ਚੰਡੀਗੜ੍ਹ, 25 ਦਸੰਬਰ 2023: ਸ਼ਨੀਵਾਰ ਨੂੰ ਅਰਬ ਸਾਗਰ ‘ਚ ਇਕ ਵਪਾਰਕ ਜਹਾਜ਼ ‘ਤੇ ਡਰੋਨ ਹਮਲੇ (drone attack) ਤੋਂ ਬਾਅਦ ਭਾਰਤੀ ਜਲ ਸੈਨਾ ਅਲਰਟ ਹੋ ਗਈ ਹੈ। ਅਮਰੀਕਾ ਨੇ ਇਸ ਹਮਲੇ ਲਈ ਈਰਾਨ ‘ਤੇ ਦੋਸ਼ ਲਗਾਇਆ। ਇਸ ਦੌਰਾਨ ਸੋਮਵਾਰ ਨੂੰ ਈਰਾਨ ਨੇ ਅਮਰੀਕਾ ਦੇ ਗੰਭੀਰ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਅਮਰੀਕਾ ਵੱਲੋਂ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਹਨ। ਜਿਕਰਯੋਗ ਹੈ ਕਿ 23 ਦਸੰਬਰ ਨੂੰ ਸ਼ਨੀਵਾਰ ਸਵੇਰੇ ਕਰੀਬ 10 ਵਜੇ ਵੇਰਾਵਲ ਤੋਂ ਕਰੀਬ 200 ਨੌਟੀਕਲ ਮੀਲ ਦੱਖਣ-ਪੱਛਮ ‘ਚ ਵਾਪਰੀ। ਹਾਲਾਂਕਿ ਇਸ ਹਮਲੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਜਹਾਜ਼ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ।
ਨਿਊਜ਼ ਏਜੰਸੀ ਰਾਇਟਰਜ਼ ਨੂੰ ਪੈਂਟਾਗਨ ਦੇ ਬੁਲਾਰੇ ਦੇ ਬਿਆਨ ਮੁਤਾਬਕ ਜਹਾਜ਼ ‘ਤੇ ਈਰਾਨ ਵੱਲੋਂ ਦਾਗੇ ਗਏ ਇਕਪਾਸੜ ਹਮਲੇ ਵਾਲੇ ਡਰੋਨ ਨਾਲ ਹਮਲਾ (drone attack) ਕੀਤਾ ਗਿਆ। ਲਾਇਬੇਰੀਆ ਦੇ ਝੰਡੇ ਵਾਲਾ ਕੇਮ ਪਲੂਟੋ ਜਹਾਜ਼ ਈਰਾਨ ਤੋਂ ਸ਼ੁਰੂ ਕੀਤੇ ਗਏ ਡਰੋਨ ਹਮਲੇ ਦਾ ਸ਼ਿਕਾਰ ਹੋ ਗਿਆ ਹੈ।
ਜਿਕਰਯੋਗ ਹੈ ਕਿ ਤੇਲ ਟੈਂਕਰ ‘ਤੇ ਹਮਲਾ ਸ਼ਨੀਵਾਰ ਸਵੇਰੇ ਕਰੀਬ 10 ਵਜੇ ਹੋਇਆ। ਟੈਂਕਰ ‘ਤੇ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਹਨ, ਜਿਨ੍ਹਾਂ ‘ਚ ਕਰੀਬ 20 ਭਾਰਤੀ ਵੀ ਸ਼ਾਮਲ ਹਨ। ਡਰੋਨ ਹਮਲੇ ਕਾਰਨ ਟੈਂਕਰ ਨੂੰ ਅੱਗ ਲੱਗ ਗਈ ਪਰ ਇਸ ਨੂੰ ਬੁਝਾਇਆ ਗਿਆ ਅਤੇ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਜਦੋਂ ਟੈਂਕਰ ‘ਤੇ ਹਮਲਾ ਕੀਤਾ ਗਿਆ ਤਾਂ ਇਹ ਭਾਰਤੀ ਤੱਟ ਤੋਂ ਕਰੀਬ 200 ਨੌਟੀਕਲ ਮੀਲ ਦੂਰ ਸੀ। ਹਮਲੇ ਦੀ ਸੂਚਨਾ ਮਿਲਦੇ ਹੀ ਭਾਰਤੀ ਜਲ ਸੈਨਾ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ ਅਤੇ ਟੈਂਕਰ ਦੀ ਸੁਰੱਖਿਆ ਲਈ ਇੱਕ ਜਹਾਜ਼ ਰਵਾਨਾ ਕੀਤਾ। ਟੈਂਕਰ ਦੀ ਸੁਰੱਖਿਆ ਲਈ ਭਾਰਤੀ ਤੱਟ ਰੱਖਿਅਕ ਜਹਾਜ਼ ICGS ਨੂੰ ਵੀ ਭੇਜਿਆ ਗਿਆ ਸੀ।