Sanju Samson

IPL 2024: ਰਾਜਸਥਾਨ ਰਾਇਲਜ਼ ਦੇ ਕਪਤਾਨ ਸੰਜੂ ਸੈਮਸਨ ‘ਤੇ ਲੱਗਿਆ 12 ਲੱਖ ਰੁਪਏ ਦਾ ਜ਼ੁਰਮਾਨਾ

ਚੰਡੀਗੜ੍ਹ, 11 ਅਪ੍ਰੈਲ 2024: ਰਾਜਸਥਾਨ ਰਾਇਲਜ਼ (RR) ਦੇ ਕਪਤਾਨ ਸੰਜੂ ਸੈਮਸਨ (Sanju Samson) ‘ਤੇ 12 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਸੰਜੂ ‘ਤੇ ਬੁੱਧਵਾਰ ਨੂੰ ਜੈਪੁਰ ‘ਚ ਗੁਜਰਾਤ ਟਾਈਟਨਸ (ਜੀਟੀ) ਦੇ ਖ਼ਿਲਾਫ਼ ਮੈਚ ‘ਚ ਹੌਲੀ ਓਵਰ ਰੇਟ ਲਈ ਜ਼ੁਰਮਾਨਾ ਲਗਾਇਆ ਗਿਆ। ਇੰਡੀਅਨ ਪ੍ਰੀਮੀਅਰ ਲੀਗ (IPL) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਆਈ.ਪੀ.ਐੱਲ ਦੇ 17ਵੇਂ ਸੀਜ਼ਨ ‘ਚ ਬੁੱਧਵਾਰ ਨੂੰ ਰਾਜਸਥਾਨ ਰਾਇਲਸ ਨੂੰ ਇਸ ਸੀਜ਼ਨ ਦੀ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਨੇ 20 ਓਵਰਾਂ ‘ਚ 3 ਵਿਕਟਾਂ ‘ਤੇ 196 ਦੌੜਾਂ ਬਣਾਈਆਂ। ਗੁਜਰਾਤ ਨੇ 197 ਦੌੜਾਂ ਦਾ ਟੀਚਾ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ ਹਾਸਲ ਕਰ ਲਿਆ।

ਗੁਜਰਾਤ ਨੂੰ 20ਵੇਂ ਓਵਰ ਵਿੱਚ ਜਿੱਤ ਲਈ 15 ਦੌੜਾਂ ਦੀ ਲੋੜ ਸੀ। ਰਾਜਸਥਾਨ ਦੀ ਟੀਮ ਨਿਰਧਾਰਤ ਸਮੇਂ ‘ਤੇ ਓਵਰ ਪੂਰਾ ਕਰਨ ਤੋਂ 5 ਮਿੰਟ ਪਛੜ ਗਈ। ਇਸ ਕਾਰਨ ਆਖਰੀ ਓਵਰ ‘ਚ ਸੰਜੂ (Sanju Samson) 5 ਦੀ ਬਜਾਏ ਸਿਰਫ 4 ਖਿਡਾਰੀਆਂ ਨੂੰ ਹੀ ਬਾਊਂਡਰੀ ‘ਤੇ ਭੇਜ ਸਕਿਆ। ਜੀਟੀ ਦੇ ਰਾਸ਼ਿਦ ਖਾਨ ਨੇ 3 ਚੌਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ।

ਆਈਪੀਐਲ ਅਧਿਕਾਰੀਆਂ ਨੇ ਕਿਹਾ ਕਿ ਇਸ ਸੀਜ਼ਨ ਵਿੱਚ ਰਾਜਸਥਾਨ ਦੀ ਟੀਮ ਦੀ ਇਹ ਪਹਿਲੀ ਗਲਤੀ ਸੀ, ਇਸ ਲਈ ਆਈਪੀਐਲ ਕੋਡ ਆਫ ਕੰਡਕਟ ਦੇ ਮੁਤਾਬਕ ਘੱਟ ਤੋਂ ਘੱਟ ਸਜ਼ਾ ਦਿੱਤੀ ਗਈ ਹੈ। ਦਿੱਲੀ ਕੈਪੀਟਲਜ਼ (ਡੀਸੀ) ਦੇ ਕਪਤਾਨ ਰਿਸ਼ਭ ਪੰਤ ਨੂੰ ਲਗਾਤਾਰ ਦੋ ਮੈਚਾਂ ਵਿੱਚ ਹੌਲੀ ਓਵਰ ਰੇਟਿੰਗ ਲਈ ਜ਼ੁਰਮਾਨਾਂ ਲਗਾਇਆ ਗਿਆ ਹੈ। ਪੰਤ ਨੂੰ ਆਈਪੀਐਲ ਦੇ 16ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਖ਼ਿਲਾਫ਼ 24 ਲੱਖ ਰੁਪਏ ਦਾ ਜ਼ੁਰਮਾਨਾਂ ਲਾਇਆ ਗਿਆ ਸੀ।

Scroll to Top