ਚੰਡੀਗੜ੍ਹ 23 ਮਾਰਚ 2024: ਇਸ ਸੀਜ਼ਨ ਦਾ ਦੂਜਾ ਮੈਚ ਦਿੱਲੀ ਕੈਪੀਟਲਜ਼ ਅਤੇ ਪੰਜਾਬ ਕਿੰਗਜ਼ (Punjab Kings) ਵਿਚਾਲੇ ਖੇਡਿਆ ਗਿਆ। ਇਹ ਚੰਡੀਗੜ੍ਹ ਨੇੜੇ ਮੈਚ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਖੇ ਖੇਡਿਆ ਗਿਆ। ਰਿਸ਼ਭ ਪੰਤ ਨੇ 15 ਮਹੀਨਿਆਂ ਬਾਅਦ ਵਾਪਸੀ ਕੀਤੀ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 174 ਦੌੜਾਂ ਬਣਾਈਆਂ ਸਨ। ਜਵਾਬ ‘ਚ ਪੰਜਾਬ (Punjab Kings) ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਪੰਜਾਬ ਵੱਲੋਂ ਸੈਮ ਕਰਨ ਨੇ ਆਪਣੇ ਆਈਪੀਐਲ ਕਰੀਅਰ ਦਾ ਚੌਥਾ ਅਰਧ ਸੈਂਕੜਾ ਲਗਾਇਆ। ਉਸ ਨੇ 39 ਗੇਂਦਾਂ ‘ਚ ਅਰਧ ਸੈਂਕੜਾ ਪੂਰਾ ਕੀਤਾ।