June 30, 2024 9:47 am
Sunrisers Hyderabad

IPL 2024: ਸਨਰਾਈਜ਼ਰਜ਼ ਹੈਦਰਾਬਾਦ ਤੀਜੀ ਵਾਰ ਆਈਪੀਐਲ ਦੇ ਫਾਈਨਲ ‘ਚ ਪਹੁੰਚੀ

ਚੰਡੀਗੜ੍ਹ, 25 ਮਈ 2024: ਸਨਰਾਈਜ਼ਰਜ਼ ਹੈਦਰਾਬਾਦ (Sunrisers Hyderabad) ਨੇ ਤੀਜੀ ਵਾਰ ਆਈਪੀਐਲ ਦੇ ਫਾਈਨਲ ਵਿੱਚ ਥਾਂ ਬਣਾਈ ਹੈ। ਟੀਮ ਨੇ ਸ਼ੁੱਕਰਵਾਰ ਰਾਤ ਨੂੰ ਕੁਆਲੀਫਾਇਰ-2 ‘ਚ ਰਾਜਸਥਾਨ ਨੂੰ 36 ਦੌੜਾਂ ਨਾਲ ਹਰਾ ਦਿੱਤਾ । ਹੈਦਰਾਬਾਦ 6 ਸਾਲ ਬਾਅਦ ਇਸ ਲੀਗ ਦੇ ਫਾਈਨਲ ਵਿੱਚ ਪਹੁੰਚਿਆ ਹੈ। ਪਿਛਲੀ ਵਾਰ ਟੀਮ 2018 ਵਿੱਚ ਉਪ ਜੇਤੂ ਰਹੀ ਸੀ। ਇਸ ਸੀਜ਼ਨ ਵਿੱਚ ਹੈਦਰਾਬਾਦ ਦਾ ਖ਼ਿਤਾਬੀ ਮੁਕਾਬਲਾ 26 ਮਈ ਨੂੰ ਚੇਪੌਕ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ।

ਚੇਨਈ ‘ਚ ਖੇਡੇ ਗਏ ਕੁਆਲੀਫਾਇਰ-2 ਮੈਚ ‘ਚ ਰਾਜਸਥਾਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਹੈਦਰਾਬਾਦ (Sunrisers Hyderabad) ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 175 ਦੌੜਾਂ ਬਣਾਈਆਂ। ਜਵਾਬ ‘ਚ ਰਾਜਸਥਾਨ ਦੀ ਟੀਮ 20 ਓਵਰਾਂ ‘ਚ 7 ਵਿਕਟਾਂ ‘ਤੇ 139 ਦੌੜਾਂ ਹੀ ਬਣਾ ਸਕੀ। ਸ਼ਾਹਬਾਜ਼ ਅਹਿਮਦ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ। ਉਸ ਨੇ 3 ਵਿਕਟਾਂ ਲਈਆਂ ਅਤੇ 18 ਦੌੜਾਂ ਵੀ ਬਣਾਈਆਂ।