July 2, 2024 10:21 pm
Dr. Abhay Singh Yadav

ਨਾਰਨੌਲ ‘ਚ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ ਨੇ 266 ਲਾਭਪਾਤਰੀਆਂ ਨੂੰ ਵੰਡੇ ਕਬਜ਼ਾ ਪ੍ਰਮਾਣ ਪੱਤਰ

ਚੰਡੀਗੜ੍ਹ, 11 ਜੂਨ 2024: ਹਰਿਆਣਾ ਦੇ ਸਿੰਚਾਈ ਮੰਤਰੀ ਡਾ. ਅਭੈ ਸਿੰਘ ਯਾਦਵ (Dr. Abhay Singh Yadav) ਨੇ ਬੀਤੇ ਦਿਨ ਨਾਰਨੌਲ ਵਿਚ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ 266 ਲਾਭਪਾਤਰੀਆਂ ਨੂੰ ਕਬਜ਼ਾ ਪ੍ਰਮਾਣ ਪੱਤਰ ਸੌਂਪੇ। ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਨਾਲ ਸਬੰਧਿਤ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੇ ਮੁੱਖ ਮੰਤਰੀ ਨਾਇਬ ਸਿੰਘ ਦੇ ਸੋਨੀਪਤ ਵਿਚ ਪ੍ਰਬੰਧਿਤ ਰਾਜ ਪੱਧਰੀ ਸਮਾਗਮ ਨੂੰ ਵੀ ਵੱਡੀ ਸਕ੍ਰੀਨ ਦੇ ਜਰੀਏ ਦੇਖਿਆ ਅਤੇ ਮੁੱਖ ਮੰਤਰੀ ਦੇ ਸੰਬੋਧਨ ਨੂੰ ਲਾਈਵ ਸੁਣਿਆ।

ਨਾਰਨੌਲ ਵਿਚ ਇਸ ਮੌਕੇ ‘ਤੇ ਲਾਭਪਾਤਰੀਆਂ ਨੂੰ ਵਧਾਈ ਦਿੰਦੇ ਹੋਏ ਸਿੰਚਾਈ ਮੰਤਰੀ (Dr. Abhay Singh Yadav) ਨੇ ਕਿਹਾ ਕਿ ਸੂਬਾ ਅੰਤੋਂਦੇਯ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਤਮਾ ਗਾਂਧੀ ਗ੍ਰਾਮੀਣ ਬਸਤੀ ਯੋਜਨਾ ਦੇ ਤਹਿਤ 100-100 ਵਰਗ ਗਜ਼ ਦੇ ਪਲਾਟ ‘ਤੇ ਕਬਜ਼ਾ ਦੇਣ ਦੇ ਬਾਅਦ ਹੁਣ ਇੰਨ੍ਹਾਂ ਕਲੋਨੀਆਂ ਵਿਚ ਸਾਰੀ ਤਰ੍ਹਾ ਦੀ ਮੁੱਢਲੀ ਸਹੂਲਤਾਂ ਦਿੱਤੀਆਂ ਜਾਣਗੀਆਂ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਵੀ ਜਿਨ੍ਹਾਂ ਕਲੋਨੀਆਂ ਵਿਚ ਘਰੇਲੂ ਕਨੈਕਸ਼ਨ ਨਹੀਂ ਹੈ, ਉੱਥੇ ਛੇਤੀ ਹੀ ਘਰੇਲੂ ਕਨੈਕਸ਼ਨ ਦਿੱਤੇ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਗਰੀਬ ਨਾਗਰਿਕਾਂ ਦੇ ਹਿੱਤ ਵਿਚ ਲਗਾਤਾਰ ਅਨੇਕ ਯੋਜਨਾਵਾਂ ਚਲਾ ਰਹੀ ਹੈ। ਇੰਨ੍ਹਾਂ ਯੋਜਨਾਵਾਂ ਦਾ ਮੁੱਖ ਮਕਸਦ ਹੈ ਕਿ ਗਰੀਰ ਤੋਂ ਗਰੀਬ ਵਿਅਕਤੀ ਵੀ ਮੁੱਖਧਾਰਾ ਵਿਚ ਜੁੜ ਕੇ ਦੇਸ਼ ਦੇ ਵਿਕਾਸ ਵਿਚ ਆਪਣਾ ਯੋਗਦਾਨ ਦੇਵੇ । ਵਿਕਾਸ ਦੀ ਦੌੜ ਵਿਚ ਜੋ ਪਿੱਛੇ ਰਹਿ ਗਿਆ ਹੈ ਉਸ ਨੂੰਸਹਾਰਾ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ।