July 4, 2024 2:23 pm
Iran

Iran: ਈਰਾਨ ‘ਚ ਰਾਸ਼ਟਰਪਤੀ ਚੋਣਾਂ ‘ਚ ਕਿਸੇ ਵੀ ਉਮੀਦਵਾਰ ਨੂੰ ਨਹੀਂ ਮਿਲਿਆ ਬਹੁਮਤ, ਮੁੜ ਹੋਵੇਗੀ ਵੋਟਿੰਗ

ਚੰਡੀਗੜ੍ਹ, 29 ਜੂਨ 2024: ਈਰਾਨ (Iran) ‘ਚ ਬੀਤੇ ਦਿਨ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਹੋਈ | ਪਰ ਇਨ੍ਹਾਂ ਚੋਣਾਂ ‘ਚ ਕਿਸੇ ਵੀ ਉਮੀਦਵਾਰ ਨੂੰ ਬਹੁਮਤ ਨਹੀਂ ਮਿਲਿਆ | ਇਸਦੇ ਚੱਲਦੇ ਹੁਣ ਅਗਲੇ ਸ਼ੁੱਕਰਵਾਰ ਫਿਰ ਤੋਂ ਚੋਣਾਂ ਕਰਵਾਈਆਂ ਜਾਣਗੀਆਂ | ਜਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ‘ਚ ਬਹੁਮਤ ਲਈ ਕਿਸੇ ਵੀ ਉਮੀਦਵਾਰ ਨੂੰ 50 ਫੀਸਦੀ ਵੋਟਾਂ ਮਿਲਣੀਆਂ ਲਾਜ਼ਮੀ ਹਨ |

ਹੁਣ ਰਾਸ਼ਟਰਪਤੀ ਚੋਣਾਂ ‘ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ਵਾਲੇ ਚੋਟੀ ਦੇ ਦੋ ਉਮੀਦਵਾਰ ਸਈਦ ਜਲੀਲੀ ਅਤੇ ਮਸੂਦ ਪਜ਼ਸਕੀਅਨ ਵਿਚਕਾਰ ਮੁਕਾਬਲਾ ਹੋਵੇਗਾ। ਈਰਾਨ (Iran) ਦੇ ਚੋਣ ਕਮਿਸ਼ਨ ਮੁਤਾਬਕ ਚੋਣਾਂ ‘ਚ 2 ਕਰੋੜ 45 ਲੱਖ ਵੋਟਾਂ ਪਈਆਂ। ਇਸ ‘ਚ ਮਸੂਦ ਪਜ਼ਸਕੀਅਨ ਨੂੰ ਸਭ ਤੋਂ ਵੱਧ 1 ਕਰੋੜ 4 ਲੱਖ ਵੋਟਾਂ ਮਿਲੀਆਂ। ਦੂਜੇ ਨੰਬਰ ‘ਤੇ ਸਈਦ ਜਲੀਲੀ ਰਹੇ ਜਿਨ੍ਹਾਂ ਨੂੰ 94 ਲੱਖ ਵੋਟਾਂ ਮਿਲੀਆਂ ਹਨ ਅਤੇ 33 ਲੱਖ ਵੋਟਾਂ ਨਾਲ ਮੁਹੰਮਦ ਬਕਰ ਕਾਲੀਬਾਫ ਤੀਜੇ ਸਥਾਨ ‘ਤੇ ਰਹੇ | ਹਾਲਾਂਕਿ ਬੁੱਧਵਾਰ ਰਾਤ ਨੂੰ ਉਪ ਰਾਸ਼ਟਰਪਤੀ ਆਮਿਰ ਹੁਸੈਨ ਕਾਜ਼ੀਜ਼ਾਦੇਹ ਹਾਸ਼ਮੀ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ। ਇਨ੍ਹਾਂ ਰਾਸ਼ਟਰਪਤੀ ਚੋਣਾਂ ‘ਚ 7 ਬੀਬੀਆਂ ਨੇ ਵੀ ਚੋਣ ਲੜਨ ਲਈ ਅਪਲਾਈ ਕੀਤਾ ਸੀ, ਪਰ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲੀ।