Lebanon

Israel Iran Hezbollah Conflict: ਇਜ਼ਰਾਈਲ ਦੀ ਫੌਜ ਨੇ ਦੱਖਣੀ ਲੇਬਨਾਨ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ

ਚੰਡੀਗੜ੍ਹ, 3 ਅਕਤੂਬਰ 2024: ਇਜ਼ਰਾਈਲ ਵੱਲੋਂ ਅੱਜ ਸਵੇਰ ਬੇਰੂਤ ‘ਤੇ ਗੋਲਾਬਾਰੀ ਦੋ ਖ਼ਬਰ ਹੈ। ਇਸ ਇਜ਼ਰਾਇਲੀ ਹਮਲੇ ‘ਚ ਘੱਟੋ-ਘੱਟ ਛੇ ਜਣਿਆਂ ਦੀ ਮੌਤ ਹੋ ਗਈ। ਜਦਕਿ 7 ਹੋਰ ਜਣੇ ਜ਼ਖਮੀ ਹੋ ਗਏ। ਲੇਬਨਾਨ (Lebanon) ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਮੱਧ ਬੇਰੂਤ ‘ਚ ਇਜ਼ਰਾਈਲੀ ਹਮਲੇ ‘ਚ 9 ਜਣੇ ਮਾਰੇ ਗਏ। ਮ੍ਰਿਤਕਾਂ ਦੀ ਪਛਾਣ ਲਈ ਉਨ੍ਹਾਂ ਦੀਆਂ ਲਾਸ਼ਾਂ ਦਾ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਹੈ।

ਇਜ਼ਰਾਈਲ ਡਿਫੈਂਸ ਫੋਰਸਿਜ਼ (IDF ) ਨੇ ਲੇਬਨਾਨ ਦੇ ਲੋਕਾਂ ਨੂੰ ਦੱਖਣੀ ਲੇਬਨਾਨ ‘ਚ 25 ਸਥਾਨਾਂ ਨੂੰ ਤੁਰੰਤ ਖਾਲੀ ਕਰਨ ਲਈ ਕਿਹਾ ਹੈ। ਆਈਡੀਐਫ ਦੇ ਬੁਲਾਰੇ ਕਰਨਲ ਅਦਰਾਈ ਨੇ ਟਵਿੱਟਰ ‘ਤੇ ਪੋਸਟ ਕੀਤਾ ਕਿ ਹਿਜ਼ਬੁੱਲਾ ਦੀਆਂ ਗਤੀਵਿਧੀਆਂ ਆਈਡੀਐਫ ਨੂੰ ਇਸਦੇ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਕਰਦੀਆਂ ਹਨ। IDF ਲੋਕਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦਾ। ਲੋਕਾਂ ਨੂੰ ਆਪਣੀ ਸੁਰੱਖਿਆ ਲਈ ਤੁਰੰਤ ਆਪਣੇ ਘਰ ਖਾਲੀ ਕਰਨੇ ਚਾਹੀਦੇ ਹਨ।

ਏਪੀ ਦੇ ਮੁਤਾਬਕ ਲੇਬਨਾਨੀ ਰੈੱਡ ਕਰਾਸ ਦਾ ਕਹਿਣਾ ਹੈ ਕਿ ਇਜ਼ਰਾਈਲੀ ਹਮਲੇ ‘ਚ ਉਸਦੇ ਚਾਰ ਪੈਰਾਮੈਡਿਕਸ ਅਤੇ ਇੱਕ ਲੇਬਨਾਨੀ ਫੌਜ ਦਾ ਸਿਪਾਹੀ ਮਾਰਿਆ ਗਿਆ ਜਦੋਂ ਉਹ ਦੱਖਣ ਤੋਂ ਜ਼ਖਮੀ ਲੋਕਾਂ ਨੂੰ ਬਾਹਰ ਕੱਢ ਰਹੇ ਸਨ। ਹਮਲੇ ‘ਚ 14 ਹੋਰ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇੱਕ ਪਿੰਡ ਦੇ ਕੋਲ ਲੇਬਨਾਨ ਦੇ ਸੈਨਿਕਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ ਗਿਆ। ਕਾਫ਼ਲੇ ਦਾ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ਨਾਲ ਤਾਲਮੇਲ ਕੀਤਾ ਸੀ।

ਇਜ਼ਰਾਈਲ ਰੱਖਿਆ ਬਲਾਂ ਨੇ ਦੋਸ਼ ਲਾਇਆ ਹੈ ਕਿ ਹਿਜ਼ਬੁੱਲਾ ਮਸਨਾ ਨਾਗਰਿਕ ਸਰਹੱਦੀ ਲਾਂਘੇ ਰਾਹੀਂ ਲੇਬਨਾਨ ਅਤੇ ਸੀਰੀਆ ਵਿਚਕਾਰ ਈਰਾਨੀ ਹਥਿਆਰਾਂ ਦੀ ਤਸਕਰੀ ਕਰ ਰਿਹਾ ਹੈ। IDF ਦੇ ਬੁਲਾਰੇ ਕਰਨਲ ਅਵਿਚਯ ਅਦਰੇਈ ਨੇ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਲੇਬਨਾਨ (Lebanon) ਅਤੇ ਸੀਰੀਆ ਵਿਚਾਲੇ ਸਰਹੱਦੀ ਚੌਕੀਆਂ ‘ਤੇ ਹਮਲਾ ਕੀਤਾ ਹੈ।

ਇਜ਼ਰਾਈਲ ਨੇ ਇੱਕ ਵਾਰ ਫਿਰ ਦੱਖਣੀ ਬੇਰੂਤ, ਲੇਬਨਾਨ ਵਿੱਚ ਤਿੰਨ ਹਵਾਈ ਹਮਲੇ ਕੀਤੇ ਹਨ। ਕੌਮਾਂਤਰੀ ਮੀਡੀਆ ਮੁਤਾਬਕ ਦੱਖਣੀ ਬੇਰੂਤ ‘ਚ ਇਜ਼ਰਾਈਲ ਨੇ ਤਿੰਨ ਹਵਾਈ ਹਮਲੇ ਕੀਤੇ ਹਨ। ਬੇਰੂਤ ‘ਚ ਚਸ਼ਮਦੀਦਾਂ ਦੇ ਮੁਤਾਬਕ ਉਨ੍ਹਾਂ ਨੇ ਲਗਾਤਾਰ ਤਿੰਨ ਵੱਡੇ ਧਮਾਕਿਆਂ ਦੀ ਆਵਾਜ਼ ਸੁਣੀ। ਆਈਡੀਐਫ ਨੇ ਇਸ ਸਬੰਧ ‘ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੂੰ ਸ਼ੁੱਕਰਵਾਰ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਈਰਾਨੀ ਸਮਾਚਾਰ ਏਜੰਸੀ IRNA ਦੇ ਮੁਤਾਬਕ ਹਸਨ ਨਸਰੁੱਲਾ ਨੂੰ ਕਿੱਥੇ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ ? ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤੁਹਾਨੂੰ ਦੱਸ ਦਈਏ ਕਿ 27 ਸਤੰਬਰ ਨੂੰ ਇਜ਼ਰਾਇਲੀ ਫੌਜ ਨੇ ਹਿਜ਼ਬੁੱਲਾ ਦੇ ਮੁਖੀ ਹਸਨ ਨਸਰੁੱਲਾ ਨੂੰ ਮਾਰ ਦਿੱਤਾ ਸੀ।

ਦਰਅਸਲ, ਲੇਬਨਾਨ (Lebanon) ਨੇ 1943 ‘ਚ ਫਰਾਂਸ ਤੋਂ ਆਜ਼ਾਦੀ ਪ੍ਰਾਪਤ ਕੀਤੀ। ਚਾਰ ਸਾਲ ਬਾਅਦ 1947 ‘ਚ ਇਜ਼ਰਾਈਲ ਦੀ ਸਥਾਪਨਾ ਹੋਈ। ਉਦੋਂ ਤੋਂ ਇਹ ਦੇਸ਼ ਫਿਲੀਸਤੀਨੀ ਸ਼ਰਨਾਰਥੀਆਂ ਦਾ ਗੜ੍ਹ ਬਣ ਗਿਆ ਹੈ। ਉਦੋਂ ਤੋਂ ਲੈਬਨਾਨ ਇਜ਼ਰਾਈਲ ਅਤੇ ਫਿਲੀਸਤੀਨ ਵਿਚਾਲੇ ਜੰਗ ਦਾ ਸੰਤਾਪ ਭੋਗ ਰਿਹਾ ਹੈ।

ਲੇਬਨਾਨ ਨੇ ਇਜ਼ਰਾਈਲ ਨਾਲ ਲੜੀਆਂ (1948, 1967) ਦੋਵਾਂ ਜੰਗਾਂ ‘ਚ ਹਿੱਸਾ ਲਿਆ। ਅਰਬ ਦੁਨੀਆ ਦਾ ਹਿੱਸਾ ਹੋਣ ਦੇ ਨਾਤੇ ਲੇਬਨਾਨ ਦੀ ਜ਼ਿੰਮੇਵਾਰੀ ਬਣ ਗਈ ਕਿ ਉਹ ਫਿਲੀਸਤੀਨੀਆਂ ਦੇ ਹੱਕਾਂ ਲਈ ਲੜੇ।

Scroll to Top