Heavy Rain

ਲੁਧਿਆਣਾ ‘ਚ ਭਾਰੀ ਬਾਰਿਸ਼ ਕਾਰਨ ਲੋਹੇ ਦਾ ਸ਼ੈੱਡ ਢਹਿ-ਢੇਰੀ, 5 ਜਣੇ ਜ਼ਖਮੀ

ਚੰਡੀਗੜ੍ਹ, 05 ਜੁਲਾਈ 2023: ਲੁਧਿਆਣਾ ਵਿੱਚ ਭਾਰੀ ਬਾਰਿਸ਼ (Heavy Rain) ਕਾਰਨ ਕੋਟਮੰਗਲ ਇਲਾਕੇ ਵਿੱਚ ਇੱਕ ਟਿਊਬਵੈੱਲ ਉੱਪਰ ਬਣਿਆ ਲੋਹੇ ਦਾ ਸ਼ੈੱਡ ਢਹਿ ਗਿਆ। ਸ਼ੈੱਡ ਹੇਠਾਂ ਦੱਬਣ ਕਾਰਨ ਕਰੀਬ 5 ਜਣੇ ਜ਼ਖਮੀ ਹੋ ਗਏ। ਆਸਪਾਸ ਦੇ ਲੋਕਾਂ ਨੇ ਤੁਰੰਤ ਉਕਤ ਵਿਅਕਤੀਆਂ ਨੂੰ ਬਾਹਰ ਕੱਢਿਆ। ਇਸ ਤੋਂ ਇਲਾਵਾ ਸ਼ੈੱਡ ਹੇਠਾਂ ਖੜ੍ਹੇ ਟਰੈਕਟਰ ਅਤੇ ਮੋਟਰਸਾਈਕਲ ਵੀ ਨੁਕਸਾਨੇ ਗਏ ਹਨ।

ਇਸਦੇ ਨਾਲ ਹੀ ਗੋਬਿੰਦ ਨਗਰ ਸਮਾਰਟ ਸਕੂਲ ਦੀ ਚਾਰਦੀਵਾਰੀ ਵੀ ਢਹਿ ਗਏ ਹੈ । ਜਿਸ ਕਾਰਨ ਸੜਕ ਕਿਨਾਰੇ ਖੜ੍ਹੇ ਕਈ ਵਾਹਨ ਨੁਕਸਾਨੇ ਗਏ ਹਨ। ਲਗਭਗ 2 ਘੰਟੇ ਦੀ ਬਾਰਿਸ਼ ਨੇ ਮਹਾਨਗਰ ਨੂੰ ਜਲ-ਥਲ ਕਰ ਦਿੱਤਾ ਹੈ। ਭਾਰੀ ਬਾਰਿਸ਼ ਕਾਰਨ ਰੇਲਵੇ ਸਟੇਸ਼ਨ ਦਾ ਸਟੇਸ਼ਨ ਜੀਆਰਪੀ ਵੀ ਪਾਣੀ ਵਿੱਚ ਭਰ ਗਿਆ ਹੈ ਚੌੜਾ ਬਾਜ਼ਾਰ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਪਾਣੀ ਭਰਨ ਕਾਰਨ ਅੱਜ ਸਾਰਾ ਦਿਨ ਕਾਰੋਬਾਰ ਠੱਪ ਰਿਹਾ । ਪਾਣੀ ਦੇ ਨਿਕਾਸ ਲਈ ਪੂਰਾ ਦਿਨ ਲੱਗ ਜਾਂਦਾ ਹੈ। ਭਾਰੀ ਬਾਰਿਸ਼ ਨੇ ਨਿਗਮ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ |

ਵਿਦੇਸ਼

Scroll to Top