IPL 2025 Playoff

IPL 2025 Playoff: ਪਲੇਆਫ ਦੀ ਦੌੜ ‘ਚੋਂ 3 ਟੀਮਾਂ ਬਾਹਰ, ਗੁਜਰਾਤ ਟਾਇਟਨਸ ਸਿਖਰ ‘ਤੇ ਪੁੱਜੀ

ਚੰਡੀਗੜ੍ਹ, 07 ਮਈ 2025: IPL 2025 Playoff:  ਇੰਡੀਅਨ ਪ੍ਰੀਮੀਅਰ ਲੀਗ (IPL 2025) ਦੇ 56 ਮੈਚਾਂ ਤੋਂ ਬਾਅਦ, 3 ਟੀਮਾਂ ਬਾਹਰ ਹੋ ਗਈਆਂ ਹਨ। ਇਨ੍ਹਾ ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad), ਰਾਜਸਥਾਨ ਰਾਇਲਜ਼ ਅਤੇ ਚੇਨਈ ਸੁਪਰ ਕਿੰਗਜ਼ ਸ਼ਾਮਲ ਹਨ | ਪਲੇਆਫ ਦੀ ਦੌੜ ‘ਚ 7 ​​ਟੀਮਾਂ ਹਨ। ਮੰਗਲਵਾਰ ਨੂੰ ਗੁਜਰਾਤ ਟਾਈਟਨਸ ਨੇ ਮੁੰਬਈ ਇੰਡੀਅਨਜ਼ ਨੂੰ 3 ਵਿਕਟਾਂ ਨਾਲ ਹਰਾ ਦਿੱਤਾ।

ਇਸ ਨਤੀਜੇ ਦੇ ਨਾਲ ਗੁਜਰਾਤ ਟਾਇਟਨਸ (Gujarat Titans) ਸਿਖਰ ‘ਤੇ ਪਹੁੰਚ ਗਿਆ, ਜਦੋਂ ਕਿ ਮੁੰਬਈ ਚੌਥੇ ਸਥਾਨ ‘ਤੇ ਖਿਸਕ ਗਿਆ। ਮੰਗਲਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਮੁੰਬਈ ਨੇ 8 ਵਿਕਟਾਂ ਦੇ ਨੁਕਸਾਨ ‘ਤੇ 155 ਦੌੜਾਂ ਬਣਾਈਆਂ। ਮੀਂਹ ਕਾਰਨ ਗੁਜਰਾਤ ਨੂੰ 19 ਓਵਰਾਂ ‘ਚ 147 ਦੌੜਾਂ ਦਾ ਟੀਚਾ ਮਿਲਿਆ। ਟੀਮ ਨੇ ਆਖਰੀ ਗੇਂਦ ‘ਤੇ 3 ਵਿਕਟਾਂ ਨਾਲ ਮੈਚ ਜਿੱਤ ਲਿਆ।

ਮੁੰਬਈ ਦੇ 11 ਮੈਚਾਂ ‘ਚ 7 ​​ਜਿੱਤਾਂ ਅਤੇ 4 ਹਾਰਾਂ ਨਾਲ 14 ਅੰਕ ਹਨ। ਟੀਮ ਚੌਥੇ ਸਥਾਨ ‘ਤੇ ਖਿਸਕ ਗਈ। ਇੱਥੋਂ, ਐਮਆਈ ਨੂੰ ਪਲੇਆਫ ਵਿੱਚ ਪਹੁੰਚਣ ਲਈ ਬਾਕੀ ਦੋਵੇਂ ਮੈਚ ਜਿੱਤਣੇ ਪੈਣਗੇ। ਟੀਮ ਦੇ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਰੁੱਧ ਮੈਚ ਬਾਕੀ ਹਨ।

Read More: IPL 2025 Playoffs Chances: IPL 2025 ਦੇ ਪਲੇਆਫ ਦੀ ਦੌੜ ਲਈ ਕਿਹੜੀਆਂ ਟੀਮਾਂ ਦਾ ਦਾਅਵਾ ਮਜਬੂਤ ?

Scroll to Top