ਆਕਿਬ ਨਬੀ ਡਾਰ

IPL Auction 2026: ਕੌਣ ਹੈ ਆਕਿਬ ਨਬੀ ਡਾਰ, ਜਿਸਨੂੰ ਦਿੱਲੀ ਨੇ 8.40 ਕਰੋੜ ਰੁਪਏ ‘ਚ ਖਰੀਦਿਆ

ਸਪੋਰਟਸ, 16 ਦਸੰਬਰ 2025: IPL Auction 2026: ਅਬੂ ਧਾਬੀ ‘ਚ ਚੱਲ ਰਹੀ ਮਿੰਨੀ-ਨੀਲਾਮੀ ‘ਚ ਕੋਲਕਾਤਾ ਨੇ ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਮਥੀਸ਼ਾ ਪਥੀਰਾਣਾ 18 ਕਰੋੜ ਰੁਪਏ ‘ਚ ਖਰੀਦਿਆ ਹੈ | ਇਸ ਦੌਰਾਨ ਆਕਿਬ ਨਬੀ ਡਾਰ (Aqib Nabi Dar) ਜਿਸਦੀ ਸ਼ੁਰੂਆਤ ‘ਚ ਕੀਮਤ ₹30 ਲੱਖ ਸੀ, ਉਨ੍ਹਾਂ ਨੂੰ ਦਿੱਲੀ ਕੈਪੀਟਲਜ਼ ਨੇ ₹8.40 ਕਰੋੜ ‘ਚ ਖਰੀਦਿਆ। ਉਸਨੂੰ ਹਾਲ ਹੀ ‘ਚ ਸਈਦ ਮੁਸ਼ਤਾਕ ਅਲੀ ਟਰਾਫੀ ‘ਚ ਖੇਡਦੇ ਦੇਖਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ।

ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਆਕਿਬ ਨੇ 7 ਮੈਚਾਂ ‘ਚ 13.26 ਦੀ ਔਸਤ ਅਤੇ 7.41 ਦੀ ਇਕਾਨਮੀ ਰੇਟ ਨਾਲ 15 ਵਿਕਟਾਂ ਲਈਆਂ। ਉਹ ਟੂਰਨਾਮੈਂਟ ‘ਚ ਆਪਣੀ ਟੀਮ ਦਾ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਗੇਂਦਬਾਜ਼ ਬਣ ਗਿਆ। ਆਪਣੇ ਟੀ-20 ਕ੍ਰਿਕਟ ਕਰੀਅਰ ‘ਚ ਇਸ ਤੇਜ਼ ਗੇਂਦਬਾਜ਼ ਨੇ 34 ਮੈਚ ਖੇਡੇ ਹਨ, ਜਿਸ ‘ਚ 21.81 ਦੀ ਔਸਤ ਅਤੇ 7.74 ਦੀ ਇਕਾਨਮੀ ਰੇਟ ਨਾਲ 43 ਵਿਕਟਾਂ ਲਈਆਂ ਹਨ।

ਆਕਿਬ ਨਬੀ (Aqib Nabi Dar) ਦਾ ਜਨਮ 4 ਨਵੰਬਰ, 1996 ਨੂੰ ਬਾਰਾਮੂਲਾ ‘ਚ ਹੋਇਆ ਸੀ। ਉਸਦੇ ਪਿਤਾ ਇੱਕ ਸਕੂਲ ਅਧਿਆਪਕ ਹਨ। ਉਸਦੇ ਇਲਾਕੇ ‘ਚ ਕੋਈ ਕ੍ਰਿਕਟ ਸਹੂਲਤਾਂ ਨਹੀਂ ਸਨ ਅਤੇ ਸਭ ਤੋਂ ਨੇੜਲਾ ਮੈਦਾਨ ਸ਼੍ਰੀਨਗਰ ‘ਚ 54 ਕਿਲੋਮੀਟਰ ਦੂਰ ਸੀ। ਆਪਣੇ ਸੂਬੇ ਦੇ ਪਰਵੇਜ਼ ਰਸੂਲ ਵਰਗੇ ਸਥਾਨਕ ਖਿਡਾਰੀਆਂ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਅੰਡਰ-19 ਟ੍ਰਾਇਲਾਂ ਲਈ ਹਿੱਸਾ ਲਿਆ ਅਤੇ ਕਈ ਕੋਸ਼ਿਸ਼ਾਂ ਤੋਂ ਬਾਅਦ ਸਫਲ ਹੋਇਆ। ਉਨ੍ਹਾਂ ਨੇ 2018 ‘ਚ ਆਪਣਾ ਲਿਸਟ-ਏ ਡੈਬਿਊ ਕੀਤਾ।

ਇਸਦੇ ਨਾਲ ਹੀ ਨਿਊਜ਼ੀਲੈਂਡ ਦੇ ਜੈਕਬ ਡਫੀ ਨੂੰ ਆਰਸੀਬੀ ਨੇ ਅਤੇ ਐਨਰਿਚ ਨੌਰਟਜਈ ਨੂੰ ਐਲਐਸਜੀ ਨੇ ₹2 ਕਰੋੜ ‘ਚ ਖਰੀਦਿਆ। ਇਸ ਦੌਰਾਨ, ਸਪਿਨਰ ਰਵੀ ਬਿਸ਼ਨੋਈ ਨੂੰ ਰਾਜਸਥਾਨ ਨੇ ₹7.20 ਕਰੋੜ ‘ਚ ਖਰੀਦਿਆ। ਵੈਂਕਟੇਸ਼ ਅਈਅਰ ਨੂੰ ਆਰਸੀਬੀ ਨੇ ਸਿਰਫ਼ ₹7 ਕਰੋੜ ‘ਚ ਖਰੀਦਿਆ। ਉਨ੍ਹਾਂ ਨੂੰ 2024 ਦੀ ਮੈਗਾ ਨਿਲਾਮੀ ‘ਚ ਕੇਕੇਆਰ ਨੇ ₹23.75 ਕਰੋੜ ‘ਚ ਖਰੀਦਿਆ ਸੀ।

ਉੱਤਰ ਪ੍ਰਦੇਸ਼ ਦੇ 20 ਸਾਲਾ ਪ੍ਰਸ਼ਾਂਤ ਵੀਰ ਨੂੰ 14.20 ਕਰੋੜ ਰੁਪਏ ‘ਚ ਵੇਚਿਆ ਗਿਆ। ਉਸਨੂੰ ਸੀਐਸਕੇ ਨੇ ਖਰੀਦਿਆ। ਭਾਵੇਂ ਕੋਲਕਾਤਾ ਨੇ ਕੈਮਰਨ ਗ੍ਰੀਨ ਨੂੰ 25.2 ਕਰੋੜ ਰੁਪਏ ‘ਚ ਖਰੀਦਿਆ, ਗ੍ਰੀਨ ਨੂੰ ਸਿਰਫ 18 ਕਰੋੜ ਰੁਪਏ ਮਿਲਣਗੇ। 7.2 ਕਰੋੜ ਰੁਪਏ ਬੀਸੀਸੀਆਈ ਦੇ ਭਲਾਈ ਫੰਡ ‘ਚ ਜਮ੍ਹਾ ਕੀਤੇ ਜਾਣਗੇ। ਪਿਛਲੇ ਸਾਲ ਹੀ ਬੀਸੀਸੀਆਈ ਨੇ ਵਿਦੇਸ਼ੀ ਖਿਡਾਰੀਆਂ ਲਈ ਮਿੰਨੀ ਨਿਲਾਮੀ ਲਈ 18 ਕਰੋੜ ਰੁਪਏ ਦੀ ਉਪਰਲੀ ਸੀਮਾ ਨਿਰਧਾਰਤ ਕੀਤੀ ਸੀ।

Read More: IPL Auction 2026: ਕੈਮਰਨ ਗ੍ਰੀਨ ਆਈਪੀਐਲ ਇਤਿਹਾਸ ਦਾ ਤੀਜਾ ਸਭ ਤੋਂ ਮਹਿੰਗਾ ਖਿਡਾਰੀ ਬਣਿਆ

ਵਿਦੇਸ਼

Scroll to Top