Iran

ਈਰਾਨ ਨੇ 7 ਸਾਲ ਬਾਅਦ ਸਾਊਦੀ ਅਰਬ ‘ਚ ਖੋਲ੍ਹਿਆ ਆਪਣਾ ਦੂਤਘਰ

ਚੰਡੀਗੜ੍ਹ, 07 ਜੂਨ 2023: ਈਰਾਨ (Iran) ਨੇ 7 ਸਾਲ ਬਾਅਦ ਮੰਗਲਵਾਰ ਨੂੰ ਸਾਊਦੀ ਅਰਬ ‘ਚ ਆਪਣਾ ਦੂਤਘਰ ਖੋਲ੍ਹਿਆ। ਇਸ ਨਾਲ ਖਾੜੀ ਦੇ ਦੋ ਅਹਿਮ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧ ਬਹਾਲ ਹੋ ਗਏ। ਇਸ ਮੌਕੇ ਅੰਬੈਸੀ ਕੰਪਾਊਂਡ ਵਿਖੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਈ ਡਿਪਲੋਮੈਟਾਂ ਨੇ ਹਿੱਸਾ ਲਿਆ। ਈਰਾਨ ਦੇ ਕੌਂਸਲਰ ਮਾਮਲਿਆਂ ਦੇ ਉਪ ਵਿਦੇਸ਼ ਮੰਤਰੀ ਨੇ ਕਿਹਾ – ਇਹ ਦਿਨ ਈਰਾਨ ਅਤੇ ਸਾਊਦੀ ਦੇ ਸਬੰਧਾਂ ਲਈ ਮਹੱਤਵਪੂਰਨ ਹੈ। ਅਸੀਂ ਉਮੀਦ ਕਰਦੇ ਹਾਂ ਕਿ ਇਹ ਖੇਤਰ ਨੂੰ ਸਥਿਰਤਾ ਅਤੇ ਵਿਕਾਸ ਵੱਲ ਲੈ ਜਾਵੇਗਾ।

ਇਸ ਤੋਂ ਪਹਿਲਾਂ ਮਾਰਚ ਵਿੱਚ ਦੋਵੇਂ ਦੇਸ਼ ਦੂਤਘਰ ਖੋਲ੍ਹਣ ਲਈ ਸਮਝੌਤਾ ਕਰ ਚੁੱਕੇ ਸਨ। ਇਸ ਤਹਿਤ 2016 ਤੋਂ ਬਾਅਦ ਦੋਵੇਂ ਦੇਸ਼ ਇੱਕ ਦੂਜੇ ਦੇ ਦੇਸ਼ ਵਿੱਚ ਆਪਣੇ-ਆਪਣੇ ਦੂਤਾਵਾਸ ਮੁੜ ਖੋਲ੍ਹਣ ਲਈ ਸਹਿਮਤ ਹੋਏ ਸਨ। ਈਰਾਨ ਦੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾ ਨੇ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਇਹ ਜਾਣਕਾਰੀ ਦਿੱਤੀ। ਦੋਵਾਂ ਦੇਸ਼ਾਂ ਵਿਚਾਲੇ ਇਹ
ਸਮਝੌਤਾ ਚੀਨ ਨੇ ਕਰਵਾਇਆ ਸੀ |

Scroll to Top