IPL 2025 News

IPL 2025: ਬੀਸੀਸੀਆਈ ਦਾ ਵੱਡਾ ਫੈਸਲਾ, ਆਈਪੀਐਲ 2025 ਅਣਮਿੱਥੇ ਸਮੇਂ ਲਈ ਮੁਲਤਵੀ

ਚੰਡੀਗੜ੍ਹ, 09 ਮਈ 2025: IPL 2025 News:  ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸ਼ੁੱਕਰਵਾਰ ਨੂੰ ਇੱਕ ਵੱਡਾ ਫੈਸਲਾ ਲਿਆ। ਤਣਾਅ ਦੇ ਮੱਦੇਨਜ਼ਰ ਬੀਸੀਸੀਆਈ ਨੇ ਆਈਪੀਐਲ 2025 ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਅੱਧ ਵਿਚਾਲੇ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਆਈਪੀਐਲ ਦੇ ਚੇਅਰਮੈਨ ਅਰੁਣ ਧੂਮਲ ਨੇ ਵੀਰਵਾਰ ਰਾਤ ਨੂੰ ਕਿਹਾ ਸੀ ਕਿ ਮੌਜੂਦਾ ਸਥਿਤੀ ਵਿੱਚ ਆਈਪੀਐਲ ਦਾ 18ਵਾਂ ਸੀਜ਼ਨ ਜਾਰੀ ਰਹੇਗਾ, ਪਰ ਹੁਣ ਬੋਰਡ ਨੇ ਇਸਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।

 

ਇਸ ਤੋਂ ਪਹਿਲਾਂ, ਧਰਮਸ਼ਾਲਾ ‘ਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਗਿਆ ਮੈਚ ਰੱਦ ਕਰ ਦਿੱਤਾ ਗਿਆ ਸੀ। ਫਲੱਡ ਲਾਈਟਾਂ ‘ਚ ਖਰਾਬੀ ਕਾਰਨ ਮੈਚ ਰੋਕ ਦਿੱਤਾ ਗਿਆ ਅਤੇ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ। ਬੀਸੀਸੀਆਈ (BCCI) ਨੇ ਕਿਹਾ ਸੀ ਕਿ ਧਰਮਸ਼ਾਲਾ ‘ਚ ਤਕਨੀਕੀ ਖਰਾਬੀ ਅਤੇ ਸੁਰੱਖਿਆ ਕਾਰਨਾਂ ਕਰਕੇ ਮੈਚ ਰੱਦ ਕਰ ਦਿੱਤਾ ਗਿਆ ਸੀ।

ਆਈਪੀਐਲ 2025 ਸੀਜ਼ਨ ਆਪਣੇ ਆਖਰੀ ਪੜਾਅ ‘ਤੇ ਹੈ ਅਤੇ ਇਸ ‘ਚ ਫਾਈਨਲ ਸਮੇਤ ਕੁੱਲ 16 ਮੈਚ ਬਾਕੀ ਹਨ। ਆਈਪੀਐਲ 2025 ਸੀਜ਼ਨ ਦਾ ਫਾਈਨਲ ਮੈਚ 25 ਮਈ ਨੂੰ ਕੋਲਕਾਤਾ ਵਿੱਚ ਖੇਡਿਆ ਜਾਣਾ ਸੀ, ਪਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਕਾਰਨ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

Read More: BCCI ਨੇ ਆਈਪੀਐਲ ਕਮੇਟੀ ਨਾਲ ਸੱਦੀ ਐਮਰਜੈਂਸੀ ਬੈਠਕ, ਬਾਕੀ ਮੈਚ ਕਰਵਾਉਣ ਬਾਰੇ ਹੋਵੇਗਾ ਫੈਸਲਾ

Scroll to Top