Cameron Green

IPL Auction 2026: ਕੋਲਕਾਤਾ ਨੇ ਕੈਮਰਨ ਗ੍ਰੀਨ ਨੂੰ 25.20 ਕਰੋੜ ਰੁਪਏ ‘ਚ ਖਰੀਦਿਆ, ਪ੍ਰਿਥਵੀ ਸ਼ਾਅ ਅਨਸੋਲਡ

ਸਪੋਰਟਸ, 16 ਦਸੰਬਰ 2025: IPL Mini Auction 2026: ਆਈਪੀਐਲ 2026 ਲਈ ਖਿਡਾਰੀਆਂ ਦੀ ਮਿੰਨੀ-ਨਿਲਾਮੀ ਸ਼ੁਰੂ ਹੋ ਗਈ ਹੈ। ਆਈਪੀਐਲ ਚੇਅਰਮੈਨ ਅਰੁਣ ਧੂਮਲ ਨੇ ਉਦਘਾਟਨੀ ਭਾਸ਼ਣ ਦਿੱਤਾ | ਆਈਪੀਐਲ ਨਿਲਾਮੀ ‘ਚ ਸ਼ਾਮਲ ਹੋਣ ਵਾਲਾ ਪਹਿਲਾ ਖਿਡਾਰੀ ਜੈਕ ਫਰੇਜ਼ਰ ਮੈਕਗੁਰਕ ਸੀ, ਜਿਸਦੀ ਬੇਸ ਪ੍ਰਾਈਸ ₹2 ਕਰੋੜ ਹੈ। ਮੈਕਗੁਰਕ ਨੂੰ ਖਰੀਦਿਆ ਨਹੀਂ ਗਿਆ ਅਤੇ ਅਜੇ ਵੀ ਅਣਵਿਕਿਆ ਹੈ। ਦੂਜੇ ਪਾਸੇ ਆਲਰਾਉਂਡਰ ਕੈਮਰਨ ਗ੍ਰੀਨ ਨੂੰ ਕੋਲਕਾਤਾ ਨੇ 25 ਕਰੋੜ 20 ਲੱਖ ਰੁਪਏ ‘ਚ ਖਰੀਦਿਆ ਲਿਆ | ਇਸ ਦੌਰਾਨ ਚੇਨਈ ਅਖੀਰ ਤੱਕ ਬੋਲੀ ਲਗਾਉਂਦਾ ਰਿਹਾ | ਹੁਣ ਤੱਕ ਕੈਮਰਨ ਗ੍ਰੀਨ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ |

ਇਸ ਤੋਂ ਬਾਅਦ ਡੇਵਿਡ ਮਿਲਰ ਆਇਆ, ਜਿਸਦੀ ਬੇਸ ਪ੍ਰਾਈਸ ₹2 ਕਰੋੜ ਹੈ। ਦਿੱਲੀ ਕੈਪੀਟਲਜ਼ ਨੇ ਮਿਲਰ ਨੂੰ ₹2 ਕਰੋੜ ‘ਚ ਖਰੀਦਿਆ। ਹੁਣ ਪ੍ਰਿਥਵੀ ਸ਼ਾਅ ਆਉਂਦੇ ਹਨ, ਜਿਨ੍ਹਾਂ ਦੀ ਬੇਸ ਪ੍ਰਾਈਸ 75 ਲੱਖ ਹੈ, ਪਰ ਉਨ੍ਹਾਂ ਨੂੰ ਫਿਲਹਾਲ ਕਿਸੇ ਟੀਮ ਨੇ ਨਹੀਂ ਖਰੀਦਿਆ |

ਡੇਵੋਨ ਕੌਨਵੇ, ਜਿਸਦੀ ਬੇਸ ਪ੍ਰਾਈਸ ₹2 ਕਰੋੜ ਹੈ ਉਹ ਵੀ ਨਹੀਂ ਵਿਕੇ। ਅਣਕੈਪਡ ਭਾਰਤੀ ਖਿਡਾਰੀਆਂ ‘ਚੋਂ ਪ੍ਰਸ਼ਾਂਤ ਵੀਰ, ਮੁਕੁਲ ਚੌਧਰੀ ਅਤੇ ਅਸ਼ੋਕ ਸ਼ਰਮਾ ਨੂੰ ਮਜ਼ਬੂਤ ​​ਬੋਲੀ ਲੱਗਣ ਦੀ ਸੰਭਾਵਨਾ ਹੈ। ਪ੍ਰਿਥਵੀ ਸ਼ਾਅ ਅਤੇ ਸਰਫਰਾਜ਼ ਖਾਨ ਨੂੰ ਉਮੀਦ ਹੋਵੇਗੀ ਕਿ ਉਹ ਆਪਣੀਆਂ ਘੱਟ ਬੇਸ ਪ੍ਰਾਈਸ ‘ਤੇ ਖਰੀਦਦਾਰ ਲੱਭਣਗੇ।

ਕੋਲਕਾਤਾ ਨਾਈਟ ਰਾਈਡਰਜ਼ ਕੋਲ 64 ਕਰੋੜ 30 ਲੱਖ ਦਾ ਸਭ ਤੋਂ ਵੱਡਾ ਪਰਸ ਹੈ ਅਤੇ ਉਨ੍ਹਾਂ ਨੂੰ ਆਪਣੀ ਲਾਈਨਅੱਪ ਨੂੰ ਸੁਧਾਰਨ ਲਈ 13 ਖਿਡਾਰੀ ਖਰੀਦਣ ਦੀ ਲੋੜ ਹੈ। ਇਸ ਦੌਰਾਨ, ਚੇਨਈ ਸੁਪਰ ਕਿੰਗਜ਼, ਜਿਸਦੀ ਬੇਸ ਪ੍ਰਾਈਸ 43 ਕਰੋੜ 10 ਲੱਖ ਹੈ, ਨਿਲਾਮੀ ‘ਚ ਕੋਲਕਾਤਾ ਨਾਈਟ ਰਾਈਡਰਜ਼ ਲਈ ਇੱਕ ਮਜ਼ਬੂਤ ​​ਚੁਣੌਤੀ ਪੇਸ਼ ਕਰ ਸਕਦੀ ਹੈ।

ਇੰਗਲੈਂਡ ਦੇ ਲੀਅਮ ਲਿਵਿੰਗਸਟੋਨ ਅਤੇ ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ, ਜਿਨ੍ਹਾਂ ਨੇ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਹੁਨਰ ਦੋਵਾਂ ਨਾਲ ਆਪਣੇ ਆਪ ਨੂੰ ਸਾਬਤ ਕੀਤਾ ਹੈ, ਨੂੰ ਵੀ ₹9 ਕਰੋੜ ਤੱਕ ਦੀ ਬੋਲੀ ਮਿਲ ਸਕਦੀ ਹੈ।

Read More: IPL Auction 2026: ਅਬੂ ਧਾਬੀ ‘ਚ ਭਲਕੇ IPL ਟੀਮਾਂ ਲਈ ਨਿਲਾਮੀ, ਚੋਟੀ ਦੇ 350 ਖਿਡਾਰੀ ਸ਼ਾਰਟਲਿਸਟ

ਵਿਦੇਸ਼

Scroll to Top