ਵਿਦੇਸ਼, 18 ਜੂਨ 2025: Iran-Israel Tension News: ਇਜ਼ਰਾਈਲ ਅਤੇ ਈਰਾਨ ਵਿਚਕਾਰ ਟਕਰਾਅ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ‘ਚ ਭਾਰਤ ਸਰਕਾਰ ਵੱਲੋਂ ਉੱਥੇ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਜਾਰੀ ਹੈ। ਇਸ ਤਹਿਤ ਕਸ਼ਮੀਰ ਘਾਟੀ ਦੇ 90 ਵਿਦਿਆਰਥੀ ਅੱਜ ਰਾਤ ਅਰਮੀਨੀਆ ਤੋਂ ਦਿੱਲੀ ਪਹੁੰਚਣ ਵਾਲੇ ਹਨ। ਇਹ ਵਿਦਿਆਰਥੀ ਜ਼ਵਾਰਟਨੋਟਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜਹਾਜ਼ ਵਿੱ’ਚ ਸਵਾਰ ਹੋਏ ਹਨ।
ਉਰਮੀਆ ਯੂਨੀਵਰਸਿਟੀ ਦੇ ਮੈਡੀਕਲ ਵਿਦਿਆਰਥੀਆਂ ਨੇ ਕਿਹਾ, ਸਾਨੂੰ ਭਾਰਤ ਵਾਪਸ ਲਿਆਂਦਾ ਜਾ ਰਿਹਾ ਹੈ। ਅਸੀਂ ਵਿਦੇਸ਼ ਮੰਤਰਾਲੇ (MEA) ਅਤੇ ਭਾਰਤ ਸਰਕਾਰ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਛੇਤੀ ਤੋਂ ਛੇਤੀ ਸੁਰੱਖਿਅਤ ਬਾਹਰ ਕੱਢਿਆ।
ਭਾਰਤੀ ਦੂਤਾਵਾਸ ਨੇ ਸੋਮਵਾਰ ਨੂੰ ਤਹਿਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼, ਇਸਲਾਮਿਕ ਆਜ਼ਾਦ ਯੂਨੀਵਰਸਿਟੀ ਅਤੇ ਈਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਤੋਂ ਕਸ਼ਮੀਰੀਆਂ ਸਮੇਤ ਸਾਰੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਸੀ।
ਇਸ ਤੋਂ ਪਹਿਲਾਂ, ਭਾਰਤ ਨੇ ਈਰਾਨ ‘ਚ ਅਰਮੀਨੀਆ ਦੇ ਰਾਜਦੂਤ ਨਾਲ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਗੱਲ ਕੀਤੀ ਸੀ। ਵਿਦਿਆਰਥੀਆਂ ਨੂੰ ਅਰਮੀਨੀਆ ਸਰਹੱਦ ‘ਤੇ ਨੌਰਦੁਜ਼ ਚੌਕੀ ਤੋਂ ਬੱਸਾਂ ਰਾਹੀਂ ਕੱਢਿਆ ਜਾਵੇਗਾ। 1,500 ਕਸ਼ਮੀਰੀ ਵਿਦਿਆਰਥੀਆਂ ਸਮੇਤ ਲਗਭਗ 10 ਹਜ਼ਾਰ ਭਾਰਤੀ ਈਰਾਨ ‘ਚ ਫਸੇ ਹੋਏ ਹਨ।
ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਭਾਵੇਂ ਮੌਜੂਦਾ ਸਥਿਤੀ (Iran-Israel Tension) ‘ਚ ਦੇਸ਼ ਦੇ ਹਵਾਈ ਅੱਡੇ ਬੰਦ ਹਨ, ਪਰ ਜ਼ਮੀਨੀ ਸਰਹੱਦਾਂ ਖੁੱਲ੍ਹੀਆਂ ਹਨ। ਈਰਾਨ ਛੱਡਣ ਤੋਂ ਪਹਿਲਾਂ, ਵਿਦਿਆਰਥੀਆਂ ਨੂੰ ਡਿਪਲੋਮੈਟਿਕ ਮਿਸ਼ਨਾਂ ਰਾਹੀਂ ਈਰਾਨ ਦੇ ਜਨਰਲ ਪ੍ਰੋਟੋਕੋਲ ਵਿਭਾਗ ਨੂੰ ਆਪਣਾ ਨਾਮ, ਪਾਸਪੋਰਟ ਨੰਬਰ, ਵਾਹਨ ਦੇ ਵੇਰਵੇ, ਦੇਸ਼ ਤੋਂ ਜਾਣ ਦਾ ਸਮਾਂ ਅਤੇ ਉਸ ਸਰਹੱਦ ਬਾਰੇ ਪਹਿਲਾਂ ਹੀ ਸੂਚਿਤ ਕਰਨਾ ਹੋਵੇਗਾ ਜਿਸ ਨੂੰ ਉਹ ਪਾਰ ਕਰਨਾ ਚਾਹੁੰਦੇ ਹਨ।
Read More: Israel-Iran War: ਈਰਾਨ ਵੱਲੋਂ ਇਜ਼ਰਾਈਲ ਦੀ ਖੁਫ਼ੀਆ ਏਜੰਸੀ ਮੋਸਾਦ ‘ਤੇ ਹ.ਮ.ਲੇ ਦਾ ਦਾਅਵਾ