ੁੱਕਰਵਾਰ ਨੂੰ ਮਾਰਿਆ ਗਿਆ ਸੀ। ਇਜ਼ਰਾਈਲੀ ਹਮਲਿਆਂ ‘ਚ ਹੁਣ ਤੱਕ 224 ਈਰਾਨੀ ਮਾਰੇ ਗਏ ਹਨ, ਜਦੋਂ ਕਿ 1,481 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ, ਇਜ਼ਰਾਈਲ ‘ਚ ਹੁਣ ਤੱਕ 24 ਜਣੇ ਮਾਰੇ ਗਏ ਹਨ, ਜਦੋਂ ਕਿ 600 ਤੋਂ ਵੱਧ ਜ਼ਖਮੀ ਹਨ।
Read More: ਇਜ਼ਰਾਈਲੀ ਈਰਾਨ ਤ.ਣਾ.ਅ: ਇਜ਼ਰਾਈਲ ਨੇ ਈਰਾਨ ਨੂੰ ਦਿੱਤਾ ਵੱਡਾ ਝਟਕਾ, ਮਾ.ਰ ਗਿ.ਰਾ.ਇ.ਆ ਚੋਟੀ ਦਾ ਈਰਾਨੀ ਕਮਾਂਡਰ