ਚੰਡੀਗੜ੍ਹ, 13 ਅਪ੍ਰੈਲ 2024: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵ੍ਹਾਈਟ ਹਾਊਸ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਈਰਾਨ ਛੇਤੀ ਹੀ ਇਜ਼ਰਾਇਲ (Israel) ‘ਤੇ ਹਮਲਾ ਕਰ ਸਕਦਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਪੱਕਾ ਨਹੀਂ ਜਾਣਦੇ ਕਿ ਹਮਲਾ ਕਦੋਂ ਹੋਵੇਗਾ ਪਰ ਇਹ ਹਮਲਾ ਛੇਤੀ ਹੀ ਹੋਵੇਗਾ।
ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਅਸੀਂ ਇਜ਼ਰਾਈਲ (Israel) ਦੇ ਸਮਰਥਨ ਵਿੱਚ ਹਾਂ ਅਤੇ ਇਸਦੀ ਰੱਖਿਆ ਕਰਾਂਗੇ। ਅਸੀਂ ਇਜ਼ਰਾਈਲ ਦੀ ਰੱਖਿਆ ਵਿੱਚ ਹਰ ਸੰਭਵ ਮੱਦਦ ਪ੍ਰਦਾਨ ਕਰਾਂਗੇ। ਈਰਾਨ ਨੂੰ ਕਾਮਯਾਬ ਹੋਣ ਤੋਂ ਰੋਕਿਆ ਜਾਣਾ ਚਾਹੀਦਾ ਹੈ।
ਜਿਕਰਯੋਗ ਹੈ ਕਿ 1 ਅਪ੍ਰੈਲ ਨੂੰ ਸੀਰੀਆ ‘ਚ ਇਜ਼ਰਾਇਲੀ ਹਮਲੇ ਕਾਰਨ ਤਿੰਨ ਈਰਾਨੀ ਜਨਰਲ ਮਾਰੇ ਗਏ ਸਨ। ਜਿਸ ਤੋਂ ਬਾਅਦ ਈਰਾਨ ਵੱਲੋਂ ਜਵਾਬੀ ਕਾਰਵਾਈ ਦੀ ਸੰਭਾਵਨਾ ਵੱਧ ਗਈ ਹੈ। ਇਜ਼ਰਾਈਲ ‘ਤੇ ਈਰਾਨ ਦੇ ਜਵਾਬੀ ਹਮਲੇ ਨੂੰ ਲੈ ਕੇ ਅਮਰੀਕਾ ਵੀ ਹਾਈ ਅਲਰਟ ‘ਤੇ ਹੈ ਕਿਉਂਕਿ ਇਸ ਨਾਲ ਜੰਗ ਦੀ ਸੰਭਾਵਨਾ ਵਧ ਗਈ ਹੈ। ਵ੍ਹਾਈਟ ਹਾਊਸ ਨੂੰ ਰਾਸ਼ਟਰੀ ਸੁਰੱਖਿਆ ਟੀਮ ਤੋਂ ਸਥਿਤੀ ਬਾਰੇ ਲਗਾਤਾਰ ਅਪਡੇਟਸ ਮਿਲ ਰਹੇ ਹਨ।