ਸਪੋਰਟਸ, 18 ਸਤੰਬਰ 2025: ireland vs england: ਇੰਗਲੈਂਡ ਅਤੇ ਆਇਰਲੈਂਡ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਬਲਿਨ ਦੇ ਦਿ ਵਿਲੇਜ ਵਿਖੇ ਖੇਡਿਆ ਗਿਆ। ਫਿਲ ਸਾਲਟ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਇੰਗਲੈਂਡ ਨੇ ਆਇਰਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 0-1 ਦੀ ਬੜ੍ਹਤ ਬਣਾ ਲਈ। 197 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਇੰਗਲੈਂਡ ਦੇ ਓਪਨਰ ਫਿਲ ਸਾਲਟ ਨੇ 46 ਗੇਂਦਾਂ ‘ਤੇ 89 ਦੌੜਾਂ ਬਣਾਈਆਂ, ਜਿਸ ‘ਚ 4 ਛੱਕੇ ਅਤੇ 10 ਚੌਕੇ ਸ਼ਾਮਲ ਸਨ।
ਜਿਕਰਯੋਗ ਹੈ ਕਿ ਸਾਲਟ (phil salt) ਨੇ ਪਹਿਲਾਂ ਦੱਖਣੀ ਅਫਰੀਕਾ ਵਿਰੁੱਧ ਤਬਾਹੀ ਮਚਾਈ ਸੀ। ਉਨ੍ਹਾਂ ਨੇ ਨਾਬਾਦ 141 ਦੌੜਾਂ ਦੀ ਮੈਰਾਥਨ ਪਾਰੀ ਖੇਡੀ। ਸਾਲਟ ਦਾ ਸੈਂਕੜਾ ਸਿਰਫ਼ 39 ਗੇਂਦਾਂ ‘ਤੇ ਆਇਆ। ਇੰਗਲੈਂਡ ਨੇ 17.4 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 197 ਦੌੜਾਂ ਬਣਾਈਆਂ |
ਦੂਜੇ ਪਾਸੇ ਜੈਕਬ ਬੈਥਲ (Jacob Bethell) ਨੇ ਬੁੱਧਵਾਰ ਨੂੰ ਇੰਗਲੈਂਡ ਦੀ ਕਪਤਾਨੀ ਕਰਕੇ ਇਤਿਹਾਸ ਰਚ ਦਿੱਤਾ। ਬੈਥਲ ਇੰਗਲਿਸ਼ ਕ੍ਰਿਕਟ ਇਤਿਹਾਸ ਦਾ ਸਭ ਤੋਂ ਘੱਟ ਉਮਰ ਦਾ ਕਪਤਾਨ ਬਣ ਗਿਆ। ਬੈਥਲ ਨੇ 21 ਸਾਲ ਅਤੇ 329 ਦਿਨਾਂ ਦੀ ਉਮਰ ‘ਚ ਇੰਗਲੈਂਡ ਦੀ ਕਮਾਨ ਸੰਭਾਲੀ।
ਬੈਥਲ ਨੇ ਕਪਤਾਨ ਬਣਨ ‘ਤੇ 136 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ। ਬੈਥਲ ਤੋਂ ਪਹਿਲਾਂ, ਇਹ ਰਿਕਾਰਡ ਮੋਂਟੀ ਬਾਊਡਨ ਦੇ ਕੋਲ ਸੀ। 25 ਮਾਰਚ, 1889 ਨੂੰ, ਬਾਊਡਨ 23 ਸਾਲ ਅਤੇ 144 ਦਿਨ ਦੇ ਸਨ ਜਦੋਂ ਉਨ੍ਹਾਂ ਨੇ ਕੇਪ ਟਾਊਨ ‘ਚ ਦੱਖਣੀ ਅਫਰੀਕਾ ਵਿਰੁੱਧ ਇੱਕ ਟੈਸਟ ਮੈਚ ‘ਚ ਇੰਗਲੈਂਡ ਦੀ ਕਪਤਾਨੀ ਕੀਤੀ ਸੀ।
ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ
ਜੈਕਬ ਬੈਥਲ – 21 ਸਾਲ ਅਤੇ 329 ਦਿਨ, ਟੀ-20 ਅੰਤਰਰਾਸ਼ਟਰੀ, 2025*
ਮੋਂਟੀ ਬਾਊਡਨ – 23 ਸਾਲ ਅਤੇ 144 ਦਿਨ, ਟੈਸਟ, 1889
ਇਵੋ ਲਾਈਟ – 23 ਸਾਲ ਅਤੇ 292 ਦਿਨ, ਟੈਸਟ, 1882
ਇਆਨ ਬੋਥਮ – 24 ਸਾਲ ਅਤੇ 186 ਦਿਨ, ਵਨਡੇ, 1980
ਇਆਨ ਬੋਥਮ – 24 ਸਾਲ ਅਤੇ 194 ਦਿਨ, ਟੈਸਟ, 1980
ਐਲਸਟੇਅਰ ਕੁੱਕ – 24 ਸਾਲ ਅਤੇ 325 ਦਿਨ, ਟੀ-20 ਅੰਤਰਰਾਸ਼ਟਰੀ, 2009
ਈਓਨ ਮੋਰਗਨ – 24 ਸਾਲ ਅਤੇ 349 ਦਿਨ, ਵਨਡੇ, 2011
ਕੁੱਕ, ਬ੍ਰੌਡ ਅਤੇ ਬਟਲਰ ਨੂੰ ਪਿੱਛੇ ਛੱਡਿਆ
ਜੈਕਬ ਬੈਥਲ (Jacob Bethell) ਟੀ-20 ਅੰਤਰਰਾਸ਼ਟਰੀ ਫਾਰਮੈਟ ‘ਚ ਇੰਗਲੈਂਡ ਦੇ ਸਭ ਤੋਂ ਘੱਟ ਉਮਰ ਦੇ ਕਪਤਾਨ ਵੀ ਬਣੇ। ਇਸ ਤੋਂ ਪਹਿਲਾਂ, ਇਹ ਰਿਕਾਰਡ ਐਲਸਟੇਅਰ ਕੁੱਕ ਦੇ ਕੋਲ ਸੀ। ਕੁੱਕ ਨੇ 15 ਨਵੰਬਰ, 2009 ਨੂੰ ਸੈਂਚੁਰੀਅਨ ‘ਚ ਦੱਖਣੀ ਅਫਰੀਕਾ ਵਿਰੁੱਧ 24 ਸਾਲ ਅਤੇ 325 ਦਿਨ ਦੀ ਉਮਰ ‘ਚ ਇੰਗਲੈਂਡ ਦੀ ਕਪਤਾਨੀ ਕੀਤੀ।
ਜੈਕਬ ਬੈਥਲ ਦਾ ਜੇਤੂ ਡੈਬਿਊ
ਜੈਕਬ ਬੈਥਲ ਦਾ ਕਪਤਾਨੀ ਡੈਬਿਊ ਪ੍ਰਭਾਵਸ਼ਾਲੀ ਸੀ। ਉਸਦੀ ਅਗਵਾਈ ‘ਚ ਇੰਗਲੈਂਡ ਨੇ ਡਬਲਿਨ ‘ਚ ਖੇਡੇ ਗਏ ਪਹਿਲੇ ਟੀ-20 ਅੰਤਰਰਾਸ਼ਟਰੀ ਮੈਚ (ire vs eng) ‘ਚ 14 ਗੇਂਦਾਂ ਬਾਕੀ ਰਹਿੰਦਿਆਂ ਆਇਰਲੈਂਡ ਨੂੰ 4 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਆਇਰਲੈਂਡ ਨੇ 20 ਓਵਰਾਂ ‘ਚ 196/3 ਦੌੜਾਂ ਬਣਾਈਆਂ। ਜਵਾਬ ‘ਚ ਇੰਗਲੈਂਡ ਨੇ 17.3 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਪ੍ਰਾਪਤ ਕਰ ਲਿਆ।
Read More: latest updates in our Sports News section