ਚੰਡੀਗੜ੍ਹ, 01 ਮਈ 2023: ਸੀਰੀਆ ‘ਚ ਤੁਰਕੀ ਦੀ ਖੁਫੀਆ ਏਜੰਸੀ ਵੱਲੋਂ ਚਲਾਏ ਗਏ ਆਪਰੇਸ਼ਨ ‘ਚ ਅੱਤਵਾਦੀ ਸੰਗਠਨ ISIS ਦਾ ਮੁਖੀ ਅਬੂ ਹੁਸੈਨ ਅਲ-ਕੁਰੈਸ਼ੀ (Abu Hussain al-Qureshi) ਮਾਰਿਆ ਗਿਆ। ਇਹ ਜਾਣਕਾਰੀ ਖੁਦ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਅਪ ਏਰਦੋਗਨ ਨੇ ਦਿੱਤੀ ਹੈ। ਸਰਕਾਰੀ ਮੀਡੀਆ ਨੂੰ ਦਿੱਤੇ ਇੰਟਰਵਿਊ ਦੌਰਾਨ ਏਰਦੋਗਨ ਨੇ ਕਿਹਾ ਕਿ ਖੁਫੀਆ ਏਜੰਸੀਆਂ ਲੰਬੇ ਸਮੇਂ ਤੋਂ ਕੁਰੈਸ਼ੀ ਦੀ ਭਾਲ ਕਰ ਰਹੀਆਂ ਸਨ।
ਸੀਰੀਆ ਦੇ ਸੁਰੱਖਿਆ ਅਧਿਕਾਰੀਆਂ ਮੁਤਾਬਕ ਇਹ ਆਪਰੇਸ਼ਨ ਜਿੰਦਾਰਿਸ ਕਸਬੇ ‘ਚ ਕੀਤਾ ਗਿਆ। ਜਿਸ ‘ਤੇ ਤੁਰਕੀ ਦੇ ਸਮਰਥਨ ਵਾਲੇ ਬਾਗੀਆਂ ਦਾ ਕਬਜ਼ਾ ਹੈ। ਅਬੂ ਹੁਸੈਨ ਅਲ ਕੁਰੈਸ਼ੀ ਨੂੰ ਪਿਛਲੇ ਸਾਲ 30 ਨਵੰਬਰ ਨੂੰ ISIS ਦਾ ਨੇਤਾ ਬਣਾਇਆ ਗਿਆ ਸੀ।
ਜਿੰਦਾਰੀਸ ਦੇ ਲੋਕਾਂ ਨੇ ਸਮਾਚਾਰ ਏਜੰਸੀ ਏਐਫਪੀ ਦੇ ਮੁਤਾਬਕ ਤੁਰਕੀ ਦੀ ਖੁਫੀਆ ਏਜੰਸੀ ਨੇ ਬੰਜਰ ਜ਼ਮੀਨ ‘ਤੇ ਬਣੇ ਮਦਰੱਸੇ ‘ਚ ਦੇਰ ਰਾਤ ਇਕ ਆਪਰੇਸ਼ਨ ਚਲਾਇਆ। ਇਹ ਲੜਾਈ ਕਰੀਬ ਇਕ ਘੰਟੇ ਤੱਕ ਚੱਲੀ, ਜਿਸ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ। ਜਿਸ ਵਿੱਚ ਅਬੂ ਹੁਸੈਨ ਅਲ ਕੁਰੈਸ਼ੀ ਮਾਰਿਆ ਗਿਆ ਸੀ। ਹਾਲਾਂਕਿ ਸੀਰੀਅਨ ਨੈਸ਼ਨਲ ਆਰਮੀ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।