July 7, 2024 10:18 am
Pakistan

ਪਾਕਿਸਤਾਨ ‘ਚ ਈਰਾਨ ਦੀ ਏਅਰਸਟ੍ਰਾਈਕ, ਪਾਕਿਸਤਾਨ ਨੇ ਆਖਿਆ- ਈਰਾਨ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ

ਚੰਡੀਗੜ੍ਹ, 17 ਜਨਵਰੀ 2024: ਈਰਾਨ ਨੇ ਮੰਗਲਵਾਰ ਰਾਤ ਪਾਕਿਸਤਾਨ (Pakistan) ਦੇ ਬਲੋਚਿਸਤਾਨ ‘ਚ ਅੱਤਵਾਦੀ ਸੰਗਠਨ ‘ਜੈਸ਼-ਅਲ-ਅਦਲ’ ਦੇ ਠਿਕਾਣਿਆਂ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਹੈ । ਇਸ ਤੋਂ ਬਾਅਦ ਇਸ ਮਾਮਲੇ ‘ਚ ਪਹਿਲੀ ਪ੍ਰਤੀਕਿਰਿਆ ਰਾਤ ਕਰੀਬ 2 ਵਜੇ ਪਾਕਿਸਤਾਨ ਤੋਂ ਆਈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਈਰਾਨ ਨੇ ਸਾਡੇ ਹਵਾਈ ਖੇਤਰ ਦੀ ਉਲੰਘਣਾ ਕੀਤੀ ਹੈ। ਇਸ ਦੌਰਾਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਤਿੰਨ ਲੜਕੀਆਂ ਜ਼ਖਮੀ ਹੋ ਗਈਆਂ। ਇਰਾਨ ਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਪਾਕਿਸਤਾਨ (Pakistan) ਨੇ ਅੱਗੇ ਕਿਹਾ ਕਿ ਈਰਾਨ ਦਾ ਇਹ ਕਦਮ ਜ਼ਿਆਦਾ ਪ੍ਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਸੰਚਾਰ ਦੇ ਕਈ ਚੈਨਲ ਹਨ। ਅਸੀਂ ਤਹਿਰਾਨ ਵਿੱਚ ਈਰਾਨ ਸਰਕਾਰ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੀ ਸਥਿਤੀ ਦੱਸੀ ਹੈ।ਈਰਾਨ ਦੇ ਡਿਪਲੋਮੈਟ ਨੂੰ ਵੀ ਤਲਬ ਕੀਤਾ ਗਿਆ ਹੈ। ਅਸੀਂ ਹਮੇਸ਼ਾ ਕਿਹਾ ਹੈ ਕਿ ਅੱਤਵਾਦ ਪੂਰੀ ਦੁਨੀਆ ਲਈ ਖ਼ਤਰਾ ਹੈ ਅਤੇ ਇਸ ਨਾਲ ਮਿਲ ਕੇ ਨਜਿੱਠਣਾ ਹੋਵੇਗਾ। ਪਰ, ਅਜਿਹੀ ਇਕਪਾਸੜ ਕਾਰਵਾਈ ਈਰਾਨ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਵਿਗਾੜ ਦੇਵੇਗੀ।

ਈਰਾਨੀ ਮੀਡੀਆ ਮੁਤਾਬਕ ਪਾਕਿਸਤਾਨ ਦਾ ਜਿਸ ਖੇਤਰ ‘ਚ ਹਮਲਾ ਹੋਇਆ ਹੈ, ਉਸ ਨੂੰ ਗ੍ਰੀਨ ਮਾਊਂਟੇਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਫਿਲਹਾਲ ਇਸ ਮਾਮਲੇ ‘ਚ ਪਾਕਿਸਤਾਨੀ ਫੌਜ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਦੱਸਿਆ ਜਾਂਦਾ ਹੈ ਕਿ ਬਲੋਚਿਸਤਾਨ ਦਾ ਜੈਸ਼-ਅਲ-ਅਦਲ ਅੱਤਵਾਦੀ ਸੰਗਠਨ ਈਰਾਨ ਦੀ ਸਰਹੱਦ ‘ਚ ਦਾਖਲ ਹੋ ਕੇ ਕਈ ਵਾਰ ਈਰਾਨੀ ਫੌਜ ‘ਤੇ ਹਮਲੇ ਕਰਦਾ ਰਿਹਾ ਹੈ। ਈਰਾਨ ਦੀ ਫੌਜ ਨੂੰ ਰੈਵੋਲਿਊਸ਼ਨਰੀ ਗਾਰਡ ਕਿਹਾ ਜਾਂਦਾ ਹੈ। ਈਰਾਨ ਸਰਕਾਰ ਨੇ ਕਈ ਵਾਰ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਦੀ ਚਿਤਾਵਨੀ ਦਿੱਤੀ ਹੈ।

पाकिस्तान के विदेश मंत्रालय का यह बयान मंगलवार और बुधवार की दरमियानी रात करीब दो बजे जारी किया गया।