SP Narinder Bijarnia

IPS ਪੂਰਨ ਕੁਮਾਰ ਖੁ.ਦ.ਕੁ.ਸ਼ੀ ਮਾਮਲਾ: ਹਰਿਆਣਾ ਸਰਕਾਰ ਨੇ ਰੋਹਤਕ ਦੇ SP ਨੂੰ ਅਹੁਦੇ ਤੋਂ ਹਟਾਇਆ

ਹਰਿਆਣਾ, 11 ਅਕਤੂਬਰ 2025: ਹਰਿਆਣਾ ਸਰਕਾਰ ਨੇ ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਆਈਪੀਐਸ ਅਧਿਕਾਰੀ ਸੁਰੇਂਦਰ ਸਿੰਘ ਭੌਰੀਆ ਨੂੰ ਐਸਪੀ ਨਿਯੁਕਤ ਕੀਤਾ ਹੈ। ਬਿਜਾਰਨੀਆ ਨੂੰ ਅਜੇ ਕਿਤੇ ਵੀ ਤਾਇਨਾਤ ਨਹੀਂ ਕੀਤਾ ਗਿਆ ਹੈ।

ਜਿਕਰਯੋਗੇ ਹੈ ਕਿ ਪੂਰਨ ਕੁਮਾਰ ਦੀ ਆਈਏਐਸ ਪਤਨੀ ਅਮਨੀਤ ਪੀ. ਕੁਮਾਰ ਮੰਗ ਲਗਾਤਾਰ ਕਰ ਰਹੀ ਹੈ ਕਿ ਡੀਜੀਪੀ ਸ਼ਤਰੂਜੀਤ ਕਪੂਰ ਅਤੇ ਐਸਪੀ ਨਰਿੰਦਰ ਬਿਜਾਰਨੀਆ ਨੂੰ ਹਟਾ ਕੇ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾ ਕਿਹਾ ਕਿ ਇਹੀ ਉਹ ਲੋਕ ਹਨ ਜਿਨ੍ਹਾਂ ਨੇ ਪੂਰਨ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਸਾਇਆ ਸੀ। ਰੋਹਤਕ ਦੇ ਐਸਪੀ ਨੂੰ ਹਟਾ ਦਿੱਤਾ ਗਿਆ ਹੈ, ਪਰ ਹਰਿਆਣਾ ਸਰਕਾਰ ਨੇ ਅਜੇ ਤੱਕ ਡੀਜੀਪੀ ਬਾਰੇ ਫੈਸਲਾ ਨਹੀਂ ਲਿਆ ਹੈ।

ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਬਾਅਦ ਪੰਜਵੇਂ ਦਿਨ ਚੰਡੀਗੜ੍ਹ ਪੀਜੀਆਈ ਵਿਖੇ ਪੋਸਟਮਾਰਟਮ ਹੋਣ ਦੀ ਉਮੀਦ ਹੈ। ਡਾਕਟਰ, ਫੋਰੈਂਸਿਕ ਮਾਹਰ ਅਤੇ ਵੀਡੀਓਗ੍ਰਾਫੀ ਟੀਮ ਪਹੁੰਚੀ ਹੈ। ਅਜੇ ਤੱਕ ਕੋਈ ਪਰਿਵਾਰਕ ਮੈਂਬਰ ਨਹੀਂ ਪਹੁੰਚਿਆ ਹੈ। ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਪੋਸਟਮਾਰਟਮ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਹੀ ਕੀਤਾ ਜਾਵੇਗਾ। ਉਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ।

ਪੂਰਨ ਕੁਮਾਰ ਦੇ ਪਰਿਵਾਰ ਅਤੇ ਅਨੁਸੂਚਿਤ ਜਾਤੀਆਂ ਨੇ 31 ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਨੇ ਕਿਹਾ ਕਿ ਪਰਿਵਾਰ ਡੀਜੀਪੀ ਕਪੂਰ ਅਤੇ ਪੁਲਿਸ ਸੁਪਰਡੈਂਟ ਨਰਿੰਦਰ ਬਿਜਾਰਨੀਆ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੱਕ ਪੋਸਟਮਾਰਟਮ ਨਹੀਂ ਕਰੇਗਾ।

ਸ਼ਨੀਵਾਰ ਸਵੇਰੇ ਲਾਸ਼ ਨੂੰ ਚੰਡੀਗੜ੍ਹ ਦੇ ਸੈਕਟਰ 16 ਸਰਕਾਰੀ ਹਸਪਤਾਲ ਤੋਂ ਪੀਜੀਆਈ ਤਬਦੀਲ ਕਰ ਦਿੱਤਾ। ਪਰਿਵਾਰ ਨੇ ਦੋਸ਼ ਲਗਾਇਆ ਕਿ ਲਾਸ਼ ਨੂੰ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਜ਼ਬਰਦਸਤੀ ਪੀਜੀਆਈ ਲਿਜਾਇਆ ਗਿਆ।

Read More: IPS ਪੂਰਨ ਕੁਮਾਰ ਖੁ.ਦ.ਕੁ.ਸ਼ੀ ਮਾਮਲੇ ਦੀ ਚੰਡੀਗੜ੍ਹ ਪੁਲਿਸ ਕਰੇਗੀ ਜਾਂਚ, SIT ਦਾ ਗਠਨ

Scroll to Top