ਚੰਡੀਗੜ੍ਹ, 22 ਨਵੰਬਰ 2024: ਇੰਡੀਅਨ ਪ੍ਰੀਮਿਅਰ ਲੀਗ 2025 (IPL 2025) ਦਾ 18ਵਾਂ ਐਡੀਸ਼ਨ ਅਗਲਰ ਸਾਲ 14 ਮਾਰਚ ਤੋਂ ਸ਼ੁਰੂ ਹੋਵੇਗਾ | ਇੱਕ ਰਿਪੋਰਟ ਮੁਤਾਬਕ ਦੁਨੀਆ ਦੀ ਸਭ ਤੋਂ ਅਮੀਰ ਫਰੈਂਚਾਈਜ਼ੀ ਕ੍ਰਿਕਟ ਲੀਗ ਦੇ 18ਵੇਂ ਐਡੀਸ਼ਨ ਦਾ ਫਾਈਨਲ 25 ਮਈ ਨੂੰ ਖੇਡਿਆ ਜਾਵੇਗਾ। ਆਈ.ਪੀ.ਐੱਲ 2025 ਦਾ ਫਾਈਨਲ ਮੁਕਾਬਲਾ ਕੋਲਕਾਤਾ ਦੇ ਈਡਨ ਗਾਰਡਨ ‘ਚ ਖੇਡਿਆ ਜਾ ਸਕਦਾ ਹੈ |
ਜਿਕਰਯੋਗ ਹੈ ਕਿ ਕੋਲਕਾਤਾ ਨਾਈਟ ਰਾਇਡਰਸ (KKR) ਆਈਪੀਐਲ ਦਾ 2024 ਐਡੀਸ਼ਨ ਦੀ ਜੇਤੂ ਹੈ | ਇਸਦੇ ਨਾਲ ਹੀ ਬੀਸੀਸੀਆਈ ਨੇ ਆਈਪੀਐਲ ਟੀਮਾਂ ਨੂੰ ਇਹ ਦੱਸ ਦਿੱਤਾ ਹੈ ਅਤੇ 2026 ਅਤੇ 2027 ਸੀਜ਼ਨ ਲਈ ਇਹੀ ਵਿੰਡੋ ਰੱਖੀ ਹੈ |
ਮਿਲੀ ਜਾਣਕਾਰੀ ਮੁਤਾਬਕ 2026 ਦਾ ਸੀਜ਼ਨ 15 ਮਾਰਚ ਤੋਂ 31 ਮਈ ਦਰਮਿਆਨ ਅਤੇ 2027 ਦਾ ਸੀਜ਼ਨ 14 ਮਾਰਚ ਤੋਂ 30 ਮਈ ਦਰਮਿਆਨ ਖੇਡਿਆ ਜਾ ਸਕਦਾ ਹੈ। ਟੀਮਾਂ ਨੂੰ ਭੇਜੇ ਪੱਤਰ ‘ਚ ਬੋਰਡ ਨੇ ਕਿਹਾ ਕਿ ਖਿਡਾਰੀਆਂ ਦੀ ਨਿਲਾਮੀ ਦੀ ਰਣਨੀਤੀ ਬਣਾਉਣ ‘ਚ ਟੀਮਾਂ ਦੀ ਮੱਦਦ ਕਰਨ ਲਈ ਅਗਲੇ ਤਿੰਨ ਸੀਜ਼ਨ ਦੀਆਂ ਤਾਰੀਖ਼ਾਂ ਸਾਂਝੀਆਂ ਕੀਤੀਆਂ ਹਨ।
ਆਈ.ਪੀ.ਐੱਲ (IPL) ਦੇ ਤਿੰਨੋਂ ਫਾਈਨਲ ਐਤਵਾਰ ਨੂੰ ਖੇਡੇ ਜਾਣਗੇ। ਆਈਪੀਐਲ 2025 (IPL 2025) ‘ਚ 74 ਮੈਚ ਖੇਡੇ ਜਾ ਸਕਦੇ ਹਨ, ਜੋ ਕਿ ਆਈਪੀਐਲ 2022 ‘ਚ ਖੇਡੇ ਗਏ 84 ਮੈਚਾਂ ਤੋਂ 10 ਘੱਟ ਹੈ। 2023-27 ਚੱਕਰ ਲਈ ਮੀਡੀਆ ਅਧਿਕਾਰ ਪਹਿਲਾਂ ਹੀ ਵੇਚੇ ਜਾ ਚੁੱਕੇ ਹਨ। ਸਾਰੇ ਮੈਂਬਰ ਦੇਸ਼ਾਂ ਨੇ ਬੀਸੀਸੀਆਈ ਨੂੰ ਅਗਲੇ ਤਿੰਨ ਸੈਸ਼ਨਾਂ ਲਈ ਆਪਣੇ ਖਿਡਾਰੀਆਂ ਦੀ ਉਪਲਬਧਤਾ ਦਾ ਭਰੋਸਾ ਦਿੱਤਾ ਹੈ। ਆਈਪੀਐਲ ਦੀਆਂ ਸਾਰੀਆਂ 10 ਫ੍ਰੈਂਚਾਈਜ਼ੀਆਂ ਨੂੰ ਇਸ ਦਾ ਬਹੁਤ ਫਾਇਦਾ ਹੋਵੇਗਾ।
ESPNcricinfo ਦੇ ਮੁਤਾਬਕ ‘ਕ੍ਰਿਕਟ ਆਸਟ੍ਰੇਲੀਆ ਨੇ ਆਪਣੇ ਸਾਰੇ ਅੰਤਰਰਾਸ਼ਟਰੀ ਅਤੇ ਘਰੇਲੂ ਖਿਡਾਰੀਆਂ ਨੂੰ 2025 ਸੀਜ਼ਨ ‘ਚ ਖੇਡਣ ਦੀ ਮਨਜ਼ੂਰੀ ਦੇ ਦਿੱਤੀ ਹੈ। ਆਸਟਰੇਲੀਆ 2026 ‘ਚ ਪਾਕਿਸਤਾਨ ਵਿੱਚ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਹਿੱਸਾ ਲਵੇਗਾ। 18 ਮਾਰਚ ਨੂੰ ਸੀਰੀਜ਼ ਖਤਮ ਹੋਣ ਤੋਂ ਬਾਅਦ ਸਾਰੇ ਖਿਡਾਰੀ ਆਈਪੀਐਲ ਖੇਡਣ ਲਈ ਭਾਰਤ ਆਉਣਗੇ।