Yuzvender Chahal

IPL 2024: ਯੁਜਵੇਂਦਰ ਚਹਿਲ ਟੀ-20 ‘ਚ 350 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣੇ

ਚੰਡੀਗੜ੍ਹ, 8 ਮਈ 2024: ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿੱਚ ਮੰਗਲਵਾਰ ਨੂੰ ਦਿੱਲੀ ਕੈਪੀਟਲਜ਼ ਨੇ ਰਾਜਸਥਾਨ ਰਾਇਲਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ | ਇਸ ਦੌਰਾਨ ਕਈ ਵੱਡੇ ਰਿਕਾਰਡ ਦਰਜ ਵੀ ਹੋਏ । ਯੁਜਵੇਂਦਰ ਚਹਿਲ ਨੇ ਦਿੱਲੀ ਖ਼ਿਲਾਫ਼ ਇਕ ਵਿਕਟ ਲਈ, ਇਸ ਦੇ ਨਾਲ ਹੀ ਚਹਿਲ (Yuzvender Chahal) ਨੇ ਟੀ-20 ਕ੍ਰਿਕਟ ‘ਚ 350 ਵਿਕਟਾਂ ਪੂਰੀਆਂ ਕਰ ਲਈਆਂ। ਚਹਿਲ ਟੀ-20 ‘ਚ 350 ਵਿਕਟਾਂ ਲੈਣ ਵਾਲੇ ਪਹਿਲੇ ਭਾਰਤੀ ਗੇਂਦਬਾਜ ਬਣ ਗਏ ਹਨ। ਉਸ ਤੋਂ ਬਾਅਦ ਪੀਯੂਸ਼ ਚਾਵਲਾ ਨੇ ਟੀ-20 ‘ਚ 310 ਵਿਕਟਾਂ ਲਈਆਂ ਹਨ।

ਦੂਜੇ ਪਾਸੇ ਰਵੀਚੰਦਰਨ ਅਸ਼ਵਿਨ ਨੇ ਦਿੱਲੀ ਖ਼ਿਲਾਫ਼ ਮੈਚ ‘ਚ 3 ਵਿਕਟਾਂ ਲਈਆਂ। ਇਸ ਨਾਲ ਉਹ ਆਈਪੀਐੱਲ ‘ਚ ਦਿੱਲੀ ਦੇ ਖ਼ਿਲਾਫ਼ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਚੋਟੀ ‘ਤੇ ਪਹੁੰਚ ਗਏ ਹਨ। ਉਸ ਦੇ ਨਾਂ 27 ਵਿਕਟਾਂ ਹਨ। ਅਸ਼ਵਿਨ ਦੇ ਨਾਲ ਹੀ ਮੁੰਬਈ ਦੇ ਪਿਊਸ਼ ਚਾਵਲਾ ਨੇ ਵੀ ਦਿੱਲੀ ਖ਼ਿਲਾਫ਼ 27 ਵਿਕਟਾਂ ਲਈਆਂ ਹਨ।

Scroll to Top