July 2, 2024 7:54 pm
Bengaluru

ਬੈਂਗਲੁਰੂ ‘ਚ ਨਿਰਮਾਣ ਅਧੀਨ ਮੈਟਰੋ ਦੇ ਲੋਹੇ ਦਾ ਪਿੱਲਰ ਡਿੱਗਿਆ, ਇਕ ਔਰਤ ਸਮੇਤ ਤਿੰਨ ਸਾਲਾ ਬੱਚੀ ਦੀ ਮੌਤ

ਚੰਡੀਗੜ੍ਹ 10 ਜਨਵਰੀ 2023: ਬੈਂਗਲੁਰੂ (Bengaluru) ‘ਚ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਮੈਟਰੋ ਦਾ ਨਿਰਮਾਣ ਕੰਮ ਚੱਲ ਰਿਹਾ ਹੈ ਅਤੇ ਇਸ ਦੌਰਾਨ ਇੱਕ ਨਿਰਮਾਣ ਅਧੀਨ ਮੈਟਰੋ ਦਾ ਪਿੱਲਰ ਡਿੱਗ ਗਿਆ, ਜਿਸ ਦੇ ਹੇਠਾਂ ਦਬਣ ਕਾਰਨ ਇੱਕ ਔਰਤ ਅਤੇ ਉਸ ਦੀ ਤਿੰਨ ਸਾਲਾ ਬੱਚੀ ਦੀ ਮੌਤ ਹੋ ਗਈ।

ਇਹ ਹਾਦਸਾ ਅੱਜ ਯਾਨੀ ਮੰਗਲਵਾਰ 10 ਜਨਵਰੀ ਨੂੰ ਸਵੇਰੇ ਬੰਗਲੁਰੂ ਦੇ ਨਗਵਰਾ ਇਲਾਕੇ ‘ਚ ਵਾਪਰਿਆ। ਜਿਸ ਸਮੇਂ ਉਹ ਨਿਰਮਾਣ ਅਧੀਨ ਪਿੱਲਰ ਦੇ ਨੇੜੇ ਤੋਂ ਲੰਘ ਰਹੇ ਸੀ, ਉਸੇ ਸਮੇਂ ਲੋਹੇ ਦਾ ਪਿੱਲਰ ਉਨ੍ਹਾਂ ‘ਤੇ ਡਿੱਗ ਪਿਆ। ਇਸ ਹਾਦਸੇ ‘ਚ ਔਰਤ ਤੇਜਸਵਨੀ ਅਤੇ ਉਸ ਦਾ ਤਿੰਨ ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਏ।ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ।ਜਦਕਿ ਉਸ ਦੇ ਪਤੀ ਅਤੇ ਧੀ ਨੂੰ ਸੱਟਾਂ ਲੱਗੀਆਂ ਹਨ।

ਪੁਲਿਸ ਮੁਤਾਬਕ ਤੇਜਸਵਨੀ ਦਾ ਪਤੀ ਬਾਈਕ ਚਲਾ ਰਿਹਾ ਸੀ ਅਤੇ ਉਹ ਦੋ ਬੱਚਿਆਂ ਨਾਲ ਪਿੱਛੇ ਬੈਠੀ ਸੀ। ਪੁਲਿਸ ਨੇ ਦੱਸਿਆ ਕਿ ਤੇਜਸਵਨੀ ਅਤੇ ਉਸ ਦੇ ਪਤੀ ਦੋਵਾਂ ਨੇ ਹੈਲਮੇਟ ਪਾਇਆ ਹੋਇਆ ਸੀ। ਹਾਦਸੇ ‘ਚ ਜ਼ਖਮੀ ਹੋਏ ਪਤੀ-ਪਤਨੀ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ |