Site icon TheUnmute.com

Iraq: ਅਬਦੁਲ ਲਤੀਫ ਰਾਸ਼ਿਦ ਬਣੇ ਇਰਾਕ ਦੇ ਨਵੇਂ ਰਾਸ਼ਟਰਪਤੀ

Abdul Latif Rashid

ਚੰਡੀਗੜ੍ਹ 13 ਅਕਤੂਬਰ 2022: ਇਰਾਕ ਦੀ ਸੰਸਦ ਨੇ ਕੁਰਦਿਸ਼ ਸਿਆਸਤਦਾਨ ਅਬਦੁਲ ਲਤੀਫ ਰਾਸ਼ਿਦ (Abdul Latif Rashid) ਨੂੰ ਰਾਸ਼ਟਰਪਤੀ ਚੁਣ ਲਿਆ ਹੈ। ਨਵੇਂ ਰਾਸ਼ਟਰਪਤੀ ਦੀ ਚੋਣ ਨੂੰ ਲੈ ਕੇ ਇਰਾਕ ਵਿੱਚ ਪਿਛਲੇ ਇੱਕ ਸਾਲ ਤੋਂ ਗਤਿਰੋਧ ਚੱਲ ਰਿਹਾ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ 78 ਸਾਲਾ ਅਬਦੁਲ ਲਤੀਫ ਰਾਸ਼ਿਦ ਹੁਣ ਨਵੀਂ ਸਰਕਾਰ ਦੇ ਗਠਨ ‘ਚ ਭੂਮਿਕਾ ਨਿਭਾਉਣਗੇ। ਰਾਸ਼ਿਦ ਬਰਹਾਮ ਸਾਲਿਹ ਦੀ ਥਾਂ ਲੈਣਗੇ ਜੋ ਚਾਰ ਸਾਲਾਂ ਤੱਕ ਇਰਾਕ ਦੇ ਰਾਸ਼ਟਰਪਤੀ ਰਹੇ ਹਨ।

ਦੱਸਿਆ ਜਾ ਰਿਹਾ ਹੈ ਕਿ ਰਾਸ਼ਿਦ ਨੇ ਬ੍ਰਿਟਿਸ਼ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਇਸ ਤੋਂ ਪਹਿਲਾਂ ਉਹ ਇਰਾਕ ਦੇ ਜਲ ਸਰੋਤ ਮੰਤਰੀ ਵੀ ਸਨ। ਉਨ੍ਹਾਂ ਨੇ 2003 ਤੋਂ 2010 ਤੱਕ ਇਹ ਜ਼ਿੰਮੇਵਾਰੀ ਨਿਭਾਈ। ਰਸ਼ੀਦ ਕੋਲ ਸਭ ਤੋਂ ਵੱਡੇ ਸੰਸਦੀ ਸਮੂਹ ਦੇ ਉਮੀਦਵਾਰ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਲਈ 15 ਦਿਨ ਹਨ।

Exit mobile version