IPL Opening Cremony 2025: 22 ਮਾਰਚ ਤੋਂ ਸ਼ੁਰੂ ਹੋ ਰਿਹਾ IPL ਦਾ 18ਵਾਂ ਐਡੀਸ਼ਨ, ਬਾਲੀਵੁੱਡ ਦੇ ਕਈ ਸਿਤਾਰੇ ਕਰਨਗੇ ਪਰਫਾਰਮ

18 ਮਾਰਚ 2025: ਇੰਡੀਅਨ ਪ੍ਰੀਮੀਅਰ (Indian Premier League) ਲੀਗ ਦਾ 18ਵਾਂ ਐਡੀਸ਼ਨ 22 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਪਹਿਲਾ ਮੈਚ ਕੋਲਕਾਤਾ ਨਾਈਟ (Kolkata Knight Riders) ਰਾਈਡਰਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਈਡਨ ਗਾਰਡਨ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਮੈਚ ਤੋਂ ਪਹਿਲਾਂ ਇਸ ਮੈਦਾਨ ‘ਤੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਜਾਵੇਗਾ, ਜਿਸ ‘ਚ ਬਾਲੀਵੁੱਡ (bollywood stars) ਦੇ ਕਈ ਸਿਤਾਰੇ ਪਰਫਾਰਮ ਕਰਨਗੇ। ਗਾਇਕ ਕਰਨ ਔਜਲਾ (karan aujla) ਅਤੇ ਅਦਾਕਾਰਾ ਦਿਸ਼ਾ ਪਟਾਨੀ ਦੇ ਨਾਮ ਵੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਵਿੱਚ ਸਾਹਮਣੇ ਆਏ ਹਨ।

ਕੇਕੇਆਰ ਬਨਾਮ ਆਰਸੀਬੀ ਮੈਚ ਲਈ ਟਿਕਟਾਂ (tickets) ਖਰੀਦਣ ਵਾਲੇ ਪ੍ਰਸ਼ੰਸਕ ਵਿਰਾਟ ਕੋਹਲੀ (virat kohli) ਦੀ ਬੱਲੇਬਾਜ਼ੀ ਦੇਖਣ ਤੋਂ ਪਹਿਲਾਂ ਬਾਲੀਵੁੱਡ ਸਿਤਾਰਿਆਂ ਦੇ ਪ੍ਰਦਰਸ਼ਨ ਦਾ ਆਨੰਦ ਲੈਣਗੇ। IPL 2025 ਦਾ ਉਦਘਾਟਨ ਸਮਾਰੋਹ ਮੈਚ ਸ਼ੁਰੂ ਹੋਣ ਤੋਂ 1 ਘੰਟਾ ਪਹਿਲਾਂ ਸ਼ੁਰੂ ਹੋਵੇਗਾ। ਇਸ ਵਿੱਚ ਬਾਲੀਵੁੱਡ (bollywood) ਦੇ ਕਈ ਨਾਮੀ ਕਲਾਕਾਰ ਪਰਫਾਰਮ ਕਰਨਗੇ।

ਕਰਨ ਔਜਲਾ ਅਤੇ ਦਿਸ਼ਾ ਪਟਾਨੀ ਆਈਪੀਐਲ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰਦਰਸ਼ਨ ਕਰਨਗੇ

ਖਬਰ ਹੈ ਕਿ ਪੰਜਾਬੀ ਗਾਇਕ ਕਰਨ ਔਜਲਾ IPL ਦੇ ਉਦਘਾਟਨੀ ਸਮਾਰੋਹ ‘ਚ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਨਾਲ ਪਰਫਾਰਮ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਦੋਵੇਂ ਇੱਕ ਪ੍ਰੋਜੈਕਟ ਵਿੱਚ ਇਕੱਠੇ ਕੰਮ ਕਰ ਰਹੇ ਹਨ, ਜਿਸ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਇਨ੍ਹਾਂ ਤੋਂ ਇਲਾਵਾ ‘ਚਿਕਨੀ ਚਮੇਲੀ’, ‘ਜ਼ਾਲੀਮਾ’ ਆਦਿ ਗੀਤ ਗਾਉਣ ਵਾਲੀ ਮਸ਼ਹੂਰ ਗਾਇਕਾ ਸ਼੍ਰੇਆ ਘੋਸ਼ਾਲ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ, ਜੋ IPL ਦੇ ਉਦਘਾਟਨੀ ਸਮਾਰੋਹ ‘ਚ ਪਰਫਾਰਮ ਕਰੇਗੀ। ਹਾਲਾਂਕਿ, ਆਈਪੀਐਲ ਦੁਆਰਾ ਅਧਿਕਾਰਤ ਤੌਰ ‘ਤੇ ਇਸਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

IPL 2025 ਉਦਘਾਟਨੀ ਸਮਾਰੋਹ ਦੀਆਂ ਟਿਕਟਾਂ

ਆਈਪੀਐਲ 2025 ਦਾ ਉਦਘਾਟਨ ਸਮਾਰੋਹ ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ਵਿੱਚ ਕੇਕੇਆਰ ਬਨਾਮ ਆਰਸੀਬੀ ਮੈਚ ਤੋਂ ਪਹਿਲਾਂ ਹੋਵੇਗਾ। ਇਸ ਮੈਚ ਦੀ ਟਿਕਟ ਉਦਘਾਟਨੀ ਸਮਾਰੋਹ ਦੀ ਟਿਕਟ ਵੀ ਹੋਵੇਗੀ। ਇਸ ਮੈਚ ਦੀਆਂ ਟਿਕਟਾਂ (KKR ਬਨਾਮ RCB IPL 2025 ਟਿਕਟਾਂ) ਆਨਲਾਈਨ ਵਿਕਰੀ ਲਈ ਉਪਲਬਧ ਹੋ ਗਈਆਂ ਹਨ। ਪ੍ਰਸ਼ੰਸਕ BookMyShow ‘ਤੇ ਟਿਕਟਾਂ ਬੁੱਕ ਕਰ ਸਕਦੇ ਹਨ।

ਆਈਪੀਐਲ 2025 ਦੀਆਂ ਸਾਰੀਆਂ ਟੀਮਾਂ ਅਤੇ ਉਨ੍ਹਾਂ ਦੇ ਕਪਤਾਨਾਂ ਦੇ ਨਾਮ

ਦਿੱਲੀ ਕੈਪੀਟਲਜ਼ ਦੇ ਕਪਤਾਨ- ਅਕਸ਼ਰ ਪਟੇਲ
ਸਨਰਾਈਜ਼ਰਸ ਹੈਦਰਾਬਾਦ ਕਪਤਾਨ- ਪੈਟ ਕਮਿੰਸ
ਰਾਇਲ ਚੈਲੇਂਜਰਜ਼ ਬੰਗਲੌਰ ਦਾ ਕਪਤਾਨ- ਰਜਤ ਪਾਟੀਦਾਰ
ਰਾਜਸਥਾਨ ਰਾਇਲਜ਼ ਦਾ ਕਪਤਾਨ- ਸੰਜੂ ਸੈਮਸਨ
ਪੰਜਾਬ ਕਿੰਗਜ਼ ਦਾ ਕਪਤਾਨ- ਸ਼੍ਰੇਅਸ ਅਈਅਰ
ਲਖਨਊ ਸੁਪਰ ਜਾਇੰਟਸ ਦਾ ਕਪਤਾਨ- ਰਿਸ਼ਭ ਪੰਤ
ਮੁੰਬਈ ਇੰਡੀਅਨਜ਼ ਦੇ ਕਪਤਾਨ- ਹਾਰਦਿਕ ਪੰਡਯਾ
ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ- ਅਜਿੰਕਯ ਰਹਾਣੇ
ਗੁਜਰਾਤ ਟਾਇਟਨਸ ਦੇ ਕਪਤਾਨ- ਸ਼ੁਭਮਨ ਗਿੱਲ
ਚੇਨਈ ਸੁਪਰ ਕਿੰਗਜ਼ ਦਾ ਕਪਤਾਨ- ਰਿਤੂਰਤ ਗਾਇਕਵਾੜ

Read More: IPL 2025: ਪੰਜਾਬ ਦੀ ਟੀਮ IPL ਦੀ ਤਿਆਰੀ ਲਈ ਧਰਮਸ਼ਾਲਾ ਕ੍ਰਿਕਟ ਸਟੇਡੀਅਮ ਪਹੁੰਚੀ

Scroll to Top