Islam Ali

ਇਸਲਾਮ ਅਲੀ ਨੇ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਵਜੋਂ ਅਹੁਦੇ ਦਾ ਕਾਰਜ ਭਾਰ ਸਾਂਭਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਮਾਰਚ 2024: ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਨਿਯੁਕਤ ਕੀਤੇ ਮੈਂਬਰ, ਇਸਲਾਮ ਅਲੀ (Islam Ali) ਨੇ ਇਥੇ ਕਮਿਸ਼ਨ ਦੇ ਦਫਤਰ ਵਿਖੇ ਆਪਣੇ ਅਹੁਦੇ ਦਾ ਕਾਰਜ ਭਾਰ ਸੰਭਾਲਿਆ। ਇਸ ਮੌਕੇ ਇਸਲਾਮ ਅਲੀ ਨੇ ਇਸ ਜ਼ਿੰਮੇਵਾਰੀ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਵੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

Islam Ali

ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਸ. ਹਰਚੰਦ ਸਿੰਘ ਬਰਸਟ ਚੇਅਰਮੈਨ ਮੰਡੀ ਬੋਰਡ, ਅਬਦੁਲ ਬਾਰੀ ਸਲਮਾਨੀ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਚੈਅਰਮੈਨ, ਵਿੱਕੀ ਘਨੌਰ ਵਾਈਸ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਸੁਖਵਿੰਦਰ ਕੌਰ ਚੇਅਰਮੈਨ ਮਾਰਕੀਟ ਕਮੇਟੀ, ਕੇਵਲ ਸਿੰਘ ਜਾਗੋਵਾਲ ਚੇਅਰਮੈਨ ਇੰਪਰੂਵਮੈਂਟ ਟਰਸਟ ਮਲੇਰਕੋਟਲਾ,ਅੰਨੂ ਬਬਰ ਮੁਹਾਲੀ, ਸਕੱਤਰ ਆਮ ਆਦਮੀ ਪਾਰਟੀ ਘੱਟ ਗਿਣਤੀਆਂ ਵਿੰਗ ਪੰਜਾਬ ਅਬਦੁਲ ਕਾਦਰ, ਸਕੱਤਰ ਹਾਸੀਮ ਸੂਫ਼ੀ, ਪੰਜਾਬ ਇੰਡਸਟਰੀਜ਼ ਕਾਰਪੋਰੇਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਪਰਵੀਨ ਛਾਬੜਾ , ਰੋਪੜ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ,ਨਿਸਾਰ ਮਹੁੰਮਦ, ਸਿਕੰਦਰ ਸਿੰਘ ਬਨੂੰੜ, ਕਸ਼ਮੀਰ ਕੌਰ ਮੁਹਾਲੀ,ਸਰਪੰਚ ਨਲਾਸ ਰਸਾਲ ਗਿਰ, ਸਲੀਮ ਖਾਨ ਨਾਭਾ ,ਸ਼ਿਵ ਕੁਮਾਰ ਭੂਰਾ ਰਾਜਪੁਰਾ, ਲਾਡੀ ਸ਼ਾਮਦੂ , ਰਜਿੰਦਰ ਕੁਮਾਰ ਧੀਮਾਨ ਗੱਜੂ ਖੇੜਾ, ਗੁਰਮੀਤ ਸਿੰਘ,ਅਨੈਤ ਅਲੀ ਪਟਿਆਲਾ,ਪਿੰਕੀ ਰਾਣੀ ਗੱਜੂ ਖੇੜਾ, ਅਮਰੀਕ ਸਿੰਘ ਸਿੰਘ ਫਰੀਦਪੁਰ ਗੁਜਰਾਂ, ਹਰਵਿੰਦਰ ਸਿੰਘ ਵਿਨੈ ਅਤੇ ਵੱਡੀ ਗਿਣਤੀ ਪਾਰਟੀ ਆਗੂ ਤੇ ਵਰਕਰ ਸ਼ਾਮਲ ਸਨ।

Scroll to Top