ਚੰਡੀਗੜ੍ਹ, 08 ਅਪ੍ਰੈਲ 2024: ਪੰਜਾਬ ਕਿੰਗਜ਼ ਇਲੈਵਨ (Punjab Kings) ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਕੱਲ੍ਹ ਸ਼ਾਮ 7:30 ਵਜੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਸਟੇਡੀਅਮ ਮੋਹਾਲੀ ਵਿਖੇ ਖੇਡਿਆ ਜਾਣਾ ਹੈ। ਇਸ ਲਈ ਟਿਕਟਾਂ ਆਨਲਾਈਨ ਵੇਚੀਆਂ ਜਾ ਰਹੀਆਂ ਹਨ। ਪਿਛਲੀ ਵਾਰ ਗੁਜਰਾਤ ਨਾਲ ਹੋਏ ਮੈਚ ਵਿੱਚ ਸਾਰੀਆਂ ਟਿਕਟਾਂ ਵਿਕ ਗਈਆਂ ਸਨ।ਹੁਣ ਤੱਕ 70% ਤੋਂ ਵੱਧ ਟਿਕਟਾਂ ਆਨਲਾਈਨ ਪਲੇਟਫਾਰਮ ਰਾਹੀਂ ਵੇਚੀਆਂ ਜਾ ਚੁੱਕੀਆਂ ਹਨ।
ਗੁਜਰਾਤ ਖ਼ਿਲਾਫ਼ ਜਿੱਤ ਤੋਂ ਬਾਅਦ ਪੰਜਾਬ ਕਿੰਗਜ਼ (Punjab Kings) ਦੀ ਟੀਮ ਇਹ ਦੂਜਾ ਮੈਚ ਆਪਣੇ ਹੀ ਮੈਦਾਨ ‘ਤੇ ਖੇਡਣ ਜਾ ਰਹੀ ਹੈ। ਅੱਜ ਦੇ ਮੈਚ ਤੋਂ ਪਹਿਲਾਂ ਪੰਜਾਬ ਕਿੰਗਜ਼ ਇਲੈਵਨ ਅਤੇ ਸਨਰਾਈਜ਼ਰਸ ਹੈਦਰਾਬਾਦ ਦੋਵੇਂ ਮੈਦਾਨ ‘ਤੇ ਪਹੁੰਚ ਕੇ ਅਭਿਆਸ ਕਰਨਗੇ।