Gaza

Israel Hamas war: ਗਾਜ਼ਾ ਛੱਡ ਕੇ ਮਿਸਰ ਜਾ ਰਹੇ ਹਨ ਵਿਦੇਸ਼ੀ, ਪਹਿਲੀ ਵਾਰ ਖੋਲ੍ਹਿਆ ਰਾਫਾ ਕਰਾਸਿੰਗ

ਚੰਡੀਗੜ੍ਹ, 01 ਨਵੰਬਰ 2023: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਹਿੰਸਕ ਸੰਘਰਸ਼ ਵਿੱਚ ਹੁਣ ਤੱਕ 9,000 ਤੋਂ ਵੱਧ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ 20 ਲੱਖ ਤੋਂ ਵੱਧ ਆਬਾਦੀ ਵਾਲੇ ਖੇਤਰ ਗਾਜ਼ਾ (Gaza) ਪੱਟੀ ਤੋਂ ਵਿਦੇਸ਼ੀਆਂ ਦੇ ਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਰਿਪੋਰਟਾਂ ਮੁਤਾਬਕ ਪਹਿਲੀ ਵਾਰ ਜੰਗ ਪ੍ਰਭਾਵਿਤ ਇਲਾਕਿਆਂ ‘ਚ ਫਸੇ ਲੋਕ ਰਾਫਾ ਕਰਾਸਿੰਗ ਰਾਹੀਂ ਮਿਸਰ ‘ਚ ਸ਼ਰਨ ਲੈਣ ਜਾ ਰਹੇ ਹਨ।

ਅੰਤਰਰਾਸ਼ਟਰੀ ਸਮਾਚਾਰ ਏਜੰਸੀ-ਏਐਫਪੀ ਦੀ ਰਿਪੋਰਟ ਦੇ ਅਨੁਸਾਰ, 7 ਅਕਤੂਬਰ ਨੂੰ ਇਜ਼ਰਾਈਲ-ਹਮਾਸ ਯੁੱਧ ਸ਼ੁਰੂ ਹੋਣ ਤੋਂ ਬਾਅਦ ਮਿਸਰ ਨੇ ਪਹਿਲੀ ਵਾਰ ਰਾਫਾ ਕਰਾਸਿੰਗ ਖੋਲ੍ਹ ਦਿੱਤੀ ਹੈ। ਕਰਾਸਿੰਗ ਨੂੰ ਖੋਲ੍ਹਣ ਦਾ ਫੈਸਲਾ ਇਜ਼ਰਾਈਲੀ ਰੱਖਿਆ ਬਲਾਂ (ਆਈਡੀਐਫ) ਦੁਆਰਾ ਗਾਜ਼ਾ (Gaza) ਦੇ ਸਭ ਤੋਂ ਵੱਡੇ ਸ਼ਰਨਾਰਥੀ ਕੈਂਪ – ਜਬਲੀਆ ‘ਤੇ ਹਮਲਾ ਕਰਨ ਤੋਂ ਕੁਝ ਘੰਟਿਆਂ ਬਾਅਦ ਆਇਆ। ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਹਮਲੇ ‘ਚ ਘੱਟੋ-ਘੱਟ 50 ਜਣੇ ਮਾਰੇ ਗਏ।

Scroll to Top