July 7, 2024 2:57 am
Vikramjit Singh Sahney

ਇਕਬਾਲ ਸਿੰਘ ਲਾਲਪੁਰਾ ਨੇ ਵਿਕਰਮਜੀਤ ਸਿੰਘ ਸਾਹਨੀ ਨੂੰ ਆਨਰੇਰੀ ਡਾਕਟਰੇਟ ਮਿਲਣ ‘ਤੇ ਨੇ ਕੀਤਾ ਸਨਮਾਨਿਤ

ਦਿੱਲੀ, 01 ਜੁਲਾਈ 2024 (ਦਵਿੰਦਰ ਸਿੰਘ): ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਨੂੰ ਪੰਜਾਬ ਰਾਜਪਾਲ ਤੋਂ ਆਨਰੇਰੀ ਡਾਕਟਰੇਟ ਦੀ ਉਪਾਧੀ ਪ੍ਰਾਪਤ ਕਰਨ ਅਤੇ ਅਮਰੀਕਾ ਦੀ ਵੱਕਾਰੀ ਹਾਰਵਰਡ ਯੂਨੀਵਰਸਿਟੀ ਤੋਂ ਪਬਲਿਕ ਲੀਡਰਸ਼ਿਪ ਸਰਟੀਫਿਕੇਟ ਦਿੱਤੇ ਜਾਣ ‘ਤੇ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵਧਾਈ ਦਿੱਤੀ ਹੈ ।

ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਵਿਕਰਮਜੀਤ ਸਿੰਘ ਸਾਹਨੀ (Vikramjit Singh Sahney) ਇੱਕ ਬਹੁਪੱਖੀ ਸ਼ਖਸੀਅਤ ਹਨ | ਇੱਕ ਮਹਾਨ ਪਰਉਪਕਾਰੀ ਹੋਣ ਦੇ ਨਾਤੇ ਉਨ੍ਹਾਂ ‘ਚ ਨਿਮਰਤ ਸਭ ਤੋਂ ਵੱਡੀ ਗੱਲ ਹੈ | ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਮਹਾਂਮਾਰੀ ਦੌਰਾਨ ਵਿਕਰਮਜੀਤ ਸਾਹਨੀ ਨੇ ਪੰਜਾਬ ਲਈ 1000 ਆਕਸੀਜਨ ਕੰਸੈਂਟਰੇਟਰ ਤੇ 2200 ਆਕਸੀਜਨ ਸਿਲੰਡਰ ਮੁਹੱਈਆ ਕਰਵਾ ਕੇ ਮਹੱਤਵਪੂਰਨ ਕੰਮ ਕੀਤਾ | ਇਸਦੇ ਨਾਲ ਹੀ 500 ਤੋਂ ਵੱਧ ਅਫਗਾਨ ਹਿੰਦੂਆਂ ਤੇ ਸਿੱਖ ਸ਼ਰਨਾਰਥੀਆਂ ਨੂੰ ਕੱਢਣ ਅਤੇ ਉਨ੍ਹਾਂ ਦੇ ਮੁੜ ਵਸੇਬੇ ‘ਚ ਵੀ ਅਹਿਮ ਭੂਮਿਕਾ ਨਿਭਾਈ ਹੈ।

ਉਨਾਂ ਕਿਹਾ ਵਿਕਰਮਜੀਤ ਸਾਹਨੀ ਨੇ ਮੁਫ਼ਤ ਹੁਨਰ ਸਿਖਲਾਈ ਦੇਣ ਅਤੇ ਹਰ ਸਾਲ 10,000 ਨੌਜਵਾਨਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨ ਲਈ ਪੰਜਾਬ ‘ਚ ਵਿਸ਼ਵ ਹੁਨਰ ਕੇਂਦਰ ਵੀ ਸਥਾਪਿਤ ਕਰ ਰਹੇ ਹਨ | ਇਸ ਮੌਕੇ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਹਾਜ਼ਰ ਰਹੇ |