Mumbai Indians

IPL 2024: ਮੁੰਬਈ ਇੰਡੀਅਨਜ਼ ਦੂਜੀ ਵਾਰ ਇੱਕ ਸੀਜ਼ਨ ‘ਚ 10 ਮੈਚ ਹਾਰੀ

ਚੰਡੀਗੜ੍ਹ, 17 ਮਈ 2024: ਇੰਡੀਅਨ ਪ੍ਰੀਮੀਅਰ ਲੀਗ (IPL 2024) ਵਿੱਚ ਸ਼ੁੱਕਰਵਾਰ ਨੂੰ ਲਖਨਊ ਸੁਪਰ ਜਾਇੰਟਸ ਨੇ ਮੁੰਬਈ ਇੰਡੀਅਨਜ਼ ਨੂੰ 18 ਦੌੜਾਂ ਨਾਲ ਹਰਾਇਆ। ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ‘ਚ ਮੁੰਬਈ (Mumbai Indians) ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਲਖਨਊ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 214 ਦੌੜਾਂ ਬਣਾਈਆਂ। ਜਵਾਬ ‘ਚ ਮੁੰਬਈ ਦੀ ਟੀਮ 20 ਓਵਰਾਂ ‘ਚ 6 ਵਿਕਟਾਂ ‘ਤੇ 196 ਦੌੜਾਂ ਹੀ ਬਣਾ ਸਕੀ।

ਮੁੰਬਈ (Mumbai Indians) ਦੂਜੀ ਵਾਰ ਇੱਕ ਸੀਜ਼ਨ ਵਿੱਚ 10 ਮੈਚ ਹਾਰੀ ਹੈ। ਇਸ ਦੇ ਨਾਲ ਹੀ ਲਖਨਊ ਨੇ 214 ਦੌੜਾਂ ਬਣਾਈਆਂ, ਇਹ ਸੀਜ਼ਨ ਦਾ 38ਵਾਂ 200+ ਸਕੋਰ ਸੀ। ਨਿਕੋਲਸ ਪੂਰਨ ਨੇ 19 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ, ਉਨ੍ਹਾਂ ਨੇ ਤੀਜੀ ਵਾਰ ਆਈਪੀਐਲ ਵਿੱਚ 20 ਤੋਂ ਘੱਟ ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ।

Scroll to Top